ਰਾਜਵਿੰਦਰ ਕੌਰ ਰਾਜ ਦੀ ਕਾਵਿ ਪੁਸਤਕ “ਤੈਨੂੰ ਫਿਰ ਦੱਸਾਂਗੇ” ਲੋਕ ਅਰਪਿਤ

ਅਮਿੱਟ ਯਾਦਾਂ ਛੱਡ ਗਿਆ ਨਵੇਂ ਵਰ੍ਹੇ ਨੂੰ ਸਮਰਪਿਤ ਪਲੇਠਾ ਸਾਹਿਤਕ ਸਮਾਗਮ

ਰਈਆ —ਪਿਛਲੇ 37 ਸਾਲਾਂ ਤੋਂ ਲਗਾਤਾਰ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਾਹਿਤਕ ਸੇਵਾਵਾਂ ਨਿਭਾਉਣ ਵਾਲੀ ਚਰਚਿੱਤ ਸਾਹਿਤਕ ਸੰਸਥਾ ਪੰਜਾਬੀ ਸਾਹਿਤ ਸਭਾ, ਬਾਬਾ ਬਕਾਲਾ ਸਾਹਿਬ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਨਵੇਂ ਸਾਲ-2022 ਦਾ ਪਲੇਠਾ ਸਾਹਿਤਕ ਸਮਾਗਮ ਅੰਮ੍ਰਿਤ ਏ.ਸੀ. ਹਾਲ, ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਗਿਆ । ਸਭਾ ਦੇ ਮਹਿਲਾ ਵਿੰਗ ਵੱਲੋਂ ਕਰਵਾਏ ਗਏ ਨਿਵੇਕਲੇ ਅੰਦਾਜ ਵਿੱਚ ਇਸ ਸਮਾਗਮ ਦੇ ਸਮੁੱਚੇ ਪ੍ਰਧਾਨਗੀ ਮੰਡਲ ਵਿੱਚ ਮਹਿਲਾਵਾਂ ਦੀ ਹੀ ਕਬਜ਼ਾ ਰਿਹਾ । ਇਸ ਮੌਕੇ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਡਾ: ਇਕਬਾਲ ਕੌਰ (ਸਾਬਕਾ ਚੇਅਰਪਸਰਨ ਭਗਤ ਨਾਮਦੇਵ ਚੇਅਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ), ਅਰਤਿੰਦਰ ਸੰਧੂ (ਸੰਪਾਦਕ ਏਕਮ), ਡਾ: ਇੰਦਰਾ ਵਿਰਕ (ਐਸੋਸੀਏਟ ਪ੍ਰੋਫੈਸਰ ਬਾਵਾ ਗਰਲਜ਼ ਕਾਲਜ, ਬਟਾਲਾ), ਪ੍ਰਿੰ: ਪ੍ਰੋਮਿਲਾ ਅਰੋੜਾ (ਸਰਪ੍ਰਸਤ ਸਿਰਜਣਾ ਕੇਂਦਰ, ਕਪੂਰਥਲਾ) ਖੁਸ਼ਮੀਤ ਕੌਰ ਬਮਰਾਹ (ਸੀ.ਡੀ.ਪੀ.ਓ. ਰਈਆ), ਕਵਿੱਤਰੀ ਰਾਜਵਿੰਦਰ ਕੌਰ ਰਾਜ, ਨਿਰਮਲ ਕੋਟਲਾ (ਪ੍ਰਧਾਨ ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ), ਰਣਜੀਤ ਕੌਰ ਸਵੀ (ਮਾਲੇਰਕੋਟਲਾ), ਰਜਨੀ ਵਾਲੀਆ (ਕਪੂਰਥਲਾ), ਕਰਮਜੀਤ ਕੌਰ ਔਲਖ ਅੰਮ੍ਰਿਤਸਰ, ਮਾਤਾ ਰਣਜੀਤ ਕੌਰ ਜਲੰਧਰ ਆਦਿ ਸ਼ੁਸ਼ੋਭਿਤ ਹੋਏੇ । ਇਸ ਮੌਕੇ ਉੱਘੀ ਕਵਿੱਤਰੀ ਰਾਜਵਿੰਦਰ ਕੌਰ “ਰਾਜ” ਦੇ ਦੁਸਰੇ ਕਾਵਿ ਸੰਗ੍ਰਹਿ “ਤੈਨੂੰ ਫਿਰ ਦੱਸਾਂਗੇ” ਲੋਕ ਅਰਪਿਤ ਕੀਤਾ ਗਿਆ । ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਦੀਪ ਦਵਿੰਦਰ ਸਿੰਘ, ਰਣਜੀਤ ਕੌਰ ਸਵੀ, ਡਾ: ਇਕਬਾਲ ਕੌਰ, ਪ੍ਰਿੰ: ਰਘਬੀਰ ਸਿੰਘ ਸੋਹਲ, ਸੰਤੋਖ ਸਿੰਘ ਗੁਰਾਇਆ, ਡਾ: ਪਰਮਜੀਤ ਸਿੰਘ ਬਾਠ, ਪ੍ਰਿੰ: ਗੁਰਮੁੱਖ ਸਿੰਘ ਅਰਜਨਮਾਂਗਾ ਅਤੇ ਮਾ: ਮਨਜੀਤ ਸਿੰਘ ਵੱਸੀ ਨੇ ਪੁਸਤਕ “ਤੈਨੂੰ ਫਿਰ ਦੱਸਾਂਗੇ” ਉਪਰ ਵਿਚਾਰ ਚਰਚਾ ਕੀਤੀ ਅਤੇ “ਰਾਜ” ਨੂੰ ਇਸ ਪ੍ਰਾਪਤੀ ਤੇ ਮੁਬਾਰਕਬਾਦ ਦਿੱਤੀ । ਮੰਚ ਸੰਚਾਲਨ ਦੇ ਫਰਜ਼ ਸਭਾ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਨਿਭਾਏ । ਇਸ ਮੌਕੇ ਗਾਇਕ ਮੱਖਣ ਭੈਣੀਵਾਲਾ, ਲਾਲੀ ਕਰਤਾਰਪੁਰੀ, ਜਗਦੀਸ਼ ਸਹੋਤਾ, ਅਰਜਿੰਦਰ ਬੁਤਾਲਵੀ, ਗੁਰਮੇਜ ਸਿੰਘ ਸਹੋਤਾ, ਅਜੀਤ ਸਠਿਆਲਵੀ, ਗੁਰਦਿਆਲ ਰੁਮਾਣੇ ਚੱਕੀਆ, ਬਲਦੇਵ ਸਿੰਘ ਸਠਿਆਲਾ, ਜਗਦੀਸ਼ ਸਿੰਘ ਬਮਰਾਹ, ਉਂਕਾਰ ਸਿੰਘ ਰੰਧਾਵਾ ਨੇ ਗਾਇਕੀ ਦੇ ਜੌਹਰ ਦਿਖਾਏ । ਉਰਪੰਤ ਨਵੇਂ ਵਰ੍ਹੇ ਨੂੰ ਸਮਰਪਿਤ ਹਾਜ਼ਰੀਨ ਵੱਲੋਂ ਕਵੀ ਦਰਬਾਰ ਵਿੱਚ ਦਵਿੰਦਰ ਸਿੰਘ ਭੋਲਾ, ਰਣਜੀਤ ਸਿੰਘ ਕੋਟ ਮਹਿਤਾਬ, ਬਲਬੀਰ ਸਿੰਘ ਬੋਲੇਵਾਲੀਆ, ਸਕੱਤਰ ਸਿੰਘ ਪੁਰੇਵਾਲ, ਰਾਜਦਵਿੰਦਰ ਸਿੰਘ ਬਿਆਸ, ਸੋਢੀ ਸੱਤੋਵਾਲੀਆਂ, ਬਲਵਿੰਦਰ ਕੌਰ ਸਰਘੀ, ਸੁਰਿੰਦਰ ਖਿਲ਼ਚੀਆਂ, ਗੁਰਮੀਤ ਕੌਰ ਬੱਲ, ਹਰਜੀਤ ਕੌਰ ਭੁੱਲਰ, ਜੀਤ ਕੌਰ ਢਿੱਲੋਂ, ਨਰਿੰਦਰ ਕੌਰ, ਗੁਰਤਿੰਦਰ ਕੌਰ ਢਿੱਲੋਂ, ਹਰਮੇਸ਼ ਕੌਰ ਜੋਧੇ, ਪਰਮਜੀਤ ਕੌਰ ਪਰਮ, ਜਸਪਾਲ ਸਿੰਘ ਧੂਲਕਾ, ਸਰਬਜੀਤ ਸਿੰਘ ਪੱਡਾ, ਪਰਮਜੀਤ ਸਿੰਘ ਭੱਟੀ, ਸਤਰਾਜ ਜਲਾਲਾਂਬਾਦੀ, ਡਾ: ਦਲਜੀਤ ਸਿੰਘ ਢਿੱਲੋਂ, ਰਾਜਖੁਸ਼ਵੰਤ ਸਿੰਘ, ਅਰੀਜੀਤ ਸਿੰਘ, ਅਕਾਸ਼ਦੀਪ ਸਿੰਘ, ਅਮਨਪ੍ਰੀਤ ਸਿੰਘ, ਮਨਪ੍ਰੀਤ ਕੌਰ ਮਨ ਅਤੇ ਹੋਰਨਾਂ ਨੇ ਕਾਵਿ ਰਚਨਾਵਾਂ ਪੇਸ਼ ਕੀਤੀਆਂ । ਸਭਾ ਵੱਲੋਂ ਕਵਿੱਤਰੀ ਰਾਜਵਿੰਦਰ ਕੌਰ ਰਾਜ ਅਤੇ ਸਮੁੱਚੇ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਸਖਸ਼ੀਅਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ।

Install Punjabi Akhbar App

Install
×