ਕੈਲੀਫੋਰਨੀਆ ਚ’ ਵੱਸਦੇ ਪੱਤਰਕਾਰ ਨੀਟਾ ਮਾਛੀਕੇ ਦੀ ਸਵ: ਅਧਿਆਪਕਾ ਮਾਤਾ ਮੁਖਤਿਆਰ ਕੋਰ ਜੀ ਦੀ ਯਾਦ ਚ’ ਅਧਿਆਪਕ ਦਿਵਸ ਤੇ ਯਾਦ ਕਰਦਿਆਂ

IMG_0929

ਨਿਊਯਾਰਕ, 5 ਸਤੰਬਰ — 10 ਸਤੰਬਰ 2016 ਨੂੰ ਕੈਲੀਫੋਰਨੀਆ ਚ’ ਮਾਤਾ ਮੁਖ਼ਤਿਆਰ ਕੋਰ ਜੀ ਸਦਾ ਲਈ ਵਿੱਛੜ ਗਏ ਸੀ, ਮਾਤਾ ਜੀ ਨੇ ਤਕਰੀਬਨ 35-40 ਸਾਲ ਅਧਿਆਪਨ ਖੇਤਰ ਵਿੱਚ ਲਗਾਏ। ਅੱਜ ਪੂਰੇ ਭਾਰਤ ਵਿੱਚ ‘ਅਧਿਆਪਕ ਦਿਨ’ ਮਨਾਇਆਂ ਗਿਆ। ਮੈਨੂੰ ਅੱਜ ਸਵੇਰੋ ਸਵੇਂਰੀ ਮਾਸਟਰ ਕਿਰਨਜੀਤ ਬਿਲਾਸਪੁਰ ਦਾ ਫ਼ੋਨ ਆਇਆ ਕਹਿੰਦਾ ਜਿਹੜੀ ਤੂੰ ਸਵ. ਭੈਣਜੀ ਮੁਖ਼ਤਿਆਰ ਕੌਰ ਨੂੰ ਸਮਰਪਿਤ ਕਿਤਾਬ ਲਿਖੀ ਸੀ ‘ਦਿਲਾਂ ‘ਚ ਧੜਕਦੀ ਐਂ ਤੂੰ’ ਉਹ ਸੱਚੀ ਸਾਰੇ ਪਿੰਡ ਦੇ ਦਿਲ ਵਿੱਚ ਵਸੀ ਹੋਈ ਹੈ। ਅਧਿਆਪਕ ਡੇਅ ਤੇ ਪਿੰਡ ਮਾਛੀਕੇ ਦੇ ਸਕੂਲ ਵਿੱਚ ਸਮਾਗਮ ਹੋਇਆ, ਸਕੂਲ ਦੇ ਅਧਿਆਪਕਾਂ ਤੋਂ ਬਿਨਾ ਪਿੰਡ ਦੇ ਪਤਵੰਤੇ ਸੱਜਣਾਂ ਨੇ ਬੀਬੀ ਨੂੰ ਯਾਦ ਕਰਦਿਆਂ ਅਧਿਆਪਕਾਂ ਨੂੰ ਉਹਨਾਂ ਦੇ ਜੀਵਨ ਤੋਂ ਸੇਧ ਲੈਣ ਲਈ ਕਿਹਾ ‘ਤੇ ਬੀਬੀ ਨੂੰ ਅੱਜ ਦੇ ਅਧਿਆਪਕਾਂ ਲਈ ਰੋਲ ਮਾਡਲ ਦੱਸਿਆ। ਸਾਡੀ ਗ਼ੈਰਹਾਜ਼ਰੀ ਵਿੱਚ ਪਿੰਡ ਦੀ ਪੰਚਾਇਤ, ਨਗਰ ਨਵਾਸੀਆਂ ਤੇ ਸਕੂਲ ਸਟਾਫ਼ ਦਾ ਬੀਬੀ ਨੂੰ ਯਾਦ ਕਰਨ ਲਈ ਤਹਿ ਦਿਲੋਂ ਧੰਨਵਾਦ। ਸਮੂਹ ਟੀਚਰਾਂ ਨੂੰ ਅਧਿਆਪਕ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ।

Install Punjabi Akhbar App

Install
×