ਐਪ ਰਾਹੀਂ ਟੈਕਸੀ ਕਾਰੋਬਾਰ- ਹੋ ਰਿਹਾ ਹੋਰ ਵਿਸਥਾਰ: ਊਬਰ ਨੂੰ ਟੱਕਰ ਦੇਣ ਆ ਰਹੀ ਹੈ ਨਿਊਜ਼ੀਲੈਂਡ ਦੀ ਬਣੀ ਐਪ ‘ਅਰਬਨ ਐਨ.ਜ਼ੈਡ.’-1 ਅਗਸਤ ਨੂੰ ਲਾਂਚਿੰਗ

NZ PIC 6 july-2

ਬੀਤੇ ਦੋ ਕੁ ਸਾਲਾਂ ਤੋਂ ਊਬਰ ਟੈਕਸੀ ਕੰਪਨੀ ਨੇ ਆਕਲੈਂਡ ਦੇ ਵਿਚ ਲਾਂਚ ਹੋਣ ਤੋਂ ਬਾਅਦ ਕਈ ਟੈਕਸੀ ਕੰਪਨੀਆਂ ਨੂੰ ਫਿਕਰਾਂ ‘ਚ ਪਾਇਆ ਹੋਇਆ ਹੈ। ਉਂਝ ਇਹ ਅਮਰੀਕਾ ਦੇ ਵਿਚ ਪਹਿਲੀ ਵਾਰ 2009 ਦੇ ਵਿਚ ਸ਼ੁਰੂ ਕੀਤੀ ਗਈ ਸੀ। ਜਿੱਥੇ ਇਸ ਕੰਪਨੀ ਦੇ ਨਿਊਜ਼ੀਲੈਂਡ ‘ਚ ਆਉਣ ਨਾਲ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਮਿਲਿਆ ਪਰ ਦੂਜੇ ਪਾਸੇ ਪੂਰੀ ਸੁਰੱਖਿਆ ਦੀ ਜ਼ਿੰਮੇਵਾਰੀ ਲੈਂਦੀਆਂ, ਸਰਕਾਰੀ ਨਿਯਮਾਂ ਮੁਤਾਬਿਕ ਕਰਦੀਆਂ ਕੰਪਨੀਆਂ ਤੇ ਟੈਕਸੀ ਡ੍ਰਾਈਵਰਾਂ ਨੂੰ ਕਿਸੇ ਹੱਦ ਤੱਕ ਘਾਟਾ ਵੀ ਪਿਆ ਹੈ। ਹੁਣ ਇਸ ਊਬਰ ਕੰਪਨੀ ਨੂੰ ਟੱਕਰ ਦੇਣ ਦੇ ਲਈ ਨਿਊਜ਼ੀਲੈਂਡ ਦੀ ਬਣੀ ਹੋਈ ਉਸੇ ਤਰਜ਼ ਉਤੇ ਇਕ ਨਵੀਂ ਐਪ ‘ਅਰਬਨ ਐਨ. ਜ਼ੈਡ’ ਸ਼ੁਰੂ ਹੋ ਗਈ ਹੈ। ਦੋ ਤਰ੍ਹਾਂ ਦੀ ਇਹ ਐਪ ਡਾਊਨਲੋਡ ਵਾਸਤੇ ਲਾਂਚ ਕਰ ਦਿੱਤੀ ਗਈ ਹੈ ਅਤੇ ਸਵਾਰੀਆਂ ਦੇ ਲਈ ਇਸ ਐਪ ਦੇ ਨਾਲ ਟੈਕਸੀਆਂ 1 ਅਗਸਤ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਕ ਐਪ ਰਾਈਡ ਵਾਸਤੇ ਹੈ ਅਤੇ ਇਕ ਡ੍ਰਾਈਵਰ ਪਾਰਟਨਰ ਵਾਸਤੇ। ਕੰਪਨੀ ਨੇ ਡ੍ਰਾਈਵਰਾਂ ਦੀ ਮੰਗ ਕੀਤੀ ਹੋਈ ਹੈ ਅਤੇ ਜਿਹੜੇ ਕਾਗਜ਼ ਪੱਤਰ ਇਕ ਆਮ ਟੈਕਸੀ ਡ੍ਰਾਈਵਰ ਨੂੰ ਚਾਹੀਦੇ ਹਨ, ਉਨ੍ਹਾਂ ਸਾਰਿਆਂ ਦੀ ਮੰਗ ਕੀਤੀ ਗਈ ਹੈ। ਅਰਬਨ ਕੰਪਨੀ ਦੇ ਨਾਲ ਕੰਮ ਕਰਨ ਵਾਲਿਆਂ ਕੋਲੋਂ ਊਬਰ ਦੇ ਮੁਕਾਬਲੇ ਘੱਟ ਕਮਿਸ਼ਨ (12.5% ਫੀਸ) ਲਈ ਜਾਵੇਗੀ ਜਿਸ ਦਾ ਮਤਲਬ ਹੋਏਗਾ ਕਿ ਡ੍ਰਾਈਵਰ ਨੂੰ ਜਿਆਦਾ ਫਾਇਦਾ ਹੋਵੇਗਾ। ਇਹ ਕੰਪਨੀ ਤਿੰਨ ਤਰ੍ਹਾਂ ਦੀਆਂ ਗੱਡੀਆਂ ਮੁਹੱਈਆ ਕਰਵਾਏਗੀ ਜਿਸ ਤਰ੍ਹਾਂ ‘ਅਰਬਨ-4’ ਮਤਲਬ ਕਿ ਚਾਰ ਸਵਾਰੀਆਂ ਢੋਣ ਵਾਲੀ, ਅਰਬਨ-6 ਜਿਸ ਦੇ ਵਿਚ 6 ਸਵਾਰੀਆਂ ਬੈਠ ਸਕਣਗੀਆਂ ਅਤੇ ਫਿਰ ਲਗਜ਼ਰੀ ਕਾਰ ਹੋਏਗੀ ਜਿਸ ਦੇ ਵਿਚ ਚਾਰ ਸਵਾਰੀਆਂ ਬੈਠਣਗੀਆਂ। ਤਿੰਨਾਂ ਦਾ ਭਾੜਾ ਵੱਖਰਾ-ਵੱਖਰਾ ਪਰ ਕੰਪਨੀ ਖਰਚਾ ਇਕੋ ਜਿੰਨਾ ਹੋਵੇਗਾ। ਕੰਪਨੀ ਨੇ ਪੱਕਾ ਦਫਤਰ ਨਿਊਟਨ ਵਿਖੇ ਆਪਣਾ ਦਫਤਰ ਵੀ ਖੋਲ੍ਹਿਆ ਹੈ।

Install Punjabi Akhbar App

Install
×