ਤਸਮਾਨੀਆ ਅੰਦਰ ਸਮੇਂ ਤੋਂ ਪਹਿਲਾਂ ਚੋਣਾਂ ਦਾ ਐਲਾਨ -1 ਮਈ ਦੀ ਤਾਰੀਖ ਫਾਈਨਲ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਤਸਮਾਨੀਆ ਦੀ ਸਰਕਾਰ ਦੇ ਅਲਪ-ਸੰਖਿਆ ਵਿੱਚ ਪਹੁੰਚ ਜਾਣ ਕਾਰਨ, ਪ੍ਰੀਮੀਅਰ ਪੀਟਰ ਗਟਵਿਨ ਨੇ ਆਪਣੇ ਇੱਕ ਅਹਿਮ ਐਲਾਨਨਾਮੇ ਵਿੱਚ ਰਾਜ ਅੰਦਰ ਹੋਣ ਵਾਲੀਆਂ -ਤੈਅ ਸਮੇਂ ਤੋਂ ਪਹਿਲਾਂ ਹੀ ਚੋਣਾਂ ਕਰਵਾਉਣ ਦਾ ਅਲਾਨ ਕਰ ਦਿੱਤਾ ਹੈ ਅਤੇ ਇਸ ਵਾਸਤੇ ਇਸੇ ਸਾਲ ਦੀ 1 ਮਈ ਦੀ ਤਾਰੀਖ ਦੀ ਘੋਸ਼ਣਾ ਵੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਸਲ ਵਿੱਚ ਤਾਂ ਚੋਣਾਂ ਦਾ ਤੈਅ ਸਮਾਂ 2022 ਵਿੱਚ ਬਣਦਾ ਸੀ ਪਰੰਤੂ ਅਲਪ-ਮਤ ਹੋਣ ਕਾਰਨ ਉਨ੍ਹਾਂ ਨੂੰ ਚੋਣਾਂ ਇਸੇ ਸਾਲ ਕਰਵਾਉਣ ਦਾ ਐਲਾਨ ਕਰਨਾ ਪਿਆ ਹੈ।
ਦਰਅਸਲ, ਇਸੇ ਹਫ਼ਤੇ ਜਦੋਂ ਸਪੀਕਰ ਸੂ ਜਿਕੀ ਨੇ ਅਸਤੀਫ਼ਾ ਦੇ ਕੇ ਪਾਰਟੀ ਤਿਆਗ ਦਿੱਤੀ ਸੀ ਤਾਂ ਸਰਕਾਰ ਸਿੱਧੇ ਤੌਰ ਤੇ ਅਲਪ-ਮਤ ਵਿੱਚ ਹੋ ਗਈ ਹੈ ਅਤੇ ਸ੍ਰੀਮਤੀ ਸੂ ਜਿਕੀ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਸੀ ਕਿ ਹੁਣ ਅੱਗੇ ਤੋਂ ਉਹ ਲਿਬਰਲ ਪਾਰਟੀ ਦੀ ਕੋਈ ਵੀ ਚੋਣ ਨਹੀਂ ਲੜਨਗੇ ਅਤੇ ਆਜ਼ਾਦ ਉਮੀਦਵਾਰ ਦੀ ਭੂਮਿਕਾ ਨਿਭਾਉਂਦੇ ਰਹਿਣਗੇ।
ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਵਿੱਚ ਪੂਰਨ ਤੌਰ ਤੇ ਇਸ ