ਪੁਲਿਸ ਇੱਕ ਕਾਲੇ ਰੰਗ ਦੇ ਵਾਲਾਂ ਵਾਲੇ ਵਿਅਕਤੀ ਦੀ ਤਲਾਸ਼ ਵਿੱਚ
ਨਵੇਂ ਸਾਲ ਮੌਕੇ, ਦੱਖਣੀ ਆਸਟ੍ਰੇਲੀਆ ਵਿਚਲੇ ਹੇਅਬੋਰੋ ਦੇ ਡੰਮ ਬੀਚ ਵਿਖੇ ਨਵੇਂ ਸਾਲ ਦੇ ਜਸ਼ਨਾਂ ਵਿੱਚ ਸ਼ਾਮਿਲ ਇੱਕ 16 ਕੁ ਸਾਲਾਂ ਦੀ ਬੱਚੀ ਆਪਣੇ ਸਾਥੀਆਂ ਕੋਲੋਂ ਵਿਛੜ ਗਈ ਅਤੇ ਰਾਤ ਦੇ 10:30 ਕੁ ਵਜੇ ਇੱਕ ਕਾਲੇ ਵਾਲਾਂ ਵਾਲੇ ਅਣਜਾਣ ਵਿਅਕਤੀ ਨੇ ਉਸ ਨੂੰ ਆਪਣੇ ਕੋਲ ਬੁਲਾਇਆ ਅਤੇ ਉਸ ਨੂੰ ਜ਼ਮੀਨ ਉਪਰ ਸੁੱਟ ਕੇ ਉਸ ਦੇ ਸਰੀਰਕ ਸ਼ੋਸ਼ਣ ਦੀ ਕੋਸ਼ਿਸ਼ ਕੀਤੀ।
ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਇਸ ਘਟਨਾ ਦੀ ਘੋਰ ਨਿੰਦਾ ਕਰਦਿਆਂ ਕਿਹਾ ਹੈ ਕਿ ਅਪਰਾਧੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਕਾਨੂੰਨ ਮੁਤਾਬਿਕ ਉਸਨੂੰ ਸਜ਼ਾ ਮਿਲੇਗੀ ਅਤੇ ਪੁਰਜ਼ੋਰ ਕੋਸ਼ਿਸ਼ ਰਹੇਗੀ ਕਿ ਅੱਗੇ ਤੋਂ ਅਜਿਹੀ ਘਟਨਾ ਨਾ ਵਾਪਰੇ।
ਪੁਲਿਸ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਜੇਕਰ ਕਿਸੇ ਨੂੰ ਇਸ ਘਟਨਾ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ ਤੁਰੰਤ ਪੁਲਿਸ ਨੂੰ 1800 333 000 ਤੇ ਫੋਨ ਕਰਕੇ ਦੱਸੇ ਅਤੇ ਜਾਂ ਫੇਰ ਪੁਲਿਸ ਦੀ ਵੈਬਸਾਈਟ ਉਪਰ ਇਸ ਦੀ ਜਾਣਕਾਰੀ ਦੇਵੇ।
ਵੈਸੇ ਇੱਕ ਔਰਤ ਇਸ ਮਾਮਲੇ ਵਿੱਚ ਅੱਗੇ ਆਈ ਵੀ ਹੈ ਅਤੇ ਪੁਲਿਸ ਇਸ ਦੀ ਜਾਂਚ ਪੜਤਾਲ ਕਰ ਰਹੀ ਹੈ।