ਟੌਰੰਗਾ ਵਿਖੇ ਦੁਰਘਟਨਾ ‘ਚ ਮਾਰੇ ਗਏ ਵਿਅਕਤੀ ਦਾ ਨਾਂਅ ਸੰਤੋਸ਼ ਕੁਮਾਰ ਚੇਰੂਕੁਰੀ- ਪੁਲਿਸ ਨੇ ਜਾਰੀ ਕੀਤੀ ਪ੍ਰੈਸ ਰਿਲੀਜ਼

ਨਿਊਜ਼ੀਲੈਂਡ ਦੇ ਸ਼ਹਿਰ ਟੌਰੰਗਾ ਵਿਖੇ ਕੱਲ੍ਹ (ਵੀਰਵਾਰ) ਸ਼ਾਮ 7.30 ਵਜੇ ਸਟੇਟ ਹਾਈਵੇਅ ਨੰਬਰ 2 ਉਤੇ ਇਕ ਛੋਟੇ ਟਰੱਕ, ਇਕ ਹੋਰ ਟਰੱਕ ਅਤੇ ਟ੍ਰੇਲਰ ਅਤੇ ਦੂਜੇ ਪਾਸੇ ਤੋਂ ਆ ਰਹੀ ਇਕ ਕਾਰ ਅਚੇ ਟ੍ਰੇਲਰ ਨਾਲ ਦੁਰਘਟਨਾ ਹੋ ਗਈ ਸੀ। ਇਸ ਦੁਰਘਟਨਾ ਦੇ ਵਿਚ ਇਕ 27 ਸਾਲਾ ਵਿਅਕਤੀ ਦੀ ਮੌਤ ਹੋ ਸੀ, ਦਾ ਨਾਂਅ ਅੱਜ ਪੁਲਿਸ ਨੇ ਜਾਰੀ ਕੀਤਾ ਹੈ। ਇਸ ਦੁਰਘਟਨਾ ਦੇ ਵਿਚ ਮਾਰੇ ਗਏ ਵਿਅਕਤੀ ਦਾ ਨਾਂਅ ਸ਼ੰਤੋਸ਼ ਕੁਮਾਰ ਚੇਰੂਕੁਰੀ ਹੈ। ਇਹ ਵਿਅਕਤੀ ਛੋਟਾ ਟਰੱਕ ਲੈ ਕੇ ਕੈਟੀਕੈਟੀ ਵੱਲ ਨੂੰ ਜਾ ਰਿਹਾ ਸੀ ਕਿ ਪਾਹੋਇਆ ਦੇ ਲਾਗੇ ਦੂਜੇ ਟਰੱਕ ਤੋਂ ਅੱਗੇ ਲੰਘਦਿਆਂ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਇਸ ਦੁਰਘਟਨਾ ਦੇ ਵਿਚ ਪੰਜ ਹੋਰ ਵਿਅਕਤੀ ਵੀ ਲਪੇਟੇ ਗਏ ਪਰ ਉਨ੍ਹਾਂ ਦਾ ਥੋੜੀਆਂ ਸੱਟਾਂ ਹੀ ਲੱਗੀਆਂ ਤੇ ਬਚਾਅ ਹੋ ਗਿਆ।