ਬਹੁਤ ਸਾਰੀਆਂ ਯਜੀਦੀ ਸਮੂਹ ਦੀਆਂ ਇਰਾਕੀ ਮਹਿਲਾਵਾਂ -ਅੱਤਵਾਦੀਆਂ ਨੇ ਬਣਾਈਆਂ ਬੰਧਕ

yajidi-womenਇਰਾਕ ਦੇ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਸੁੰਨੀ ਅੱਤਵਾਦੀਆਂ ਨੇ ਗੈਰ ਇਖ਼ਲਾਕੀ ਇਰਾਦਿਆਂ ਨਾਲ ਯਜੀਦੀ ਧਾਰਮਿਕ ਘੱਟ ਗਿਣਤੀ ਸਮੂਹ ਦੀਆਂ ਸੈਂਕੜਿਆਂ ‘ਚ ਮਹਿਲਾਵਾਂ ਨੂੰ ਅਗਵਾ ਕਰਕੇ ਬੰਧਕ ਬਣਾ ਲਿਆ ਹੈ। ਇਰਾਕੀ ਮਨੁੱਖੀ ਅਧਿਕਾਰ ਮੰਤਰਾਲਾ ਦੇ ਬੁਲਾਰੇ ਕਾਮਿਲ ਅਮੀਨ ਨੇ ਦੱਸਿਆ ਕਿ 35 ਸਾਲ ਤੋਂ ਘੱਟ ਉਮਰ ਦੀਆਂ ਬਹੁਤ ਸਾਰੀਆਂ ਯਜੀਦੀ ਮਹਿਲਾਵਾਂ ਨੂੰ ਇਰਾਕ ਦੇ ਦੂਸਰੇ ਵੱਡੇ ਸ਼ਹਿਰ ਮੌਸੂਲ ‘ਚ ਸਕੂਲਾਂ ‘ਚ ਬੰਧਕ ਬਣਾ ਕੇ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮੰਤਰਾਲਾ ਨੂੰ ਬੰਧਕਾਂ ਦੇ ਬਾਰੇ ‘ਚ ਉਨ੍ਹਾਂ ਦੇ ਪਰਿਵਾਰਾਂ ਤੋਂ ਪਤਾ ਚੱਲ ਰਿਹਾ ਹੈ। ਇੱਕ ਅਮਰੀਕੀ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਪੁਸ਼ਟੀ ਕੀਤੀ ਹੈ ਕਿ ਇਸਲਾਮਿਕ ਸਟੇਟ ਸਮੂਹ ਨੇ ਯਜੀਦੀ ਮਹਿਲਾਵਾਂ ਨੂੰ ਅਗਵਾ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਬੰਧਕ ਬਣਾਇਆ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਜੰਗ ਲੜ ਰਹੇ ਲੜਾਕਿਆਂ ਨੂੰ ਵੇਚਿਆ ਜਾ ਸਕੇ ਜਾਂ ਲੜਾਕੇ ਉਨ੍ਹਾਂ ਨਾਲ ਸ਼ਾਦੀ ਕਰਵਾ ਸਕਣ।

Install Punjabi Akhbar App

Install
×