ਦਸਤਾਰ ਸਿਖਲਾਈ ਅਤੇ ਪੰਜਾਬੀ ਬੋਲੀ ਲਈ ਦਿਨ ਰਾਤ ਇੱਕ ਕਰ ਰਿਹਾ -ਤੇਜਿੰਦਰ ਸਿੰਘ ਖਾਲਸਾ

– ਪੰਜਾਬੀ ਬੋਲੀ ਦੀਆਂ ਸ਼ੁੱਧ ਤੇ ਸੋਹਣੀ ਲਿਖਾਈ ਦੀਆਂ ਕਲਾਸਾਂ ਲਈ ਜਾ ਰਿਹਾ ਹੈ ਪਿੰਡ ਪਿੰਡ
– ਭਾਰਤ ਦੇ ਵੱਖ ਵੱਖ ਇਲਾਕਿਆਂ ਚ ਲਗਾ ਚੁੱਕਾ 500 ਦੇ ਕਰੀਬ ਕੈਂਪ
– ਅਲਟੋ ਕਾਰ ਤੇ ਮੋਟਰਸਾਇਕਲ ਨਾਲ ਸਨਮਾਨਿਤ ਹੈ ਮਾਨਸਾ ਜ਼ਿਲ੍ਹੇ ਦਾ ਨੌਜਵਾਨ

tejinder singh khalsa mansa 180301 tejinder 21
ਪੰਜਾਬ ਦੀ ਪਛਾਣ ਹਮੇਸ਼ਾ ਉਸਦੇ ਮਹਾਨ ਸੱਭਿਆਚਾਰਕ ਵਿਰਸੇ ਤੋਂ ਹੁੰਦੀ ਹੈ। ਜਦੋਂ ਵੀ ਦੇਸ਼ ਵਿਦੇਸ਼ ਚੋਂ ਕੋਈ ਪੰਜਾਬ ਦੀ ਯਾਤਰਾ ਤੇ ਕੋਈ ਯਾਤਰੀ ਆਉਂਦਾ ਹੈ ਤਾਂ ਉਹ ਆਪਣੀ ਅੱਖਾਂ ਸਾਹਮਣੇ ਇੱਕੋ ਤਸਵੀਰ ਬਣਾਈ ਬੈਠਾ ਹੁੰਦਾ ਹੈ ਕਿ ਉਸ ਨੂੰ ਪੱਗਾਂ ਵਾਲ ਪੰਜਾਬ ਦੇਖਣ ਨੂੰ ਮਿਲੇਗਾ। ਪੰਜਾਬ ਚ ਪੱਛਮੀ ਸੱਭਿਆਚਾਰ ਦੀ ਆਮਦ ਅਤੇ ਨਸ਼ਿਆਂ ਦੀ ਵਧਦੇ ਰੁਝਾਨ ਨੇ ਇਸਦੇ ਮਹਾਨ ਵਿਰਸੇ ਨੂੰ ਵੱਡੀ ਢਾਹ ਲਾਈ ਹੈ ਪਰ ਪਿਛਲੇ ਇੱਕ ਦਹਾਕੇ ਦੋਰਾਨ ਪੰਜਾਬ ਵਿੱਚ ਪੱਗ ਬੰਨ੍ਹਣ ਦਾ ਰੁਝਾਨ ਵੀ ਸੱਤਵੇਂ ਆਸਮਾਨ ਤੇ ਹੈ ਇਸ ਦੇ ਨਾਲ ਨਾਲ ਪੰਜਾਬ ਪੰਜਾਬੀਅਤ ਪ੍ਰਤੀ ਦਰਦ ਰੱਖਣ ਵਾਲੇ ਨੌਜਵਾਨਾਂ ਦੀ ਵੀ ਕੋਈ ਕਮੀ ਨਹੀਂ ਹੈ ਅਜਿਹੇ ਨੌਜਵਾਨਾਂ ਵਿੱਚੋਂ ਇੱਕ ਹੈ ਤੇਜਿੰਦਰ ਸਿੰਘ ਖਾਲਸਾ।

