ਮਸ਼ਹੂਰ ”ਤੀਆਂ ਏਪਿੰਗ ਦੀਆਂ” 25 ਅਗਸਤ ਨੂੰ

IMG-20190816-WA0004

ਭਾਵੇਂ ਮੈਲਬੌਰਨ ਵਿੱਚ ਤੀਆਂ ਦਾ ਤਿਉਹਾਰ ਬਹੁਤ ਸਾਰੇ ਥਾਵਾਂ ਤੇ ਮਨਾਇਆ ਜਾਂਦਾ ਹੈ ਪਰ ਬੀਬੀਆਂ ਨੂੰ ਏਪਿੰਗ ਦੀਆਂ ਦੀ ਖਾਸ ਉਡੀਕ ਰਹਿੰਦੀ ਹੈ। ਉਡੀਕਾਂ ਦੀਆਂ ਘੜੀਆਂ ੨੫ ਅਗਸਤ ਨੂੰ ਖਤਮ ਹੋ ਰਹੀਆਂ ਨੇ। ਇਸ ਬਾਰੇ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਅਮਰਦੀਪ ਕੌਰ, ਕੁਲਦੀਪ ਕੌਰ, ਕੁਲਵਿੰਦਰ ਬਰਾੜ, ਗੋਲਡੀ ਬਰਾੜ ਤੇ ਫੁਲਵਿੰਦਰਜੀਤ ਗਰੇਵਾਲ ਹੁਰਾਂ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਸ ਵਾਰ ਗਿੱਧਾ, ਭੰਗੜਾ, ਲੋਕ ਗੀਤ, ਬਜੁਰਗ ਬੀਬੀਆਂ ਦਾ ਗਿੱਧਾ ਤੇ ਹੋਰ ਸੱਭਿਆਚਾਰ ਵੰਨਗੀਆਂ ਦੀਆਂ ਪੇਸ਼ਕਾਰੀਆਂ ਤੋਂ ਇਲਾਵਾ ਕਵਿੱਤਰੀ ਬੀਬਾ ਸੁਖਵਿੰਦਰ ਅਮ੍ਰਿਤ ਜੀ ਵੀ ਮੁੱਖ ਮਹਿਮਾਨ ਦੇ ਤੌਰ ਤੇ ਹਾਜਿਰੀ ਲਵਾ ਰਹੇ ਹਨ। ਇਸ ਤੋਂ ਇਲਾਵਾ ਚਾਹ ਪਕੌੜੇ ਤੇ ਜਲੇਬੀਆਂ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਗਿਆ ਹੈ। ਪ੍ਰਬੰਧਕਾਂ ਵੱਲੋਂ ਬੀਬੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਬੈਲਾਗਿਓ ਰਿਸ਼ੈਪਸ਼ਨ ੧੫ ਯੇਲ ਡਰਾਈਵ ਏਪਿੰਗ ਪਹੁੰਚਣ ਦਾ ਸੱਦਾ ਦਿੱਤਾ ਜਾਂਦਾ ਹੈ।

Install Punjabi Akhbar App

Install
×