ਚਾਹੀਦਾ ਸੀ …ਅਖੇ ਆਪੇ ਮੋੜਾਂਗੇ ਟੈਕਸ

– ਨਿਊਜ਼ੀਲੈਂਡ ਟੈਕਸ ਵਿਭਾਗ ਵੱਲੋਂ ‘ਆਟੋਮੈਟਿਕ ਟੈਕਸ ਰਿਫੰਡ’ ਬਿਲ ਪੇਸ਼ ਕੀਤਾ ਗਿਆ
– ਪਰਸਨਲ ਟੈਕਸ ਸਮਰੀ ਅਤੇ ਕਾਗਜ਼ੀ ਕਾਰਵਾਈ ਤੋਂ ਮਿਲੇਗੀ ਮੁਕਤੀ

IRD
ਆਕਲੈਂਡ  3 ਜੁਲਾਈ  -ਨਿਊਜ਼ੀਲੈਂਡ ਸਰਕਾਰ ਦਾ ਟੈਕਸ ਵਿਭਾਗ ਇਸ ਗੱਲ ਵੱਲ ਤਵੱਜੋਂ ਦੇ ਰਿਹਾ ਹੈ ਕਿ ਜੇਕਰ ਟੈਕਸ ਦੇਣ ਵਾਲੇ ਆਪਣਾ ਟੈਕਸ ਕਾਨੰਨ ਅਨੁਸਾਰ ਆਪਣੇ-ਆਪ ਦਿੰਦੇ ਚੱਲੇ ਆਉਂਦੇ ਹਨ ਤਾਂ ਸਾਲ ਪਿੱਛੋਂ ਕੀਤੇ ਹਿਸਾਬ ਬਾਅਦ ਜੇਕਰ ਉਨ੍ਹਾਂ ਨੂੰ ਕੁਝ ਮੋੜਨਾ ਬਣਦਾ ਹੈ ਤਾਂ ਉਹ ਕਿਉਂ ਨਾ ਆਪਣੇ ਆਪ ਮੋੜਿਆ ਜਾਵੇ। ਜਦ ਕਿ ਇਸ ਵੇਲੇ ਸਾਲ ਪਿੱਛੋਂ ਪਰਸਨਲ ਟੈਕਸ ਸਮਰੀ Personal tax summaries (P“S) ਅਤੇ ਰਿਟਰਨ ਆਦਿ ਭਰਨੀ ਪੈਂਦੀ ਹੈ। ਇਹ ਸਾਰਾ ਕਾਰਜ ਕਈ ਆਪ ਕਰ ਲੈਂਦੇ ਹਨ ਅਤੇ ਕਈ ਲੇਖਾਕਾਰਾਂ ਦੀ ਮਦਦ ਮੰਗਦੇ ਹਨ। ਇਸ ਵੇਲੇ ਲਗਪਗ 750,000 ਲੋਕ ਅਜਿਹਾ ਕਰਦੇ ਹੀ ਨਹੀਂ ਅਤੇ ਇਹ ਪੈਸੇ ਇਸੇ ਤਰ੍ਹਾਂ ਵਿਭਾਗ ਦੇ ਕੋਲ ਪਏ ਰਹਿੰਦੇ ਹਨ।
ਸਰਕਾਰ ਨੇ ‘ਆਟੋਮੈਟਿਕ ਟੈਕਸ ਰਿਫੰਡ’ ਦੇ ਰਾਹੀਂ ਮੌਜੂਦਾ ਕਾਨੂੰਨ ਦੇ ਵਿਚ ਸੋਧ ਕਰਨ ਵਾਲਾ ਇਕ ਬਿੱਲ ਅੱਜ ਪਾਰਲੀਮੈਂਟ ਦੇ ਵਿਚ ਪੇਸ਼ ਕੀਤਾ ਜਿਸ ਨੂੰ ਪਹਿਲੀ ਪੜ੍ਹਤ ਬਾਅਦ ਦੂਜੀ ਪੜ੍ਹਤ ਵਾਸਤੇ ਭੇਜ ਦਿੱਤਾ ਗਿਆ। ਨੈਸ਼ਨਲ ਪਾਰਟੀ ਦੇ ਸੰਸਦ ਮੈਂਬਰਾਂ ਨੇ ਕਿਹਾ ਕਿ ਬਿਲ ਦੇ ਵਿਚ ਕੀਤੇ ਜਾਣ ਵਾਲੇ ਸਵਾਧਾਨ ਠੀਕ ਹਨ ਪਰ ਉਹ ਇਸ ਬਿਲ ਦੇ ਹੱਕ ਵਿਚ ਵੋਟ ਨਹੀਂ ਕਰਨਗੇ। ਐਕਟ ਅਤੇ ਗ੍ਰੀਨ ਪਾਰਟੀ ਨੇ ਬਿਲ ਦੇ ਹੱਕ ਵਿਚ ਹਾਂ ਮਿਲਾਈ ਹੈ।

Install Punjabi Akhbar App

Install
×