- ਕਿਰਾਏਦਾਰ ਦੇ ਨਾਲ ਰਹਿਣ ਵਾਲੇ ਫਲੈਟਮੇਟਸ ਨੂੰ ‘ਇੰਡੀਅਨ’ ਕਰ੍ਹੀਆਂ ਪਸੰਦ ਨਹੀਂ …ਸੋ ਕੋਈ ਇੰਡੀਅਨ ਨਾ ਆਵੇ
ਆਕਲੈਂਡ 13 ਜੁਲਾਈ -ਭਾਰਤੀ ਖਾਣੇ ਜਿੱਥੇ ਸਾਡੇ ਲਈ ਲਜ਼ੀਜ ਅਖਵਾਉਂਦੇ ਹਨ ਉਥੇ ਕਈਆਂ ਨੂੰ ਇਨ੍ਹਾਂ ਖਾਣਿਆਂ ਦੀ ਵਾਸ਼ਨਾ ਤੋਂ ਹੀ ਨਫਰਤ ਹੈ ਅਤੇ ਉਹ ‘ਨੋ ਪਲੀਜ਼’ ਕਹਿਣ ਤੱਕ ਜਾਂਦੇ ਹਨ। ਐਵਨਡੇਲ ਹਲਕੇ ਦੇ ਵਿਚ ਇਕ ਮਕਾਨ ਮਾਲਕ ਨੇ ਆਪਣੇ ਚਾਰ ਕਮਰਿਆਂ ਦਾ ਘਰ ਕਿਸੀ ਨੂੰ ਕਿਰਾਏ ਦੇ ਉਤੇ ਦਿੱਤਾ ਸੀ ਅਤੇ ਉਸਨੇ ਅੱਗੇ ਫਲੈਟ ਮੇਟਸ ਰੱਖਣੇ ਸਨ। ਉਸਨੇ ਇਸ਼ਤਿਹਾਰ ਦਿੱਤਾ ਕਿ ਉਹ ਭਾਰਤੀ ਮੂਲ ਦੇ ਲੋਕਾਂ ਨੂੰ ਇਥੇ ਥਾਂ ਨਹੀਂ ਦੇ ਸਕਣਗੇ ਕਿਉਂਕਿ ਉਨ੍ਹਾਂ ਨੂੰ ਭਾਰਤੀ ਵਿਅੰਜਣਾ ਦੀ ਪਕਾਈ ਵੇਲੇ ਉਡਜੀ ਵਾਸ਼ਨਾ ਪਸੰਦ ਨਹੀਂ, ਇਸ ਕਰਕੇ ਉਹ ਆਪਣਾ ਸਮਾਂ ਖਰਾਬ ਨਾ ਕਰਨ। ਇਨ੍ਹਾਂ ਸ਼ਬਦਾਂ ਨੂੰ ਨਸਲੀ ਭੇਦ-ਭਾਵ ਵਾਲਾ ਮੰਨਦਿਆਂ ਨੇ ਕਈਆਂ ਨੇ ਸ਼ਿਕਾਇਤ ਕੀਤੀ ਹੈ। ਕਾਨੂੰਨ ਅਨੁਸਾਰ ਜੇਕਰ ਅਜਿਹਾ ਮਕਾਨ ਮਾਲਕ ਕਰਦਾ ਹੈ ਤਾਂ ਉਹ ਕਾਨੂੰਨ ਦੀ ਉਲੰਘਣਾ ਹੋ ਸਕਦਾ ਹੈ ਪਰ ਇਥੇ ਕਿਰਾਏਦਾਰ ਨੇ ਇਹ ਇਸ਼ਤਿਹਾ ਦਿੱਤਾ ਹੈ ਜਿੱਥੇ ਫਲੈਟਮੇਟਸ ਰੱਖੇ ਜਾਣੇ ਹਨ ਇਸ ਕਰਕੇ ਇਥੇ ਐਨੀ ਕੁ ਗੁੰਜਾਇਸ਼ ਹੈ ਕਿ ਉਹ ਆਪਣੀ ਪ੍ਰਾਥਮਿਕਤਾ ਦਸ ਸਕਦਾ ਹੈ। ਇਸ਼ਤਿਹਾਰੀ ਵੈਬਸਾਈਟ ਉਤੇ ਭਾਵੇਂ ਇਸਨੂੰ ਸੋਧ ਦਿੱਤਾ ਗਿਆ ਸੀ, ਪਰ ਮੀਡੀਆ ਦੇ ਵਿਚ ਇਸਦੀ ਚਰਚਾ ਜਰੂਰ ਹੋਈ। ਸੋ ਕਈ ਵਾਰ ਸਾਡੇ ਲਜ਼ੀਜ ਖਾਣੇ ਲੋਕਾਂ ਦੀਆਂ ਨਾਸਾਂ ਵਿਚੋਂ ਧੂੰਆਂ ਵੀ ਕੱਢ ਦਿੰਦੇ ਹਨ। ਸੋ ਬੰਦਾ ਆਪਣੇ ਦੇਸ਼ ਦਾ ਖਾਣਾ ਨਾ ਖਾਵੇ ਤਾਂ ਫਿਰ ਕਿਹੜਾ ਖਾਵੇ? ਉਨ੍ਹਾਂ ਦੇ ਵਿਚਾਰਨ ਵਾਲੀ ਗੱਲ ਹੈ।