ਆਰਜ਼ੀ ਵੀਜ਼ਾ ਧਾਰਕਾਂ ਵਾਸਤੇ ‘ਫਾਸਟ ਟ੍ਰੈਕ’ ਅਧੀਨ ਖੁਲ੍ਹੇ ਆਸਟ੍ਰੇਲੀਆ ਦੇ ਮੁੜ ਤੋਂ ਰਾਹ – ਕਈ ਕੈਟਾਗਰੀਆਂ ਨੂੰ ਮਿਲ ਰਹੀ ਛੋਟ

(ਐਸ.ਬੀ.ਐਸ.) ਸਰਕਾਰ ਵੱਲੋਂ ਜਾਰੀ ਕੀਤੇ ਜਾ ਰਹੇ ਨਵੇਂ ਪਲਾਨਾਂ ਅਧੀਨ ਨਰਸਾਂ, ਡਾਕਟਰਾਂ, ਸਾਫਟਵੇਅਰ ਇੰਜਨੀਅਰਾਂ ਆਦਿ ਆਰਜ਼ੀ ਵੀਜ਼ਾ ਧਾਰਕਾਂ, ਜਿਨ੍ਹਾਂ ਦੇ ਵੀਜ਼ੇ ਯਾਤਰਾਵਾਂ ਸਬੰਧੀ ਲੱਗਾਈਆਂ ਗਈਆਂ ਪਾਬੰਧੀਆਂ ਤਹਿਤ ਰੱਦ ਕਰ ਦਿੱਤੇ ਗਏ ਸਨ, ਵਾਸਤੇ ਅਜਿਹੀਆਂ ਸੁਵਿਧਾਵਾਂ ਅਤੇ ਛੋਟਾਂ ਦਿੱਤੀਆਂ ਜਾ ਰਹੀਆਂ ਹਨ ਕਿ ਉਨ੍ਹਾਂ ਦੇ ਵੀਜ਼ੇ ਫਾਸਟ ਟ੍ਰੈਕ ਰਾਹੀਂ ਲਗਾ ਕੇ ਮੁੜ ਤੋਂ ਉਨ੍ਹਾਂ ਨੂੰ ਆਸਟ੍ਰੇਲੀਆ ਵਿੱਚ ਬੁਲਾਇਆ ਜਾ ਸਕੇਗਾ। ਅਜਿਹੇ ਯਾਤਰੀਆਂ ਨੂੰ ਇਹ ਜ਼ਰੂਰੀ ਹੋਵੇਗਾ ਕਿ ਉਹ ਆਸਟ੍ਰੇਲੀਆ ਪਹੁੰਚਣ ਤੇ 14 ਦਿਨ੍ਹਾਂ ਦਾ ਕੁਆਰਨਟੀਨ ਜ਼ਰੂਰ ਕਰਨਗੇ ਅਤੇ ਉਹ ਵੀ ਉਨ੍ਹਾਂ ਦੇ ਆਪਣੇ ਖਰਚੇ ਉਪਰ। ਇਨ੍ਹਾਂ ਸ਼੍ਰੇਣੀਆਂ ਵਿੱਚ ਪਹਿਲਾਂ ਵਾਲੀ ਸਰਕਾਰੀ ਸੂਚੀ ਤਾਂ ਜਾਰੀ ਰਹੇਗੀ ਹੀ ਪਰੰਤੂ ਕੰਪਨੀਆਂ ਦੇ ਮੁੱਖ ਕਾਰਜਕਾਰੀ ਜਾਂ ਐਮ.ਡੀ.; ਉਸਾਰੀ ਸਬੰਧੀ ਪ੍ਰਾਜੈਕਟ ਮਨੇਜਰ; ਮਕੈਨੀਕਲ ਇੰਜਨੀਅਰ; ਜਨਰਲ ਪ੍ਰੈਕਟਿਸ਼ਨਰ; ਆਰ. ਐਮ. ਓ. (Resident Medical Officer); ਸਾਈਕੈਟਰਿਸਟ; ਮੈਡੀਕਲ ਪ੍ਰੈਕਟਿਸ਼ਨਰ; ਮਿਡ ਵਾਈਵਜ਼; ਰਜਿਸਟਰਡ ਨਰਸਾਂ (ਏਜਡ ਕੇਅਰ); ਰਜਿਸਟਰਡ ਨਰਸਾਂ (ਆਪਾਤਕਾਲੀਨ ਅਤੇ ਨਾਜ਼ੁਕ ਸਥਿਤੀਆਂ ਵਾਸਤੇ); ਰਜਿਸਟਰਡ ਨਰਸਾਂ (ਮੈਡੀਕਲ); ਰਜਿਸਟਰਡ ਨਰਸਾਂ (ਦਿਮਾਗੀ ਸਿਹਤ); ਰਜਿਸਟਰਡ ਨਰਸਾਂ (Perioperative); ਰਜਿਸਟਰਡ ਨਰਸਾਂ (ਐਨ. ਈ. ਸੀ.); ਡਿਵੈਲਪਰ ਪ੍ਰੋਗਰਾਮਰ; ਸਾਫਟਵੇਅਰ ਇੰਜਨੀਅਰ; ਅਤੇ ਮੈਂਟਿਨੈਂਸ ਪਲਾਨਰ ਆਦਿ ਸ਼ਾਮਿਲ ਹਨ, ਨੂੰ ਪਹਿਲ ਦੇ ਆਧਾਰ ਤੇ ਮਹੱਤਤਾ ਦਿੱਤੀ ਜਾ ਸਕਦੀ ਹੈ।

Install Punjabi Akhbar App

Install
×