ਫਰਿਜ਼ਨੋ ਦੇ ਗੋਲਡਨ ਪੈਲਿਸ ਵਿੱਚ ਤੀਆਂ ਮੌਕੇ ਲੱਗੀਆ ਖ਼ੂਬ ਰੌਣਕਾਂ

fresno teej fectival

ਫਰਿਜ਼ਨੋ (ਕੈਲੇਫੋਰਨੀਆਂ) 30 ਜੁਲਾਈ —ਜਿੱਥੇ ਪੰਜਾਬ ਵਿੱਚੋਂ ਸਾਡੇ ਰਵਾਇਤੀ ਤਿਉਹਾਰ ਅਲੋਪ ਹੋ ਰਹੇ ਹਨ, ਓਥੇ ਹੀ ਪਰਦੇਸਾਂ ਵਿੱਚ ਇਹ ਤਿਉਹਾਰ ਬੜੇ ਧੂੰਮ ਧਾਮ ਨਾਲ ਮਨਾਏ ਜਾਂਦੇ ਨੇ। ਫਰਿਜ਼ਨੋ ਸ਼ਹਿਰ ਵਿੱਚ ਪੰਜਾਬੀਆਂ ਦੀ ਸੰਘਣੀ ਵੱਸੋ ਹੋਣ ਕਰਕੇ ਇਸ  ਨੂੰ  ਇੱਕ ਮਿੰਨੀ ਪੰਜਾਬ ਦੇ ਤੌਰ ਤੇ ਜਾਣਿਆਂ ਜਾਂਦਾ ਹੈ। ਸੌਣ ਦੇ ਮਹੀਨੇ ਨੂੰ ਮੁੱਖ ਰੱਖਕੇ ਸਥਾਨਿਕ ਗੋਲਡਨ ਪੈਲਿਸ ਹਾਲ ਵਿੱਚ ਤੀਆਂ ਦਾ ਤਿਉਹਾਰ ਸਜ-ਧਜ ਆਈਆਂ ਮੁਟਿਆਰਾਂ ਨੇ ਬੜੇ ਧੂੰਮ ਧੜਾਕੇ ਨਾਲ ਮਨਾਇਆਂ ਗਿਆ। ਇਸ ਮੌਕੇ ਜਿੱਥੇ ਮੁਟਿਆਰਾਂ ਨੇ ਨੱਚ ਨੱਚ ਅੰਬਰੀ ਧੂੜ੍ਹ ਚਾੜ ਦਿੱਤੀ ਉੱਥੇ ਮੁਟਿਆਰਾਂ ਨੇ ਫੈਸ਼ਨ ਸ਼ੋਅ ਵਿੱਚ ਵੀ ਭਾਗ ਲਿਆ ਅਤੇ ਵੱਖੋ ਵੱਖ ਉਮਰ ਵਰਗ ਵਿੱਚ ਮਿੱਸ ਅਤੇ ਮਿੱਸਸਿਜ਼ ਪੰਜਾਬਣ ਮੁਕਾਬਲੇ ਵੀ ਕਰਵਾਏ ਗਏ ਜਿਨ੍ਹਾਂ ਵਿੱਚ ਚਾਰ ਮੁਟਿਆਆਰਾ ਚੁਣੀਆ ਗਈਆ ਤੇ ਉਹਨਾਂ ਨੂੰ ਕਰਾਊਨ ਪਹਿਨਾਏ ਗਏ। ਇਹਨਾ ਮੁਕਾਬਲਿਆ ਦੌਰਾਨ ਜੱਜ ਦੀ ਭੂਮਿਕਾ ਜੋਤਨ ਗਿੱਲ, ਡਾ. ਮਨਦੀਪ ਕੌਰ, ਗਿੱਧੇ ਦੀ ਕੋਚ ਤਰਨਦੀਪ ਕੌਰ ਨੇ ਬੜੀ ਬਾਖੂਬੀ ਨਾਲ ਨਿਭਾਈ। ਸਟੇਜ ਸੰਚਾਲਨ ਸ਼ਾਇਰਾਨਾਂ ਅੰਦਾਜ਼ ਵਿੱਚ ਉੱਘੀ ਗਾਇਕਾ ਜੋਤ ਰਣਜੀਤ ਨੇ ਕੀਤਾ। ਇਸ ਮੌਕੇ ਗਿੱਧੇ ਤੋਂ ਬਿਨਾਂ ਔਰਤਾਂ ਨੇ ਰਵਾਇਤੀ ਗੀਤ, ਲੋਕ ਗੀਤ ਅਤੇ ਕੋਰੀਓ ਗ੍ਰਾਫੀ ਨਾਲ ਖ਼ੂਬ ਰੰਗ ਬੰਨੇ।

Install Punjabi Akhbar App

Install
×