ਤੇਜਸਪ੍ਰੀਤ ਕੌਰ 99.3% ਅੰਕ ਲੈ ਕੇ ਰਹੀ ਅੱਵਲ

tejaspreet kaur
ਸੇਂਟ ਅਲਾਇਸਿਅਸ ਕਾਲਜ, ਐਡੀਲਡ ਦੀ ਵਿਦਿਆਰਥਣ ਤੇਜਸਪ੍ਰੀਤ ਕੌਰ ਨੇ 99.3% ਅੰਕ ਲੈ ਕੇ ਆਸਟ੍ਰੇਲੀਅਨ ਟੈਰਿਟਰੀ ਐਡਮਿਸ਼ਨ ਰੈਂਕ ਮੈਰਿਟ ਦੇ ਆਧਾਰ ਉਪਰ ਜਿੱਤ ਲਿਆ ਹੈ। ਪੇਸ਼ੇ ਵੱਜੋਂ ਡਾਕਟਰ ਗੁਰਪ੍ਰੀਤ ਸਿੰਘ ਅਤੇ ਡਾਕਟਰ ਮਨਪ੍ਰੀਤ ਕੌਰ ਦੀ ਇਹ ਹੋਣਹਾਰ ਪੁੱਤਰੀ ਤੇਜਸਪ੍ਰੀਤ ਕੌਰ ਵੀ ਆਪਣੇ ਭੈਣ ਅਤੇ ਭਰਾ ਦੀ ਤਰਾਂ ਮੈਡੀਕਲ ਖੇਤਰ ਵਿੱਚ ਹੀ ਜਾਣਾ ਚਾਹੁੰਦੀ ਹੈ।

tejaspreet kaur family

ਜਦੋਂ ਉਸ ਦੀ ਕਾਮਯਾਬੀ ਬਾਰੇ ਉਸ ਤੋਂ ਪੁਛਿਆ ਗਿਆ ਤਾਂ ਉਸ ਨੇ ਕਿਹਾ ਕਿ ਸਾਡਾ ਆਪਣਾ ਕਿਰਦਾਰ ਅਤੇ ਸੋਚ ਸਮਝ ਸਾਨੂੰ ਇਹੋ ਜਿਹੇ ਮੁਕਾਮਾਂ ਤੇ ਪਹੁੰਚਾਉਣ ਵਾਸਤੇ ਬਹੁਤ ਸਹਾਈ ਹੁੰਦੇ ਹਨ। ਜ਼ਿਕਰਯੋਗ ਹੈ ਕਿ ਤੇਜਸਪ੍ਰੀਤ ਦਾ ਪਰਿਵਾਰ 2008 ਵਿੱਚ ਪੰਜਾਬ ਦੇ ਲੁਧਿਆਣਾ ਜਿਲੇ ਦੇ ਕਸਬੇ ਮੂਲਾਂਪੁਰ ਦਾਖਾਂ ਤੋਂ ਆਸਟ੍ਰੇਲੀਆ ਆ ਗਿਆ ਸੀ।