ਤੇਜਿੰਦਰ ਸਿੰਘ ਦਾ ਜਨਮ ਪੰਜਾਬ ਦੇ ਮਾਨਸਾ ਸ਼ਹਿਰ ਚ 9 ਜੂਨ 1984 ਨੂੰ ਪਿਤਾ ਹਰਦੇਵ ਸਿੰਘ ਦੇ ਗ੍ਰਹਿ ਮਾਤਾ ਰਣਜੀਤ ਕੌਰ ਦੇ ਘਰ ਹੋਇਆ। ਇਹ ਨੌਜਵਾਨ ਪਿਛਲੇ 15 ਸਾਲ ਤੋਂ ਪੰਜਾਬ ਹੀ ਨਹੀਂ ਪੂਰੇ ਭਾਰਤ ਵਿੱਚ ਜਾ ਕੇ ਨਿਸ਼ਕਾਮ ਦਸਤਾਰ ਸਿਖਲਾਈ ਦੇ ਰਿਹਾ ਹੈ ਇਸ ਦੇ ਨਤੀਜੇ ਇਹ ਨਿਕਲੇ ਕਿ ਜਿੱਥੇ ਹਜ਼ਾਰਾਂ ਗੱਭਰੂ ਦਸਤਾਰ ਸਜਾਉਣ ਲੱਗ ਪਏ ਹਨ ਉੱਥੇ ਬਹੁਤੇ ਮੁਹਾਦਰਿਆਂ ਤੇ ਸਿੱਖੀ ਸਰੂਪ ਪ੍ਰਗਟ ਹੋ ਚੁੱਕਾ ਹੈ ਤੇਜਿੰਦਰ ਦੱਸਦਾ ਹੈ ਕਿ ਉਨ੍ਹਾ ਦਸਤਾਰ ਸਜਾਓ ਲਹਿਰ ਤਹਿਤ ਦਸਤਾਰ ਸਿਖਲਾਈ ਦੀ ਮੁਹਿੰਮ ਇਹ ਸੋਚ ਕਿ ਹੀ ਚਲਾਈ ਸੀ ਕਿ ਇਹ ਮੁੰਹਿਮ ਮਾਨਸਾ ਸ਼ਹਿਰ ਦੇ ਨੌਜਵਾਨਾਂ ਤੱਕ ਸੀਮਤ ਰਹੇਗੀ ਪਰ ਸ਼ੋਸਲ ਮੀਡੀਆ ਰਾਹੀਂ ਵੱਖ ਵੱਖ ਥਾਵਾਂ ਤੋ ਆਏ ਸੱਦਿਆ ਕਾਰਨ ਉਹ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਤੋਂ ਇਲਾਵਾ ਪੂਰੇ ਭਾਰਤ ਚ ਚਲੇ ਗਏ। ਤੇਜਿੰਦਰ ਬਾਰੇ ਇਹ ਗੱਲਬਾਤ ਵੀ ਬਹੁਤ ਦਿਲਚਸਪ ਹੈ ਕਿ ਪੰਜਾਬ ਚ ਜਗ੍ਹਾ ਜਗ੍ਹਾ ਖੁੱਲ੍ਹੇ ਦਸਤਾਰ ਕੋਚਿੰਗ ਸੈਂਟਰ ਸਿਖਾਦਰੂ ਨੌਜਵਾਨਾਂ ਤੋਂ ਮੋਟੀ ਕਮਾਈ ਕਰ ਰਹੇ ਹਨ ਉੱਥੇ ਇਹ ਨੌਜਵਾਨ ਨੇ ਇਸ ਮੁੰਹਿਮ ਨੂੰ ਕਦੇ ਬਿਜਨਸ ਨਹੀਂ ਬਣਨ ਦਿੱਤਾ ਹਰ ਫੋਨ ਆਉਣ ਤੇ ਇਸਦਾ ਇੱਕੋ ਜੁਆਬ ਹੁੰਦਾ ਕਿ ਅਸੀਂ ਮਹਾਨ ਸ਼ਹੀਦੀਆਂ ਉਪਰੰਤ ਮਹਿੰਗੇ ਮੁੱਲ ਵਿੱਚ ਮਿਲੀ ਇਸ ਦਸਤਾਰ ਦੀ ਸਿਖਲਾਈ ਦਾ ਕੋਈ ਮੁੱਲ ਨਹੀਂ ਰੱਖਿਆ। ਤੇਜਿੰਦਰ ਦੱਸਦਾ ਹੈ ਉਹ ਕਿਰਤ ਵਜੋਂ ਅਧਿਆਪਨ ਕਰਦਾ ਹੈ ਜਿਸ ਤੋਂ ਉਹ ਪਰਿਵਾਰ ਦਾ ਪਾਲਣ ਪੋਸ਼ਨ ਕਰਦਾ ਹੈ। ਪੰਜਾਬੀ ਸੁੰਦਰ ਤੇ ਸ਼ੁੱਧ ਲਿਖਾਈ ਦੀਆਂ ਕਲਾਸਾਂ ਬਾਰੇ ਤਜਿੰਦਰ ਦੱਸਦਾ ਹੈ ਕਿ ਦਸਵੀਂ ਬਾਰਵੀ ਕਲਾਸ ਦੇ ਇੱਕ ਸ਼ੈਸਨ ਚ ਸਾਡੇ 22000 ਤੋਂ ਵੱਧ ਵਿਦਿਆਰਥੀ ਮਾਂ ਬੋਲੀ ਚੋਂ ਹੀ ਫੇਲ੍ਹ ਹੋ ਜਾਂਦੇ ਹਨ ਇਸ ਵੱਡੇ ਦੁਖਾਂਤ ਤੋਂ ਚਿੰਤਤ ਤਜਿੰਦਰ ਨੇ ਸੁੰਦਰ ਤੇ ਸ਼ੁੱਧ ਲਿਖਾਈ ਦੀਆਂ ਕਲਾਸਾਂ ਵੀ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ।

8 ਸਾਲ ਸਾਇਕਲ ਤੇ ਦਸਤਾਰ ਸਿਖਲਾਈ ਦੇਣ ਵਾਲੇ ਇਸ ਨੌਜਵਾਨ ਨੂੰ 2012 ਵਿੱਚ ਕਨੇਡਾ ਵਾਸੀ ਮਲਕੀਅਤ ਸਿੰਘ ਨੇ ਮੋਟਰ ਸਾਇਕਲ ਨਾਲ, 2015 ਚ ਮੈਲਬੋਰਨ ਨਿਵਾਸੀ ਨਵਦੀਪ ਸਿੰਘ ਨੇ ਅਲਟੋ ਕਾਰ ਨਾਲ ਸਨਮਾਨ ਕੀਤਾ ਹੈ। ਦਸਤਾਰ ਸਿਖਲਾਈ ਦੇ ਨਾਲ ਨਾਲ ਅਖੀਰਲੇ ਦਿਨ ਦਿਖਾਈਆਂ ਜਾਣ ਵਾਲੀਆਂ ਧਾਰਮਿਕ ਫਿਲਮਾਂ ਲਈ ਜਾਣ ਲਈ ਉਹ ਇੰਨ੍ਹਾਂ ਸਾਧਨਾਂ ਦੀ ਵਰਤੋ ਕਰਦਾ ਹੈ। ਇਸ ਦੇ ਨਾਲ ਨਾਲ ਉਹ ਪੰਜਾਬ ਦੀਆਂ ਅਲੱਗ ਅਲੱਗ ਧਾਰਮਿਕ-ਸਮਾਜਸੇਵੀ ਜੱਥੇਬੰਦੀਆਂ, ਪੰਚਾਇਤਾਂ, ਵੱਲੋਂ ਸਨਮਾਨਿਆ ਵੀ ਜਾ ਚੁੱਕਾ ਹੈ ਆਉਂਣ ਵਾਲੇ ਸਮੇਂ ਚ ਨੌਜਵਾਨਾ ਨੂੰ ਇਤਿਹਾਸ ਨਾਲ ਜੋੜਨ ਲਈ ਲਾਇਬ੍ਰੇਰੀਆਂ ਖੋਲ੍ਹਣ ਦੀ ਯੋਜਨਾ ਹੈ ਜਿਸ ਲਈ ਉਸ ਨੂੰ ਪੰਥ ਦਰਦੀ ਵੀਰਾਂ ਦੇ ਸਹਿਯੋਗ ਦੀ ਜਰੂਰਤ ਹੈ। ਤੇਜਿੰਦਰ ਦਾ ਕਹਿਣਾ ਹੈ ਕਿ ਜਦੋਂ ਉਹ ਪਿੰਡਾਂ ਚ ਦਸਤਾਰ ਸਿਖਲਾਈ ਦੇਣ ਜਾਂਦਾ ਹੈ ਤਾਂ ਕਈ ਬੱਚਿਆਂ ਕੋਲ ਦਸਤਾਰ ਖਰੀਦਣ ਜਿੰਨ੍ਹੇ ਪੈਸੇ ਵੀ ਨਹੀਂ ਹੁੰਦੇ ਪਰ ਉਹ ਦਸਤਾਰ ਸਿੱਖਣਾ ਚਾਹੁੰਦੇ ਹਨ ਇੰਨ੍ਹਾ ਬੱਚਿਆਂ ਨੂੰ ਘੱਟੋ ਘੱਟ ਇੱਕ ਦਸਤਾਰ ਪਹੁੰਚਾਉਣ ਤਾਂ ਜੋ ਉਹ ਦਸਤਾਰ ਸਜਾਉਣ ਦਾ ਸੁਪਨਾ ਪੂਰਾ ਕਰ ਸਕਣ।

