ਟੈਕਸੀ ਕੌਂਸਲ ਆਫ਼ ਸਾਊਥ ਆਸਟ੍ਰੇਲੀਆ ਦੀਆਂ ਚੋਣਾਂ ‘ਚ ਲਖਵੀਰ ਸਿੰਘ ਤੂਰ ਦੂਜੀ ਬਾਰ ਚੋਣ ਜਿੱਤੇ

taxi-counclerਸਾਊਥ ਆਸਟ੍ਰੇਲੀਆ ਦੀ ਟੈਕਸੀ ਕੌਂਸਲ ਵਿਚ ਹਰ ਦੋ ਸਾਲਾਂ ਬਾਅਦ ਹੁੰਦੀਆਂ ਚੋਣਾਂ ‘ਚ ਪੰਜਾਬੀ ਭਾਈਚਾਰੇ ਦੀ ਨੁਮਾਇੰਦਗੀ ਕਰਦੇ ਲਖਵੀਰ ਸਿੰਘ ਤੂਰ ਲਗਾਤਾਰ ਦੂਜੀ ਬਾਰ ਜੇਤੂ ਬਣੇ ਹਨ। ਕੌਂਸਲ ਦੇ ਪ੍ਰਬੰਧਕ ਬੋਰਡ ‘ਚ ਕੁੱਲ ਗਿਆਰਾਂ ਮੈਂਬਰ ਹੁੰਦੇ ਹਨ। ਜਿਨ੍ਹਾਂ ਵਿਚ ਇਕ ਸਰਕਾਰ ਵੱਲੋਂ, ਇਕ ਸਿਟੀ ਕੌਂਸਲ ਵੱਲੋਂ ਅਤੇ ਇਕ ਏਅਰ ਪੋਰਟ ਅਥੌਰਟੀ ਵੱਲੋਂ ਨਾਮਜ਼ਦ ਕੀਤਾ ਜਾਂਦਾ ਹੈ ਅਤੇ ਬਾਕੀ ਅੱਠ ਮੈਂਬਰਾਂ ਵਿਚੋਂ ਚਾਰ ਦੀ ਚੋਣ ਹਰ ਸਾਲ ਕੀਤੀ ਜਾਂਦੀ ਹੈ। ਇਸ ਬਾਰ ਦੀਆਂ ਚੋਣਾਂ ਵਿਚ ਲਖਵੀਰ ਸਿੰਘ ਤੂਰ, ਸ਼ੈਰਲ ਕੋਨਡਕਟ, ਪਾਲ ਬੌਗਸਿਸ, ਕੋਨ ਫੌਰਚੌਨਿਸ ਜੇਤੂ ਰਹੇ। ਅਗਲੇ ਕੁਝ ਦਿਨਾਂ ‘ਚ ਇਹਨਾਂ ਗਿਆਰਾਂ ਮੈਂਬਰਾਂ ਵਿਚੋਂ ਹੀ ਅਹੁਦੇਦਾਰ ਚੁਣੇ ਜਾਣਗੇ। ਇੱਥੇ ਜ਼ਿਕਰਯੋਗ ਹੈ ਕਿ ਟੈਕਸੀ ਕੌਂਸਲ ਆਫ਼ ਸਾਊਥ ਆਸਟ੍ਰੇਲੀਆ ਕਾਫ਼ੀ ਵੱਡਾ ਅਦਾਰਾ ਹੈ ਤੇ ਖ਼ਾਸ ਕਰ ਪਰਵਾਸੀਆਂ ਦੀ ਰੋਜ਼ੀ ਰੋਟੀ ਦਾ ਸਾਧਨ ਦੇਣ ‘ਚ ਵੀ ਮੋਹਰੀ ਹੈ।

Install Punjabi Akhbar App

Install
×