ਤਸਮਾਨੀਆ ਪ੍ਰੀਮੀਅਰ ਆਪਣੀ ਸਹੁੰ ਤੇ ਕਾਇਮ -ਜੇਕਰ ਸੀਟਾਂ ਦੀ ਬਹੁਸੰਖਿਆ ਨਾ ਮਿਲੀ ਤਾਂ ਨਹੀਂ ਬਣਾਉਣਗੇ ਸਰਕਾਰ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਤਸਮਾਨੀਆ ਰਾਜ ਅੰਦਰ ਬੀਤੇ ਦਿਨ -ਸ਼ਨਿਚਰਵਾਰ ਨੂੰ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁਕੀ ਹੈ ਅਤੇ ਇਸ ਦੇ ਨਤੀਜਾ ਆਉਣ ਵਿੱਚ ਹਾਲੇ ਇੱਕ ਹਫ਼ਤੇ ਦਾ ਸਮਾਂ ਵੀ ਲੱਗ ਸਕਦਾ ਹੈ ਪਰੰਤੂ ਤਸਮਾਨੀਆ ਦੀ ਪ੍ਰੀਮੀਅਰ ਪੀਟਰ ਗਟਵਿਨ ਆਪਣੀ ਸਹੁੰ ਤੇ ਕਾਇਮ ਹਨ ਕਿ ਜੇਕਰ ਉਹਨਾਂ ਨੂੰ ਇਨ੍ਹਾਂ ਚੋਣਾਂ ਵਿੱਚ ਬਹੁਮੱਤ ਨਾ ਮਿਲਿਆ ਤਾਂ ਉਹ ਅਲਪਮੱਤ ਦੀ ਸਰਕਾਰ ਨਹੀਂ ਬਣਾਉਣਗੇ। ਵੈਸੇ ਉਨ੍ਹਾਂ ਨੂੰ ਵਿਸ਼ਵਾਸ਼ ਵੀ ਹੈ ਕਿ ਉਹਨਾਂ ਦੀ ਪਾਰਟੀ ਦੇ ਕੀਤੇ ਕੰਮਾਂ ਦੇ ਮੱਦੇਨਜ਼ਰ, ਲੋਕ ਉਨ੍ਹਾਂ ਨੂੰ ਨਜ਼ਰ-ਅੰਦਾਜ਼ ਨਹੀਂ ਕਰਨਗੇ ਅਤੇ ਉਹ ਰਾਜ ਦੀ 25 ਮੈਂਬਰੀ ਨਿਚਲੇ ਸਦਨ ਵਿੱਚੋਂ ਘੱਟੋ ਘੱਟ 13 ਸੀਟਾਂ ਲੈ ਕੇ ਹੀ ਜਿੱਤਣਗੇ।
ਵੈਸੇ ਸਭ ਦੀ ਨਜ਼ਰ ਇਸ ਵੇਲੇ ਦੋ ਸੀਟਾਂ ਉਪਰ ਹੀ ਬਣੀ ਹੋਈ ਹੈ ਜਿਨ੍ਹਾਂ ਵਿੱਚ ਕਲਾਰਕ ਵਾਲਾ ਹੋਬਾਰਟ ਚੋਣ ਹਲਕਾ ਜਿੱਥੇ ਕਿ ਕ੍ਰਿਸਟੀ ਜੋਹਨਸਨ (ਆਜ਼ਾਦ) ਅਤੇ ਸੂ ਹਿਕੀ (ਸਾਬਕਾ ਸਪੀਕਰ) ਚੋਣ ਮੁਕਾਬਲਾ ਲੜ ਰਹੇ ਹਨ, ਸ਼ਾਮਿਲ ਹੈ। ਅਤੇ ਜ਼ਾਹਿਰ ਹੈ ਕਿ ਜੇਕਰ ਇਨ੍ਹਾਂ ਵਿੱਚੋਂ ਇੱਕ ਸੀਟ ਵੀ ਲਿਬਰਲਾਂ ਨੂੰ ਮਿਲ ਜਾਂਦੀ ਹੈ ਤਾਂ ਪਾਰਟੀ ਨੂੰ ਬਹੁਮੱਤ ਮਿਲ ਸਕਦਾ ਹੈ ਅਤੇ ਜੇਕਰ ਦੋਹੇਂ ਜਿੱਤ ਜਾਂਦੇ ਹਨ ਤਾਂ ਫੇਰ ਕਿੰਗਮੇਕਰ ਦੀ ਭੂਮਿਕਾ ਅਹਿਮ ਹੋਵੇਗੀ।
ਰਾਜਨੀਨਿਕ ਮਾਹਿਰ ਕੈਵਿਨ ਬੋਨਹੈਮ ਦਾ ਕਹਿਣਾ ਹੈ ਕਿ ਲੱਗਦਾ ਤਾਂ ਹੈ ਕਿ ਉਪਰੋਕਤ ਦੋ ਸੀਟਾਂ ਵਿੱਚੋਂ, ਲਿਬਰਲ ਪਾਰਟੀ ਨੂੰ ਇੱਕ ਸੀਟ ਤਾਂ ਪੱਕਾ ਮਿਲ ਹੀ ਜਾਵੇਗੀ ਪਰੰਤੂ ਜਨਤਕ ਤੌਰ ਤੇ ਵੋਟਿੰਗ ਬਿਹੇਵਿਅਰ ਨੂੰ ਦੇਖਦਿਆਂ ਇਹ ਵੀ ਲੱਗਦਾ ਹੈ ਕਿ ਸਥਿਤੀਆਂ ਡਾਵਾਂਡੋਲ ਵੀ ਹੋ ਸਕਦੀਆਂ ਹਨ ਅਤੇ ਹਾਲ ਦੀ ਘੜੀ ਸਥਿਤੀਆਂ ਵਾਚਣ ਅਤੇ ਅਸਲ ਨਤੀਜੇ ਦਾ ਇੰਤਜ਼ਾਰ ਕਰਨ ਵਿੱਚ ਹੀ ਫਾਇਦਾ ਹੈ।

Welcome to Punjabi Akhbar

Install Punjabi Akhbar
×
Enable Notifications    OK No thanks