ਤੇਗਜੀਤ ਸਿੰਘ ਬੈਂਸ ਆਸਟਰੇਲੀਆ ਨੇ ਜਿੱਤੇ ਇਕੋ ਕਲਾਸ ਦੇ 8 ਇਨਾਮ

NZ PIC 11 Dec-4ਨਾਰਥ (ਉੱਤਰੀ) ਬ੍ਰਿਜਬਨ ਦੇ ਜਿਨੀਬਾਰਾ ਸਟੇਟ ਸਕੂਲ ਦੇ ਛੇਵੀਂ ਕਲਾਸ ਦਾ ਹੋਨਹਾਰ ਵਿਦਿਆਰਥੀ ਤੇਗਜੀਤ ਸਿੰਘ ਬੈਂਸ ਸਪੁੱਤਰ ਸ. ਗੁਰਜੀਤ ਸਿੰਘ ਅਤੇ ਬੀਬੀ ਦਵਿੰਦਰ ਕੌਰ ਬੈਂਸ ਨੇ ਉਥੇ ਵਸਦੇ ਸਾਰੇ ਪੰਜਾਬੀ ਭਾਈਚਾਰੇ ਦਾ ਮਾਣ ਉਦੋਂ ਉਚਾ ਕਰ ਦਿਖਾਇਆ ਜਦੋਂ ਉਸਨੇ ਛੇਵੀਂ ਕਲਾਸ ਦੇ ਗ੍ਰੈਜੁਏਸ਼ਨ ਸਮਾਰੋਹ ਵਿਚ ਵਿਦਿਆ ਦੇ ਵੱਖ ਵੱਖ ਖੇਤਰਾਂ ਵਿਚ ਅੱਠ ਇਨਾਮ ਹਾਸਿਲ ਕਰ ਲਏ। ਇਨਾਮਾਂ ਨੂੰ ਸਾਂਭਣ ਵਾਸਤੇ ਉਸਨੂੰ ਸਾਥੀਆਂ ਦੀ ਸਹਾਇਤਾ ਲੈਣੀ ਪਈ। ਜਿਨੀਬਾਰਾ ਸਟੇਟ ਸਕੂਲ ਦੇ ਸੰਨ 2015 ਦੇ ਬੈਸਟ ਆਲ-ਰਾਉਂਡਰ ਦਾ ਮੈਡਲ ਪ੍ਰਾਪਤ ਕਰ ਕੇ ਇਸ ਬੱਚੇ ਨੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ। ਤੇਗਜੀਤ ਸਿੰਘ ਬੈਂਸ ਸੰਨ 2015 ਵਿਚ ਜਿਨੀਬਾਰਾ ਸਟੇਟ ਸਕੂਲ ਦਾ ‘ਸਕੂਲ ਕੈਪਟਨ’ ਵੀ ਰਿਹਾ ਹੈ। ਨਿਊਜ਼ੀਲੈਂਡ ਰਹਿੰਦੇ ਉਸਦੇ ਪਰਿਵਾਰਕ ਮੈਂਬਰਾਂ ਸ. ਖੜਗ ਸਿੰਘ (ਮਾਮਾ), ਤੇਗਬੀਰ ਸਿੰਘ, ਕੰਵਰਵੀਰ ਸਿੰਘ, ਰਮਨਜੀਤ ਕੌਰ,  ਅਮਰੀਕਾ ਤੋਂ ਸ. ਸੁਰਿੰਦਰ ਸਿੰਘ ਹੋਰਾਂ (ਮਾਮਾ) ਜੀ ਨੇ ਵੀ ਇਸ ਬੱਚੇ ਨੂੰ ਵਧਾਈ ਭੇਜੀ ਹੈ।