ਦੇਸ਼ ਦੀ ਰਾਜਧਾਨੀ ਵਲਿੰਗਟਨ ਵਿਖੇ 19 ਸਤੰਬਰ ਨੂੰ ਲੱਗੇਗਾ ‘ਤੀਆਂ ਦਾ ਮੇਲਾ’

teej-festivalਦੇਸ਼ ਦੀ ਰਾਜਧਾਨੀ ਵਲਿੰਗਟਨ ਵਿਖੇ 19 ਸਤੰਬਰ ਦਿਨ ਸਨਿਚਰਵਾਰ ਨੂੰ ਸ਼ਾਮ 5.30 ਤੋਂ ਰਾਤ 10 ਵਜੇ ਤੱਕ ਸਿਲਵਰਸਟ੍ਰੀਮ ਸਕੂਲ ਵਾਈਟਮੈਨਜ਼ ਰੋਡ, ਸਿਲਵਰਸਟ੍ਰੀਮ ਵਿਖੇ ਤੀਆਂ ਦਾ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ। ਇਥੇ ਦੀਆਂ ਜੰਮਪਲ ਲੜਕੀਆਂ ਦਾ ਇਹ ਉਦਮ ਵਲਿੰਗਟਨ ਵਸਦੀ ਨਵੀਂ ਪੀੜ੍ਹੀ ਦੇ ਲਈ ਆਪਣੇ ਸਭਿਆਚਾਰ ਨੂੰ ਸਾਂਭਣ ਦਾ ਇਕ ਹੋਕਾ ਦੇਵੇਗਾ।  ਇਸ ਮੇਲੇ ਵਿਚ ਗਿੱਧਾ, ਭੰਗੜਾ, ਸਵਾਲ-ਜਵਾਬ ਅਤੇ ਹੋਰ ਬਹੁਤ ਕੁਝ ਮਨੋਰੰਜਕ ਰੱਖਿਆ ਗਿਆ ਹੈ।