ਆਸਟ੍ਰੇਲੀਆ: ਅਸਥਾਈ ਵੀਜ਼ਾ ਧਾਰਕਾ ਦੀ ਜਲਦ ਹੋ ਸਕਦੀ ਹੈ ਦੇਸ਼ ਵਾਪਸੀ

ਕੋਵਿਡ ਪਾਬੰਦੀਆਂ ਕਾਰਨ ਛੇ ਲੱਖ ਅਸਥਾਈ ਵੀਜ਼ਾ ਧਾਰਕਾਂ ਨੇ ਛੱਡਿਆ ਆਸਟਰੇਲੀਆ ਜਿਨ੍ਹਾਂ ‘ਚ 41000 ਦੇ ਕਰੀਬ ਭਾਰਤੀ 

(ਬ੍ਰਿਸਬੇਨ) ਆਸਟਰੇਲਿਆਈ ਇਮੀਗ੍ਰੇਸ਼ਨ, ਸਿਟੀਜ਼ਨਸ਼ਿਪ, ਪ੍ਰਵਾਸੀ ਸੇਵਾਵਾਂ ਅਤੇ ਬਹੁਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀਐਲੈਕਸ ਹਾਕ ਨੇ ਆਪਣੇ ਤਾਜ਼ਾ ਸੰਬੋਧਨ ‘ਚ ਕਿਹਾ ਹੈ ਕਿ ਅਸੀਂ ਅਸਥਾਈ ਵੀਜ਼ਾ ਧਾਰਕਾਂ ਨੂੰ ਜਲਦ ਤੋਂ ਜਲਦ ਵਾਪਸ ਦੇਸ਼ ਲਿਆਉਣਾ ਲਈ ਠੋਸ ਯੋਜਨਾ ਅਧੀਨਹਾਂ। ਇਸ ਬਿਆਨ ਨੇ ਦੇਸ਼ ਤੋਂ ਬਾਹਰ ਫ਼ਸੇ ਅਸਥਾਈ ਵੀਜ਼ਾ ਧਾਰਕਾਂ, ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਹਜ਼ਾਰਾਂ ਪ੍ਰਵਾਸੀਆਂ ਦੀਆਂ ਆਸਾਂ ਨੂੰ ਮੁੜ ਜ਼ਿੰਦਾ ਕੀਤਾਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਰਥਿਕਤਾ ਨੂੰ ਮਜਬੂਤ ਕਰਨ ਵਿੱਚ ਅਸਥਾਈ ਵੀਜ਼ਾ ਧਾਰਕਾਂ ਦਾ ਅਹਿਮ ਯੋਗਦਾਨ ਹੈ, ਇਸੇ ਲਈ ਸਰਕਾਰ ਕੋਵਿਡ ਟੀਕਾਕਰਨਪ੍ਰੋਗਰਾਮ ਨੂੰ ਜਲਦੀ ਲਾਗੂ ਕਰ ਰਹੀ ਹੈ ਤਾਂ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਸੈਲਾਨੀਆਂ ਸਮੇਤ ਅਸਥਾਈ ਪ੍ਰਵਾਸੀਆਂ ਨੂੰ ਜਲਦ ਪ੍ਰਵੇਸ਼ ਮਿਲ ਸਕੇ।ਸਰਕਾਰੀ ਅੰਕੜੇ ਦੱਸਦੇ ਹਨ ਕਿ 10 ਜਨਵਰੀ 2021 ਨੂੰ ਕੁੱਲ 164,485 ਵਿਦਿਆਰਥੀ ਵੀਜ਼ਾ ਧਾਰਕ ਆਸਟ੍ਰੇਲੀਆ ਤੋਂ ਬਾਹਰ ਸਨ, ਜਿਨ੍ਹਾਂ ‘ਚੋਂ ਘੱਟੋ ਘੱਟ12,740 ਭਾਰਤ ਤੋਂ ਸਨ। ਪ੍ਰਵਾਸ ਮੰਤਰੀ ਦਾ ਬਿਆਨ ਉਸ ਸਮੇਂ ਆਇਆ ਹੈ ਜਦੋਂ ਗ੍ਰਹਿ ਵਿਭਾਗ ਦੇ ਤਾਜ਼ਾ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਅੰਤਰਰਾਸ਼ਟਰੀਵਿਦਿਆਰਥੀ ਵੀਜ਼ਾ ਅਰਜ਼ੀਆਂ ਵਿੱਚ ਸਾਲ 2019 ਦੀ ਇਸੇ ਮਿਆਦ ਦੇ ਮੁਕਾਬਲੇ 2020 ਦੇ ਦੂਜੇ ਅੱਧ ਵਿਚ 65 ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਗਈ ਹੈ।ਸਭ ਤੋਂ ਵੱਡੀ ਗਿਰਾਵਟ ਭਾਰਤ ਤੋਂ ਵੀਜ਼ਾ ਅਰਜ਼ੀਆਂ ਵਿੱਚ ਵੇਖੀ ਗਈ ਹੈ ਜੋ ਕਿ ਵਿਦਿਆਰਥੀਆਂ ਦਾ ਆਸਟਰੇਲੀਆ ਲਈ ਚੀਨ ਤੋਂ ਬਾਅਦ ਦੂਸਰਾ ਸਭ ਤੋਂ ਵੱਡਾਸਰੋਤ ਹੈ। ਆਸਟ੍ਰੇਲੀਅਨ ਸਟੈਟਿਸਟਿਕਸ ਬਿਊਰੋ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਜਨਵਰੀ ਦੇ ਮਹੀਨੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦਵਿੱਚ ਭਾਰੀ ਗਿਰਾਵਟ ਵੇਖਣ ਨੂੰ ਮਿਲ਼ੀ ਹੈ। ਅੰਕੜਾਂ ਵਿਭਾਗ ਅਨੁਸਾਰ ਪਿਛਲੇ ਜਨਵਰੀ ਵਿੱਚ ਕੁੱਲ 91,250 ਅੰਤਰਰਾਸ਼ਟਰੀ ਵਿਦਿਆਰਥੀ ਆਸਟਰੇਲੀਆ ਆਏਸਨ ਜਦਕਿ ਇਸ ਸਾਲ ਅੰਤਰਰਾਸ਼ਟਰੀ ਸਰਹੱਦਾਂ ਬੰਦ ਹੋਣ ਕਰਕੇ ਜਨਵਰੀ ਵਿੱਚ ਸਿਰਫ਼ 360 ਵਿਦਿਆਰਥੀ ਹੀ ਪਹੁੰਚ ਸਕੇ ਹਨ। ਇਹ ਗਿਰਾਵਟ 2020 ਦੇਮੁਕਾਬਲੇ ਇਹ 99.6 ਪ੍ਰਤੀਸ਼ਤ ਦੀ ਹੈ। ਸਾਲ 2020 ਦੇ ਦੂਜੇ ਅੱਧ ਵਿਚ ਭਾਰਤੀ ਵਿਦਿਆਰਥੀਆਂ ਵੱਲੋਂ ਸਿਰਫ਼ 10,549 ਅਰਜ਼ੀਆਂ ਦਾਖਲ ਕੀਤੀਆਂ ਗਈਆਂ।

