ਨੈਸ਼ਨਲ ਸਰਕਾਰ ਵੱਲੋਂ ‘ਟੀ ਬ੍ਰੇਕ ਬਿੱਲ’ ਪਾਸ

ਨੈਸ਼ਨਲ ਸਰਕਾਰ ਨੇ ਤੀਜੀ ਵਾਰ ਸੱਤਾ ਦੇ ਵਿਚ ਆ ਕੇ ਜੋ ਪਹਿਲਾ ਬਿੱਲ ਪਾਸ ਕੀਤਾ ਹੈ ਉਹ ਹੈ ‘ਟੀ ਬ੍ਰੇਕ ਬਿੱਲ’। ਨਵੇਂ ਕਾਨੂੰਨ ਦੇ ਮੁਤਾਬਿਕ ਵਰਕਰ ਹੁਣ ਕਾਨੂੰਨੀ ਤੌਰ ‘ਤੇ ਚਾਹ-ਪਾਣੀ ਪੀਣ ਵਾਸਤੇ ਮਿਲਦੀ ਬ੍ਰੇਕ ਦਾ ਹੱਕਦਾਰ ਨਹੀਂ ਰਹੇਗਾ। ਇਸ ਦੇ ਏਵਜ਼ ਵਿਚ ਰੁਜ਼ਗਾਰ ਦਾਤਾ ਕੋਈ ਦੂਜਾ ਬਦਲ ਪੇਸ਼ ਕਰ ਸਕਦੇ ਹਨ ਜਾਂ ਫਿਰ ਤੁਹਾਨੂੰ ਨੌਕਰੀ ਲਈ ‘ਬਿਨਾਂ ਚਾਹ ਬ੍ਰੇਕ’ ਵਾਲਾ ਸਮਝੌਤਾ ਕਰਨਾ ਪੈ ਸਕਦਾ ਹੈ। ਪਾਰਲੀਮੈਂਟ ਦੇ ਵਿਚ ਅੱਜ 62 ਇਸ ਨਵੇਂ ਬਿੱਲ ਦੇ ਹੱਕ ਵਿਚ ਵੋਟਾਂ ਪਈਆਂ ਜਦ ਕਿ 58 ਵਿਰੋਧ ਦੇ ਵਿਚ। ਇਹ ਬਿੱਲ ਰੁਜ਼ਗਾਰ ਦਾਤਾਵਾਂ ਲਈ ਵਧੀਆ ਮੰਨਿਆ ਜਾ ਰਿਹਾ ਹੈ ਜਦ ਕਿ ਵਰਕਰਾਂ ਦੇ ਲਈ ਨਹੀਂ। ਨੈਸ਼ਨਲ, ਐਕਟ ਅਤੇ ਯੂਨਾਇਟਡ ਫਿਊਚਰ ਨੇ ਇਸ ਬਿਲ ਦੇ ਹੱਕ ਵਿਚ ਵੋਟ ਦਿੱਤੀ ਜਦ ਕਿ ਲੇਬਰ, ਗ੍ਰੀਨ, ਨਿਊਜ਼ੀਲੈਂਡ ਫਸਟ ਅਤੇ ਮਾਓਰੀ ਪਾਰਟੀ ਨੇ ਇਸਦਾ ਵਿਰੋਧ ਕੀਤਾ ਹੈ। ਵਰਕਰ ਯੂਨੀਅਨਜ਼ ਵਿਚ ਵੀ ਇਸਦਾ ਤਿੱਖਾ ਵਿਰੋਧ ਕਰ ਰਹੀਆਂ ਹਨ।