
(ਦ ਏਜ ਮੁਤਾਬਿਕ) ਵਿਕਟੋਰੀਆ ਦੇ ਆਪਾਤਕਾਲੀਨ ਸੇਵਾਵਾਂ ਦੇ ਮੰਤਰੀ ਲੀਜ਼ਾ ਨੇਵਿਲ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਆਉਣ ਵਾਲੇ ਵੀਰਵਾਰ ਤੋਂ ਇੱਥੇ ਹੋਣ ਵਾਲੇ ਆਸਟ੍ਰੇਲੀਆਈ ਓਪਨ ਵਿੱਚ ਭਾਗ ਲੈਣ ਵਾਸਤੇ ਸਮੁੱਚੇ ਵਿਸ਼ਵ ਤੋਂ ਹੀ ਅੰਤਰ-ਰਾਸ਼ਟਰੀ ਟੈਨਿਸ ਖਿਡਾਰੀਆਂ ਦਾ ਆਉਣਾ ਸ਼ੁਰੂ ਹੋ ਜਾਵੇਗਾ ਅਤੇ ਉਨ੍ਹਾਂ ਨੂੰ ਦੋ ਹਫ਼ਤਿਆਂ ਦੇ ਲਾਜ਼ਮੀ ਕੁਆਰਨਟੀਨ ਵਿੱਚ ਰੱਖਣ ਵਾਸਤੇ ਹਰ ਤਰ੍ਹਾਂ ਤੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਇਸ ਵਾਸਤੇ ਤਿੰਨ ਹੋਟਲ -ਦ ਗ੍ਰੈਂਡ ਹਯਾਤ, ਪੁਲਮਨ ਐਲਬਰਟ ਪਾਰਕ ਅਤੇ ਦ ਵਿਊ (ਸੇਂਟ ਕਿਲਡਾ ਰੋਡ) ਉਪਰ ਉਨ੍ਹਾਂ ਦੇ ਕੁਆਰਨਟੀਨ ਲਈ ਰਾਖਵੇਂ ਕੀਤੇ ਗਏ ਹਨ ਤਾਂ ਜੋ ਆਉਣ ਵਾਲੇ ਖਿਡਾਰੀ ਅਤੇ ਹੋਰ ਸਟਾਫ ਇਨ੍ਹਾਂ ਹੋਟਲਾਂ ਅੰਦਰ ਆਪਣਾ ਕੁਆਰਨਟੀਨ ਦਾ ਸਮਾਂ ਗੁਜ਼ਾਰ ਸਕਣ ਅਤੇ ਇਸ ਦਾ ਸਾਰਾ ਖਰਚਾ ਵੀ ਟੈਨਿਸ ਆਸਟ੍ਰੇਲੀਆ ਵੱਲੋਂ ਚੁੱਕਿਆ ਜਾ ਰਿਹਾ ਹੈ। ਇਹ ਸਾਰੇ ਖਿਡਾਰੀ ਚਾਰਟਰਡ ਫਲਾਈਟਾਂ ਦੇ ਜ਼ਰੀਏ ਹੀ ਇੱਥੇ ਪਹੁੰਚ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਨਾਲ ਸਬੰਧਤ ਹੋਟਲ ਕੁਆਰਨਟੀਨ ਨੂੰ ਸਫਲ ਬਣਾਉਣ ਵਾਸਤੇ ਕੋਈ ਵੀ ਨਿਜੀ ਸੁਰੱਖਿਆ ਏਜੰਸੀ ਨਹੀਂ ਕੰਮ ਕਰ ਰਹੀ ਹੈ ਅਤੇ ਸਮੁੱਚ ਕੰਮ ਵਿਕਟੋਰੀਆਈ ਪੁਲਿਸ ਅਤੇ ਇਸ ਪ੍ਰਬੰਧਨ ਦਾ ਸਟਾਫ ਦੀ ਦੀ ਦੇਖਰੇਖ ਵਿੱਚ ਹੋਵੇਗਾ।