ਟੌਰੰਗਾ ਕਬੱਡੀ ਟੂਰਨਾਮੈਂਟ ਸੰਪਨ-ਦਸਮੇਸ਼ ਸਪੋਰਟਸ ਕਲੱਬ ਟੀਪੁੱਕੀ ਨੇ ਜਿੱਤਿਆ ਪਹਿਲਾ ਇਨਾਮ

NZ PIC 18 Oct-1ਅੱਜ ਜਦੋਂ ਟੌਰੰਗਾ ਵਿਖੇ ਟਾਈਗਰ ਸਪੋਰਟਸ ਕਲੱਬ ਵੱਲੋਂ ਖੇਡ ਟੂਰਨਾਮੈਂਟ ਕਰਵਾਇਆ ਜਾ ਰਿਹਾ ਸੀ, ਤਾਂ ਕੁੱਝ ਨਿੱਜੀ ਰੰਜਿਸ਼ਾਂ ਨੂੰ ਲੈ ਕੇ ਕੁੱਝ ਖਿਡਾਰੀ ਆਪਿਸ ਵਿਚ ਭਿੜ ਗਏ। ਖਿਡਾਰੀ ਇਕ ਦੂਜੇ ਨੂੰ ਕੁੱਟਣ ਨੂੰ ਪਏ ਅਤੇ ਮਾਮਲਾ ਬੇਕਾਬੂ ਹੁੰਦਾ ਵੇਖ ਉਥੇ ਪੁਲਿਸ ਬੁਲਾਈ ਗਈ। ਪੁਲਿਸ ਪੁੱਛ-ਗਿੱਛ ਲਈ 4-5 ਲੋਕਾਂ ਨੂੰ ਆਪਣੇ ਨਾਲ ਲੈ ਗਈ। ਇਨ੍ਹਾਂ ਦੀ ਰਿਹਾਈ ਦੀ ਅਜੇ ਖਬਰ ਨਹੀਂ ਆਈ। ਇਸ ਤੋਂ ਬਾਅਦ ਮਾਮਲਾ ਥੋੜ੍ਹਾ ਸ਼ਾਂਤ ਹੋ ਗਿਆ ‘ਤੇ ਰਹਿੰਦੇ ਮੈਚ ਆਪਣੇ ਨਿਰਧਾਰਤ ਪ੍ਰੋਗਰਾਮ ਕਰਵਾਏ ਗਏ।
ਕਬੱਡੀ ਦਾ ਆਖਰੀ ਮੁਕਾਬਲਾ ਦਸਮੇਸ਼ ਸਪੋਰਟਸ ਕਲੱਬ ਟੀਪੁੱਕੀ ਨੇ ਨਿਊ ਰੇਡਰ ਆਕਲੈਂਡ ਨੂੰ ਹਰਾ ਕੇ ਆਪਣੇ ਨਾਂਅ ਕੀਤਾ। ਅੱਜ ਕੁੱਲ 8 ਕਲੱਬਾਂ ਨੇ ਭਾਗ ਲਿਆ। ਜੇਤੂ ਟੀਮ ਨੂੰ ਟ੍ਰਾਫੀ ਅਤੇ 2100 ਡਾਲਰ ਨਗਦ ਇਨਾਮ ਜਦ ਕਿ ਉਪ ਜੇਤੂ ਨੂੰ ਟ੍ਰਾਫੀ ਅਤੇ 1800 ਡਾਲਰ ਇਨਾਮ ਦਿੱਤਾ ਗਿਆ। ਟਾਈਗਰ ਸਪੋਰਟਸ ਕਲੱਬ ਤੋਂ ਪ੍ਰਧਾਨ ਭੁਪਿੰਦਰ ਸਿੰਘ ਪਾਸਲਾ, ਸ਼ਿੰਦਰ ਸਮਰਾ, ਮਨਜਿੰਦਰ ਸਹੋਤਾ, ਹਰਜੀਤ ਸਿੰਘ ਰਾਏ, ਕਸ਼ਮੀਰ ਸਿੰਘ ਹੇਅਰ, ਨਰਿੰਦਰ ਸਿੰਘ ਜੌਹਲ ਤੇ ਪਰਮਜੀਤ ਕੈਟੀ-ਕੈਟੀ ਤੇ ਤਰਲੋਚਨ ਸਿੰਘ ਕੈਟੀਕੈਟੀ ਹੋਰਾਂ ਸਾਰੀਆਂ ਟੀਮਾਂ, ਸਪਾਂਸਰਜ ਅਤੇ ਸਮੂਹ ਦਰਸ਼ਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਇਕ ਵਾਰ ਸਪਸ਼ਟ ਕੀਤਾ ਕਿ ਹੋਈ ਲੜਾਈ ਦੇ ਵਿਚ ਖਿਡਾਰੀਆਂ ਦੀ ਆਪਸੀ ਰੰਜਿਸ਼ ਰਹੀ ਹੈ, ਕਿਸੇ ਵੀ ਤਰ੍ਹਾਂ ਨਾਲ ਕੋਈ ਖੇਡ ਨਿਯਮ ਨੂੰ ਲੈ ਕੇ ਕੋਈ ਤਕਰਾਰ ਨਹੀਂ ਹੋਈ।