tejinder singh khalsa mansa 180301 turban tying pics

 

ਉਹ ਦੇਸ ਵਿਦੇਸ਼ ਚ ਵਸਦੇ ਸਮੂਹ ਪੰਜਾਬੀ ਭਾਈਚਾਰੇ ਨੂੰ ਅਪੀਲ ਕਰਦਾ ਹੈ ਕਿ ਜੇਕਰ ਆਪ ਸਾਰੇ ਵੀ ਨਰੋਏ ਤੇ ਪੰਜਾਬੀ ਵਿਰਸੇ ਦਾ ਨਿੱਘ ਮਾਣਦੇ ਪੰਜਾਬ ਨੂੰ ਭਵਿੱਖ ਵਿੱਚ ਦੇਖਣਾ ਚਾਹੁੰਦੇ ਹੋਂ ਤਾਂ ਤੇਜਿੰਦਰ ਜਿਹੇ ਨੌਜਵਾਨਾਂ ਨੂੰ ਆਪਣੇ ਜਰੂਰੀ ਸੁਝਾਅ ਤੇ ਸਹਿਯੋਗ ਦੇ ਕੇ ਅਸੀਂ ਸਾਰੇ ਮਿਲਕੇ ਇਸ ਸੁਪਨੇ ਨੂੰ ਪੂਰਾ ਕਰ ਸਕਦੇ ਹਾਂ ਅਤੇ ਜੇਕਰ ਕੋਈ ਵੀ ਸੰਸਥਾ, ਨੌਜਵਾਨ ਵੀਰ ਆਪਣੇ ਪਿੰਡ ਦਸਤਾਰ ਸਿਖਲਾਈ ਕੈਂਪ ਰੱਖਣਾ ਚਾਹੁੰਦੇ ਹਨ ਤਾਂ ਉਹ ਤੇਜਿੰਦਰ ਸਿੰਘ ਦੇ ਨੰਬਰ +91 73073 50150 ਤੇ ਸੰਪਰਕ ਕਰ ਸਕਦੇ ਹਨ।

ਉਮੀਦ ਹੈ ਜੇਕਰ ਆਪਾਂ ਪੰਜਾਬ ਦੀ ਚੜ੍ਹਦੀਕਲ੍ਹਾਂ ਲਈ ਨਵੇਕਲੇ ਕਾਰਜ ਕਰਨ ਵਾਲੇ ਵੀਰਾਂ ਦੀ ਜੇਕਰ ਸਾਰ ਲੈਂਦੇ ਰਹਾਂਗੇ ਤਾਂ ਜਲਦ ਉਹ ਪੱਗਾਂ ਵਾਲਾ ਪੰਜਾਬ ਵੀ ਦੇਖਣ ਨੂੰ ਮਿਲੇਗਾ ਜੋ ਅੱਜ ਤੋਂ ਕਈ ਸਾਲ ਪਹਿਲਾਂ ਅਕਸਰ ਦੇਖਣ ਨੂੰ ਮਿਲਦਾ ਹੁੰਦਾ ਸੀ…….

Install Punjabi Akhbar App

Install
×