ਗ੍ਰਹਿ ਮਾਮਲਿਆਂ ਬਾਰੇ ਵਿਭਾਗ ਦੁਆਰਾ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ 2019 ਵਿੱਚ ਇਸ ਸਮੇਂ ਦੀ ਤੁਲਨਾ ਵਿਚ ਨਵੀਆਂ ਵਿਦਿਆਰਥੀ ਵੀਜ਼ਾਅਰਜ਼ੀਆਂ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਸਾਲ 2019 ਦੇ ਮੁਕਾਬਲੇ ਦਸੰਬਰ 2020 ਵਿਚ ਆਸਟ੍ਰੇਲੀਆ ਵਿਚ ਤਕਰੀਬਨ 600,000 ਘੱਟਅਸਥਾਈ ਵੀਜ਼ਾ ਧਾਰਕ ਹਨ ਜਿਨ੍ਹਾਂ ਵਿੱਚੋ 41,000 ਭਾਰਤੀ ਸਨ ਜੋ ਕੋਵਿਡ -19 ਮਹਾਂਮਾਰੀ ਅਤੇ ਅੰਤਰਰਾਸ਼ਟਰੀ ਸਰਹੱਦਾਂ ਦੇ ਬੰਦ ਹੋਣ ਤੋਂ ਪਹਿਲਾਂ ਜਾਂ ਬਾਅਦਵਿੱਚ ਸੈਂਕੜੇ ਪ੍ਰਵਾਸੀ ਆਪਣੇ ਜੱਦੀ ਦੇਸ਼ ਪਰਤੇ ਸਨ। ਗੌਰਤਲਬ ਹੈ ਕਿ ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ ਦੇ ਅੰਕੜਿਆਂ ਅਨੁਸਾਰ ਸੀਮਤ ਕੁਆਰੰਟੀਨਕਾਰਨ ਵਿਦੇਸ਼ਾਂ ਵਿੱਚ ਫਸੇ ਹੋਏ ਅੰਦਾਜ਼ਨ 37,000 ਆਸਟ੍ਰੇਲੀਆ ਦੇ ਆਪਣੇ ਨਾਗਰਿਕ ਅਤੇ ਸਥਾਈ ਵਸਨੀਕ ਵੀ ਘਰ ਵਾਪਸੀ ਦੀ ਉਡੀਕ ਵਿੱਚ ਸੰਘੀ ਸਰਕਾਰਵੱਲ ਵੇਖ ਰਹੇ ਹਨ। ਜਦਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਕੈਨੇਡਾ ਪ੍ਰਵਾਸ ਦੀਆਂ ਨਰਮ ਨੀਤੀਆਂ ਕਰਕੇ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀਆਂ ਨੂੰਆਪਣੇ ਵੱਲ ਖਿੱਚਣ ‘ਚ ਸਫ਼ਲ ਰਿਹਾ ਹੈ।

Install Punjabi Akhbar App

Install
×