ਟੈਲਸਟ੍ਰਾ ਕੰਪਨੀ ਨੂੰ ਇੰਡੀਜੀਨਸ ਲੋਕਾਂ ਨਾਲ ਧੋਖਾਧੜੀ ਦੇ ਮਾਮਲੇ ਵਿੱਚ ਭੁਗਤਣਾ ਪੈ ਰਿਹਾ ਹੈ 50 ਮਿਲੀਅਨ ਡਾਲਰ ਦਾ ਜੁਰਮਾਨਾ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਟੈਲਸਟ੍ਰੇ ਕੰਪਨੀ ਨੇ ਮੰਨ ਲਿਆ ਹੈ ਕਿ ਉਨ੍ਹਾਂ ਨੇ ਨਾਰਦਰਟ ਟੈਰਿਟਰੀ, ਦੱਖਣੀ ਆਸਟ੍ਰੇਲੀਆ ਅਤੇ ਪੱਛਮੀ ਆਸਟ੍ਰੇਲੀਆ ਵਿਖੇ ਆਪਣੇ ਸਟੋਰਾਂ ਅੰਦਰ ਆਸਟ੍ਰੇਲੀਆਈ ਗ੍ਰਾਹਕ ਕਾਨੂੰਨ ਦੀ ਉਲੰਘਣਾ ਕਰਦਿਆਂ ਇੰਡੀਜੀਨਸ ਲੋਕਾਂ ਨਾਲ ਕੀਤੇ ਗਏ ਇਕਰਾਰਾਂ ਵਿੱਚ ਉਨ੍ਹਾਂ ਦੀ ਭਾਸ਼ਾ ਦਾ ਇਸਤੇਮਾਲ ਨਹੀਂ ਕੀਤਾ ਅਤੇ ਨਾ ਹੀ ਉਨ੍ਹਾਂ ਨੂੰ ਲਿੱਖੇ ਗਏ ਨਿਯਮ ਜਾਂ ਮਾਪਦੰਡ ਉਨ੍ਹਾਂ ਦੀ ਭਾਸ਼ਾ ਵਿੱਚ ਦਰਸਾਏ ਅਤੇ ਇਸ ਸਾਰੀ ਕਾਰਗੁਜ਼ਾਰੀ ਵਾਸਤੇ ਸਥਾਨਕ ਸਟੋਰਾਂ ਦੇ ਸਟਾਫ ਜ਼ਿੰਮੇਵਾਰ ਹਨ ਕਿਉਂਕਿ ਅਜਿਹੀਆਂ ਕਾਰਵਾਈਆਂ ਉਨ੍ਹਾਂ ਵੱਲੋਂ ਹੀ ਕੀਤੀਆਂ ਗਈਆਂ ਹਨ ਅਤੇ ਕਿਉਂਕਿ ਉਹ ਕੰਪਨੀ ਦੇ ਮੁਲਾਜ਼ਮ ਹਨ ਤਾਂ ਫੇਰ ਗਲਤੀ ਵੀ ਕੰਪਨੀ ਦੀ ਹੀ ਬਣਦੀ ਹੈ ਅਤੇ ਇਸ ਨੂੰ ਸਵੀਕਾਰਨ ਵਿੱਚ ਹੀ ਸਭ ਦੀ ਭਲਾਈ ਹੈ। ਜ਼ਿਕਰਯੋਗ ਹੈ ਕਿ ਜਨਵਰੀ 2016 ਤੋਂ ਅਗਸਤ 2018 ਤੱਕ, ਉਕਤ ਇਲਾਕਿਆਂ ਅੰਦਰ ਕੰਪਨੀ ਦੇ 5 ਸਟੋਰਾਂ ਉਪਰ ਘੱਟੋ ਘੱਟ 108 ਇੰਡੀਜੀਨਸ ਲੋਕਾਂ ਨਾਲ ਪੋਸਟ-ਪੇਡ ਮੋਬਾਇਲ ਇਕਰਾਰਨਾਮੇ ਕੀਤੇ ਗਏ ਜਿਹੜੇ ਕਿ ਅੰਗ੍ਰੇਜ਼ੀ ਵਿੱਚ ਸਨ ਅਤੇ ਕਿਉਂਕਿ ਇੰਡੀਜੀਨਸ ਲੋਕ ਅੰਗ੍ਰੇਜ਼ੀ ਨੂੰ ਆਪਣੀ ਪਹਿਲੀ ਭਾਸ਼ਾ ਨਾ ਮੰਨ ਕਿ ਇਸ ਨੂੰ ਦੂਸਰੀ ਅਤੇ ਜਾਂ ਫੇਰ ਤੀਸਰੀ ਵੀ ਮੰਨਦੇ ਹਨ ਅਤੇ ਕੁੱਝ ਤਾਂ ਇਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਅੰਗ੍ਰੇਜ਼ੀ ਭਾਸ਼ਾ ਦਾ ਗਿਆਨ ਹੀ ਨਹੀਂ ਹੈ ਅਤੇ ਉਹ ਇਸ ਭਾਸ਼ਾ ਨੂੰ ਨਾ ਤਾਂ ਬੋਲ ਸਕਦੇ ਹਨ ਅਤੇ ਨਾ ਹੀ ਸਮਝ ਹੀ ਸਕਦੇ ਹਨ। ਇਨ੍ਹਾਂ ਵਿੱਚੋਂ ਕੁਝ ਗ੍ਰਾਹਕ ਤਾਂ ਅਜਿਹੇ ਹਨ ਜੋ ਕਿ ਕੋਈ ਕੰਮ-ਧੰਦਾ ਕਰਦੇ ਹੀ ਨਹੀਂ ਅਤੇ ਸਿਰਫ ਸਰਕਾਰੀ ਮਦਦ ਨਾਲ ਹੀ ਆਪਣਾ ਗੁਜ਼ਰ-ਬਸ਼ਰ ਕਰਦੇ ਹਨ ਅਤੇ ਜਦੋਂ ਇਨ੍ਹਾਂ ਲੋਕਾਂ ਦੇ ਉਪਰ ਚੜ੍ਹੇ ਕਰਜ਼ਿਆਂ ਦੀ ਗੱਲ ਕਰੀਏ ਤਾਂ ਕੰਪਨੀ ਦਾ ਮੰਨਣਾ ਹੈ ਕਿ ਐਵਰੇਜ ਤੌਰ ਉਪਰ ਹਰ ਇੱਕ ਉਪਰ 700 ਡਾਲਰਾਂ ਦਾ ਬਕਾਇਆ ਹੈ। ਇਸ ਤਰਾ੍ਹਂ ਲਾਲ ਕਈਆਂ ਉਪਰ ਤਾਂ 19,000 ਡਾਲਰਾਂ ਦਾ ਬਿਲ ਵੀ ਖੜ੍ਹਾ ਹੈ ਅਤੇ ਕਈ ਤਾਂ ਇਹੀ ਸੋਚਦੇ ਹਨ ਕਿ ਬਿਲ ਨਾ ਭਰਨ ਦੀ ਸੂਰਤ ਵਿੱਚ ਉਨ੍ਹਾਂ ਨੂੰ ਜੇਲ੍ਹ ਦੀ ਸਜ਼ਾਂ ਵੀ ਹੋ ਸਕਦੀ ਹੈ। ਕੰਪਨੀ ਦੇ ਸਟਾਫ ਨੇ ਅਸਲ ਵਿੱਚ ਇਨ੍ਹਾਂ ਗ੍ਰਾਹਕਾਂ ਨੂੰ ਖਾਲੀ ਜਾਣ ਹੀ ਨਹੀਂ ਦਿੱਤਾ -ਸ਼ਾਇਦ ਆਪਣੇ ਟੀਚਿਆਂ ਨੂੰ ਪੂਰਾ ਕਰਨ ਲਈ। ਆਂਕੜੇ ਦਰਸਾਉਂਦੇ ਹਨ ਕਿ ਜਿਸ ਦਿਨ ਉਕਤ ਗ੍ਰਾਹਕ ਕੰਪਨੀ ਦੇ ਸਟੋਰਾਂ ਵਿੱਚ ਆਏ ਉਸੀ ਦਿਨ ਹੀ ਸਥਾਨਕ ਸਟਾਫ ਨੇ ਉਨ੍ਹਾਂ ਨਾਲ ਕਾਗਜ਼ੀ ਕਾਰਵਾਈ ਕਰਕੇ ਉਨ੍ਹਾਂ ਨੂੰ ਮੋਬਾਇਲ ਯੁਕਤ ਕਰਕੇ ਹੀ ਘਰਾਂ ਨੂੰ ਭੇਜਿਆ ਅਤੇ ਇਕਰਾਰ ਨਾਮੇ ਵਿੱਚ ਕੀ ਲਿੱਖਿਆ ਅਤੇ ਕਿਉਂ ਲਿੱਖਿਆ ਹੈ -ਇਸ ਨੂੰ ਸਮਝਾਉਣ ਦੀ ਜ਼ਰੂਰਤ ਹੀ ਨਹੀਂ ਸਮਝੀ। ਕੰਪਨੀ ਨੇ ਆਪਣੀ ਗਲਤੀ ਮੰਨ ਵੀ ਲਈ ਹੈ ਅਤੇ ਹੁਣ ਉਹ 50 ਮਿਲੀਅਨ ਡਾਲਰਾਂ ਦਾ ਉਕਤ ਜੁਰਮਾਨੇ ਦਾ ਭੁਗਤਾਨ ਕਰਨ ਨੂੰ ਰਾਜ਼ੀ ਹੋ ਵੀ ਗਈ ਹੈ ਪਰੰਤੂ ਹਾਲੇ ਅਦਾਲਤ ਨੇ ਇਹ ਤੈਅ ਕਰਨਾ ਹੈ ਕਿ ਉਕਤ ਰਕਮ ਜੁਰਮਾਨੇ ਦੇ ਤੌਰ ਤੇ ਕਾਫੀ ਹੈ ਜਾਂ ਨਹੀਂ…..।

Install Punjabi Akhbar App

Install
×