ਕੱਚੇ ਅਧਿਆਪਕ ਮੁਹਾਲੀ ਚ ਰੈਲੀ ਕਰਨਗੇ 30 ਅਪ੍ਰੈਲ ਨੂੰ

(ਅਪ੍ਰੈਲ ਦੇ ਮੁਹਾਲੀ ਦੇ ਪ੍ਰੋਗਰਾਮ ਸਬੰਧੀ ਤਿਆਰੀਆਂ ਚ ਰੁੱਝੇ ਕੱਚੇ ਅਧਿਆਪਕ ਰੈਲੀ ਸਬੰਧੀ ਜਾਣਕਾਰੀ ਦਿੰਦੇ ਹੋਏ। ਤਸਵੀਰ ਗੁਰਭੇਜ ਸਿੰਘ ਚੌਹਾਨ)

(ਫਰੀਦਕੋਟ) -ਕੱਚਾ ਅਧਿਆਪਕ ਯੂਨੀਅਨ ਪੰਜਾਬ ਵਲੋਂ 30 ਅਪ੍ਰੈਲ ਨੂੰ ਮੁਹਾਲੀ ਵਿਖੇ ਆਪਣੀਆਂ ਮੰਗਾਂ ਦੇ ਹੱਕ ਵਿਚ ਰੈਲੀ ਕੀਤੀ ਜਾ ਰਹੀ ਹੈ। ਜਿਸ ਵਿਚ ਸ਼ਾਮਲ ਹੋਣ ਲਈ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਪੰਜਾਬ ਨੂੰ ਵੀ ਸੱਦਾ ਪੱਤਰ ਭੇਜਿਆ ਗਿਆ ਹੈ। ਤਾਂ ਜੋ ਉਹ ਖੁਦ ਕੱਚੇ ਅਧਿਆਪਕਾਂ ਦੀ ਪੀੜਾ ਨੂੰ ਜਾਨਣ ਅਤੇ ਹੱਲ ਕਰਨ ਲਈ ਪੁੱਜਣ। ਜਿਵੇਂ ਉਹ ਚੋਣਾਂ ਤੋਂ ਪਹਿਲਾਂ ਗੱਲ ਸੁਣਦੇ ਸਨ ਅਤੇ ਉਸ ਸਮੇਂ ਕੱਚੇ ਅਧਿਆਪਕਾਂ ਦੇ ਧਰਨੇ ਵਿਚ ਆਮ ਆਦਮੀ ਪਾਰਟੀ ਦੇ ਆਗੂ ਸ਼ਾਮਲ ਹੁੰਦੇ ਸਨ ਤਾਂ ਹੁਣ ਉਨ੍ਹਾਂ ਨੇ ਦੂਰੀ ਕਿਉਂ ਬਣਾਈ ਹੋਈ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਯੂਨੀਅਨ ਆਗੂ ਨਵਦੀਪ ਸਿੰਘ ਬਰਾੜ ਨੇ ਦੱਸਿਆ ਕਿ ਰੈਲੀ ਵਿਚ ਵੱਡੀ ਗਿਣਤੀ ਚ ਸਿੱਖਿਆ ਪ੍ਰੋਵਾਈਡਰ, ਈ ਜੀ ਐਸ, ਅੇੈਸ ਟੀ ਆਰ, ਏ ਆਈ ਈ, ਆਈ ਈ ਵੀ ਸਾਥੀ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਲਈ ਸ਼ਾਮਲ ਹੋਣਗੇ ਅਤੇ ਆਪਣੀਆਂ ਮੰਗਾਂ ਸਰਕਾਰ ਤੱਕ ਪੁੱਜਦੀਆਂ ਕਰਨਗੇ। ਨਿਗੂਣੀਆਂ ਤਨਖਾਹਾਂ ਤੋਂ ਤੰਗ ਕੱਚੇ ਅਧਿਆਪਕ ਹੁਣ ਹੋਰ ਸ਼ੋਸ਼ਣ ਬਰਦਾਸਤ ਨਹੀਂ ਕਰਨਗੇ।

Install Punjabi Akhbar App

Install
×