ਅਮਰੀਕਾ ਦੇ ਸੂਬੇ ਕੈਲੀਫੋਰਨੀਆ ਚ’ ਇਕ ਪੰਜਾਬੀ ਟੈਕਸੀ ਚਾਲਕ ਨੇ ਇਕ ਬਜ਼ੁਰਗ ਅਮਰੀਕਨ ਅੋਰਤ ਨੂੰ 25,000 ਹਜ਼ਾਰ ਡਾਲਰ ਦੀ ਠੱਗੀ ਹੋਣ ਤੋ ਬਚਾਇਆ

ਨਿਊਯਾਰਕ,  18 ਫ਼ਰਵਰੀ – ਭਾਰਤੀ ਮੂਲ ਦੇ ਟੈਕਸੀ ਡਰਾਈਵਰ ਰਾਜ ਸਿੰਘ ਨੇ ਕੈਲੀਫੋਰਨੀਆ ਵਿਚ ਇੱਕ ਬਜ਼ੁਰਗ ਅਮਰੀਕੀ ਔਰਤ ਨੂੰ 25 ਹਜ਼ਾਰ ਡਾਲਰ ਯਾਨੀ ਕਿ ਕਰੀਬ 18 ਲੱਖ ਰੁਪਏ ਦੀ ਠੱਗੀ ਤੋਂ ਬਚਾ ਲਿਆ। ਇਸ ਤੋਂ ਖੁਸ਼ ਹੋ ਕੇ ਪੁਲਿਸ ਨੇ ਕਿਹਾ ਕਿ ਰਾਜ ਸਿੰਘ ‘ਗ੍ਰੇਟ ਸਿਟੀਜ਼ਨ ਐਵਾਰਡ’ ਦੇ ਹੱਕਦਾਰ ਹਨ।ਸੀਐਨਐਨ ਮੀਡੀਆ ਦੀ ਰਿਪੋਰਟ ਮੁਤਾਬਕ ਰੋਜਵਿਲੇ ਕਲੱਬ ਦੇ ਮਾਲਕ ਰਾਜ ਸਿੰਘ ਦੀ ਟੈਕਸੀ ਵਿਚ ਦੋ ਹਫ਼ਤੇ ਪਹਿਲਾਂ ਇੱਕ 92 ਸਾਲਾ ਬਜ਼ੁਰਗ ਬੈਠੀ। ਔਰਤ ਨੇ ਕਿਹਾ ਕਿ ਉਹ ਇੱਕ ਵੱਡੀ ਰਕਮ ਕੱਢਣ ਬੈਂਕ ਜਾ ਰਹੀ ਹੈ, ਤਾਕਿ ਇੰਟਰਨਲ ਰੈਵਨਿਊ ਸਰਵਿਸ ਦਾ ਕਰਜ਼ ਅਦਾ ਕਰ ਸਕੇ।ਰਾਜ ਸਿੰਘ ਨੇ ਦੱਸਿਆ  ਕਿ ਉਨ੍ਹਾਂ ਇਹ ਕੁਝ ਅੋਰਤ ਨਾਲ ਕੋਈ ਠੱਗੀ ਮਾਰਨ ਜਿਹਾ ਲੱਗਾ। ਉਨ੍ਹਾਂ ਨੇ ਔਰਤ ਨੂੰ ਆਗਾਹ ਕੀਤਾ ਕਿ ਇਹ ਠੱਗੀ ਦੀ ਕੋਸ਼ਿਸ਼ ਹੋ ਸਕਦੀ ਹੈ। ਲੇਕਿਨ ਔਰਤ  ਨਹੀਂ ਮੰਨੀ। ਇਸ ਤੋਂ ਬਾਅਦ ਰਾਜ ਸਿੰਘ ਨੇ ਰੋਜ਼ਵਿਲੇ ਥਾਣੇ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਰਾਜ ਸਿੰਘ ਦੀ ਅਪੀਲ ‘ਤੇ ਜਦੋਂ  ਪੁਲਿਸ ਅਧਿਕਾਰੀ ਨੇ ਔਰਤ ਨਾਲ ਗੱਲਬਾਤ ਕੀਤੀ ਤਾਂ ਉਹ ਮੰਨ ਗਈ।
ਰਾਜ ਸਿੰਘ ਨੇ ਦੱਸਿਆ ਕਿ ਜਦ ਉਨ੍ਹਾਂ ਨੇ ਔਰਤ ਵਲੋਂ ਉਪਲਬਧ ਕਰਾਏ ਗਏ ਨੰਬਰ ‘ਤੇ ਗੱਲਬਾਤ ਕੀਤੀ ਸੀ ਤਾਂ ਫੋਨ ਚੁੱਕਣ ਵਾਲੇ ਨੇ ਔਰਤ ਨੂੰ ਜਾਣਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ‘ਤੇ ਉਨ੍ਹਾਂ ਸ਼ੱਕ ਹੋਇਆ ਸੀ। ਪੁਲਿਸ ਨੇ ਰਾਜ ਸਿੰਘ ਦੇ ਇਸ ਵਰਤਾਰੇ ਤੋਂ ਖੁਸ਼ ਹੋ ਕੇ ਉਨ੍ਹਾਂ 50 ਡਾਲਰ ਦਾ ਗਿਫ਼ਟ ਕਾਰਡ ਭੇਟ ਕੀਤਾ।ਅਤੇ ਕੈਲੀਫੋਰਨੀਆ ਸੂਬੇ ਚ’ ਇਸ ਪੰਜਾਬੀ ਦੀ ਹਿੰਮਤ ਦੀ ਕਾਫ਼ੀ ਪ੍ਰਸੰਸਾ ਕੀਤੀ ਜਾ ਰਹੀ ਹੈ।

Install Punjabi Akhbar App

Install
×