ਐਡੀਲੇਡ ਹਵਾਈ ਅੱਡੇ ਤੋਂ ਜਹਾਜ਼ ਰਾਹੀਂ ਸੀ ਭੱਜਣ ਦੀ ਤਿਆਰੀ ਵਿੱਚ
ਐਨਜ਼ੈਕ ਡੇਅ ਦੀ ਸਵੇਰ ਨੂੰ ਐਡੀਲੇਡ ਸੀ.ਬੀ.ਡੀ. ਵਿਖੇ ਇੱਕ 25 ਸਾਲਾਂ ਦੇ ਵਿਅਕਤੀ ਨੂੰ ਚਾਕੂਆਂ ਨਾਲ ਹਮਲਾ ਕਰਕੇ ਕਤਲ ਕਰ ਦੇਣ ਦੇ ਦੋਸ਼ ਅਧੀਨ ਕੁੱਝ ਲੜਕਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਸ ਮਾਮਲੇ ਵਿੱਚ ਇੱਕ 17 ਸਾਲਾਂ ਦੇ ਨੌਜਵਾਨ ਨੂੰ ਪੁਲਿਸ ਵੱਲੋਂ ਦੋਸ਼ੀ ਠਹਿਰਾਇਆ ਗਿਆ ਹੈ।
ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁੱਝ ਲੜਕੇ ਜੋ ਕਿ ਉਕਤ ਕਤਲ ਦੇ ਮਾਮਲੇ ਨਾਲ ਸਬੰਧਤ ਹਨ, ਐਡੀਲੇਡ ਹਵਾਈ ਅੱਡੇ ਤੋਂ ਜਹਾਜ਼ ਰਾਹੀਂ ਕੂਚ ਕਰਨ ਦੀ ਫ਼ਿਰਾਕ ਵਿੱਚ ਹਨ। ਪੁਲਿਸ ਨੇ ਹਵਾਈ ਅੱਡੇ ਤੋਂ ਹੀ ਚਾਰ ਉਕਤ ਲੜਕਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜੋ ਕਿ ਨਕਲੀ ਨਾਮ ਤਹਿਤ ਜਹਾਜ਼ ਵਿੱਚ ਸਫ਼ਰ ਕਰਨ ਜਾ ਰਹੇ ਸਨ ਅਤੇ ਐਡੀਲੇਡ ਤੋਂ ਰਫ਼ੂ-ਚੱਕਰ ਹੋਣ ਦੀ ਤਿਆਰੀ ਵਿੱਚ ਸਨ।
ਇਸ ਮਾਮਲੇ ਵਿੱਚ ਹੁਣ ਤੱਕ ਪੁਲਿਸ ਨੇ 13 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੋਇਆ ਹੈ।
ਗਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ 16, 17, 18, ਅਤੇ 21 ਸਾਲਾਂ ਦੇ ਨੌਜਵਾਨ ਵੀ ਸ਼ਾਮਿਲ ਹਨ।