ਘਰੇਲੂ ਹਿੰਸਾ ਦੇ ਸ਼ਿਕਾਰ ਪੀੜਿਤਾਂ ਲਈ 10 ਦਿਨਾਂ ਦੀ ਤਨਖਾਹ ਵਾਲੀ ਛੁੱਟੀ ਦਿੱਤੀ ਜਾਵੇ -ਲੇਬਰ ਤੋਂ ਲਿੰਡਾ ਬਰਨੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਲੇਬਰ ਪਾਰਟੀ ਤੋ ਸਮਾਜਿਕ ਸੇਵਾਵਾਂ ਦੇ ਬੁਲਾਰੇ ਲਿੰਡਾ ਬਰਨੀ ਨੇ ਮੋਰੀਸਨ ਸਰਕਾਰ ਤੋਂ ਪੁਰਜ਼ੋਰ ਅਪੀਲ ਭਰੀ ਮੰਗ ਕੀਤੀ ਹੈ ਕਿ ਉਹ ਲੋਕ ਜੋ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੇ ਹਨ, ਉਨ੍ਹਾਂ ਵਾਸਤੇ ਸਾਲਾਨਾ ਤੋਰ ਤੇ, 5 ਦਿਨਾਂ ਦੀ ਛੁੱਟੀ ਤੋਂ ਵਧਾ ਕੇ ਘੱਟੋ ਘੱਟ 10 ਦਿਨਾਂ ਦੀ ਛੁੱਟੀ ਅਤੇ ਉਹ ਵੀ ਤਨਖਾਹ ਦੇ ਨਾਲ, ਫੌਰਨ ਜਾਰੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਛੁੱਟੀ ਦੌਰਾਨ, ਪੀੜਿਤ ਆਪਣੇ ਨਾਲ ਹੋਈ ਹਿੰਸਾ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰ ਸਕਦਾ ਹੈ ਅਤੇ ਇਸ ਦੇ ਨਾਲ ਨਾਲ ਜੇਕਰ ਉਸਨੂੰ ਉਕਤ ਹਿੰਸਾ ਕਾਰਨ ਚੋਟ ਆਦਿ ਚੱਗੀ ਹੈ ਤਾਂ ਆਪਣਾ ਸਹੀ ਤਰੀਕੇ ਦਾ ਇਲਾਜ ਵੀ ਕਰਵਾ ਸਕਦਾ ਹੈ। ਹਾਲ ਦੀ ਘੜੀ, ਸੰਨ 2018 ਤੋਂ, ਅਜਿਹੇ ਪੀੜਿਤਾਂ ਲਈ 5 ਦਿਨਾਂ ਦੀ ਛੁੱਟੀ ਦਾ ਪ੍ਰਾਵਧਾਨ ਹੈ ਪਰੰਤੂ ਉਨ੍ਹਾਂ ਨੂੰ ਇਹ ਛੁੱਟੀ ਦੌਰਾਨ ਤਨਖਾਹ ਨਹੀਂ ਮਿਲਦੀ ਅਤੇ ਲਿੰਡਾ ਬਰਨੀ ਦਾ ਕਹਿਣਾ ਹੈ ਕਿ 10 ਦਿਨ੍ਹਾਂ ਦੀ ਛੁੱਟੀ ਨਾਲ ਉਕਤ ਪੀੜਿਤ ਮਾਨਸਿਕ ਤੌਰ ਤੇ ਆਪਣੇ ਪ੍ਰੇਸ਼ਾਨੀ ਨੂੰ ਘੱਟ ਕਰ ਸਕਦਾ ਹੈ ਅਤੇ ਨਾਲ ਹੀ ਉਸਨੂੰ ਜੇਕਰ ਉਸਦੀ ਤਨਖਾਹ ਜਾਂ ਹੋਰ ਭੱਤੇ ਮਿਲਦੇ ਹਨ ਤਾਂ ਇਹ ਉਸ ਲਈ ਮਾਲੀ ਸਹਾਇਤਾ ਦੇ ਤੌਰ ਤੇ ਕੰਮ ਕਰ ਸਕਦੇ ਹਨ। ਰੌਜ਼ਗਾਰ ਦਾਤਿਆਂ ਨੂੰ ਵੀ ਚਾਹੀਦਾ ਹੈ ਕਿ ਜੇਕਰ ਉਨ੍ਹਾਂ ਦਾ ਕੋਈ ਵਰਕਰ ਜਾਂ ਮਤਾਹਿਤ ਅਜਿਹੀ ਛੁੱਟੀ ਦੀ ਮੰਗ ਕਰਦਾ ਹੈ ਤਾਂ ਉਸਨੂੰ ਸੁਹਿਰਦਗੀ ਨਾਲ ਲਿਆ ਜਾਵੇ ਅਤੇ ਪੀੜਿਤ ਦੀ ਨਿੱਜਤਾ ਦਾ ਵੀ ਪੂਰਾ ਧਿਆਨ ਰੱਖਿਆ ਜਾਵੇ।

Install Punjabi Akhbar App

Install
×