ਅਮਰੀਕਾ ਦੇ ਸੂਬੇ ਵਾਸ਼ਿੰਗਟਨ ਦੇ ਇੱਕ ਗੈਸ ਸਟੇਸ਼ਨ ਉੱਤੇ ਪਿੰਡ ਸ਼ਰੀਂਹ ਦੇ ਇਕ ਪੰਜਾਬੀ ਸਿੱਖ ਦਾ ਗੋਲੀ ਮਾਰ ਕੇ ਕਤਲ

ਨਿਊਯਾਰਕ — ਬੀਤੇਂ ਦਿਨੀਂ  ਰਾਤ ਨੂੰ ਅਮਰੀਕਾ ਦੇ ਸੂਬੇ ਵਾਸ਼ਿੰਗਟਨ ਦੇ ਸ਼ਹਿਰ ਲੈਨਵੁੱਡ ਵਿਖੇ ਲੰਘੇ ਐਤਵਾਰ ਵਾਲੇ ਦਿਨ ਇਕ ਗੈਸ ਸਟੇਸ਼ਨ ਉੱਤੇ ਕੰਮ ਕਰਦੇ ਪੰਜਾਬੀ ਤੇਜਪਾਲ ਸਿੰਘ ਉਮਰ  (60) ਸਾਲ ਨੂੰ ਇੱਕ ਨਾਕਾਬਪੋਸ਼ ਲੁਟੇਰੇ ਵੱਲੋ ਕਤਲ ਕਰ ਦਿੱਤਾ ਗਿਆ ਹੈ, ਲੁਟੇਰਾ ਲੁੱਟ ਦੀ ਨੀਅਤ ਦੇ  ਨਾਲ ਉਸ ਗੈਸ ਸਟੇਸ਼ਨ ਵਿਖੇ ਦਾਖਲ ਹੋਇਆ ਸੀ। ਜਾਣਕਾਰੀ ਅਨੁਸਾਰ ਲੈਨਵੁੱਡ ਗੈਸ ਸਟੇਸ਼ਨ ਉੱਤੇ ਕੰਮ ਕਰਦੇ ਇਹ 60 ਸਾਲਾਂ ਤੇਜ਼ਪਾਲ ਸਿੰਘ ਨੂੰ ਸਵੇਰੇ 5.40 ਵਜੇ ਲੁਟੇਰੇ ਨੇ ਜਿਸ ਨੇ ਮੂੰਹ ਆਪਣੇ ਮੂੰਹ ਉੱਤੇ ਮਾਸਕ ਪਾ ਰੱਖਿਆ ਸੀ ਉਸ ਵੱਲੋ ਉਸ ਦਾ ਗੋਲੀਆਂ ਮਾਰਕੇ ਕਤਲ ਕਰ  ਦਿੱਤਾ ਗਿਆ ਹੈ। ਜਿਸ ਦੀ ਮੋਕੇ ਤੇ ਹੀ ਮੋਤ ਹੋ ਗਈ ਮ੍ਰਿਤਕ ਤੇਜਪਾਲ ਸਿੰਘ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਨਕੋਦਰ ਦੇ ਨਜ਼ਦੀਕ ਪਿੰਡ ਸਰੀਂਹ ਦੇ ਨਾਲ ਪਿਛੋਕੜ ਰੱਖਦਾ ਸੀ ।ਅਤੇ ਉਹ ਪਿਛਲੇ ਕਾਫ਼ੀ ਸਮੇਂ ਤੋਂ ਅਮਰੀਕਾ ਦੇ ਸਿਆਟਲ ਦੇ ਲੈਨਵੁੱਡ ਸ਼ਹਿਰ ਵਿਖੇ ਆਪਣੇ ਪਰਿਵਾਰ ਦੇ ਨਾਲ ਰਹਿ ਰਿਹਾ ਸੀ। ਫਿਲਹਾਲ ਪੁਲਿਸ ਇਸ ਘਟਨਾਕ੍ਰਮ ਦੀ ਜਾਂਚ ਜਾਰੀ ਹੈ ।ਪ੍ਰੰਤੂ ਅਜੇ ਤੱਕ ਕੋਈ ਵੀ ਗ੍ਰਿਫ਼ਤਾਰੀ ਨਹੀਂ ਹੋਈ । ਪੁਲਿਸ ਜਾਂਚ ਚ’ ਜੁੱਟੀ ਹੋਈ ਹੈ।

Install Punjabi Akhbar App

Install
×