ਤਸਮਾਨੀਆ ਵਿੱਚ ਨਿਊ ਸਾਊਥ ਵੇਲਜ਼ ਤੋਂ ਆਇਆ ਇੱਕ ਕਰੋਨਾ ਪੀੜਿਤ ਵਿਅਕਤੀ, ਲੋਕਾਂ ਲਈ ਚਿਤਾਵਨੀਆਂ ਜਾਰੀ

ਬੀਤੇ ਕੱਲ੍ਹ, ਬੁੱਧਵਾਰ ਨੂੰ ਨਿਊ ਸਾਊਥ ਵੇਲਜ਼ ਤੋਂ ਫਲਾਈਟ ਨੰਬਰ ਕਿਊ ਐਫ 1533 ਰਾਹੀਂ ਇੱਕ 20ਵਿਆਂ ਸਾਲਾ ਵਿੱਚ ਦਾ ਵਿਅਕਤੀ ਹਾਬਰਟ ਏਅਰਪੋਰਟ ਤੇ ਪੁੱਝਾ ਅਤੇ ਟੈਸਟ ਹੋਣ ਤੇ ਉਹ ਕਰੋਨਾ ਪਾਜ਼ਿਟਿਵ ਪਾਇਆ ਗਿਆ।
ਪ੍ਰੀਮੀਅਰ ਪੀਟਰ ਗਟਵਿਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਵਿਅਕਤੀ ਪੂਰੀ ਤਰ੍ਹਾਂ ਨਾਲ ਵੈਕਸੀਨੇਟਿਡ ਹੈ ਅਤੇ ਤਸਮਾਨੀਆ ਆਉਣ ਤੋਂ 72 ਘੰਟੇ ਪਹਿਲਾਂ ਉਸਦੀ ਕਰੋਨਾ ਟੈਸਟ ਰਿਪੋਰਟ ਵੀ ਨੈਗੇਟਿਵ ਹੀ ਹੈ।
ਉਕਤ ਨੂੰ ਸਿਹਤ ਕੇਂਦਰ ਦੁਆਰਾ ਸਥਾਪਿਤ ਆਈਸੋਲੇਸ਼ਨ ਘਰ ਵਿੱਚ ਆਈਸੋਲੇਟ ਕੀਤਾ ਗਿਆ ਹੈ।
ਸਿਹਤ ਅਧਿਕਾਰੀਆਂ ਵੱਲੋਂ ਚਿਤਾਵਨੀ ਜਾਰੀ ਕੀਤੀ ਗਈ ਹੈ ਕਿ ਜੇਕਰ ਕੋਈ ਹਾਬਰਟ ਹਵਾਈ ਅੱਡੇ ਉਪਰ ਬੀਤੇ ਕੱਲ ਸਵੇਰ ਦੇ 8:30 ਵਜੇ ਤੋਂ 9 ਵਜੇ ਤੱਕ ਆਇਆ ਗਿਆ ਹੋਵੇ ਤਾਂ ਆਪਣੀ ਸਿਹਤ ਦਾ ਧਿਆਨ ਰੱਖੇ ਅਤੇ ਕਿਸੇ ਖਾਸ ਸੂਰਤ ਵਿੱਚ ਤੁਰੰਤ ਆਪਣੇ ਆਪ ਨੂੰ ਆਈਸੋਲੇਟ ਕਰੇ, ਸਿਹਤ ਅਧਿਕਾਰੀਆਂ ਨੂੰ ਸੂਚਿਤ ਕਰੇ ਅਤੇ ਆਪਣਾ ਕਰੋਨਾ ਟੈਸਟ ਕਰਵਾਏ। ਨੈਗੇਟਿਵ ਰਿਪੋਰਟ ਆਉਣ ਤੱਕ ਆਈਸੋਲੇਸ਼ਨ ਵਿੱਚ ਰਹਿਣਾ ਲਾਜ਼ਮੀ ਹੋਵੇਗਾ।
ਤਸਮਾਨੀਆ ਦੇ ਅਧਿਕਾਰੀਆਂ ਵੱਲੋਂ ਸਿਡਨੀ, ਮੈਲਬੋਰਨ, ਨਿਊ ਕਾਸਲ ਅਤੇ ਗੀਲੌਂਗ ਆਦਿ ਵਰਗੇ ਖੇਤਰਾਂ ਨੂੰ ਜ਼ਿਆਦਾ ਜੋਖਮ ਵਾਲੇ ਖੇਤਰ ਘੋਸ਼ਿਤ ਕੀਤਾ ਗਿਆ ਹੈ ਅਤੇ ਇੱਥੋਂ ਆਉਣ ਵਾਲੇ ਯਾਤਰੀਆਂ ਨੂੰ ਤਾਕੀਦ ਹੈ ਕਿ ਉਹ ਆਪਣੀ ਯਾਤਰਾ ਸਮੇਂ ਇੱਥੇ ਪਹੁੰਚਣ ਤੋਂ 72 ਘੰਟੇ ਪਹਿਲਾਂ ਦਾ ਕਰੋਨਾ ਟੈਸਟ (ਨੈਗੇਟਿਵ) ਦੀ ਰਿਪੋਰਟ ਦਿਖਾਉਣ। ਇਹ ਸਭ ਓਮੀਕਰੋਨ ਵਰਗੇ ਵਾਇਰਸ ਤੋਂ ਬਚਾਉ ਖਾਤਰ ਕੀਤਾ ਜਾ ਰਿਹਾ ਹੈ।

Install Punjabi Akhbar App

Install
×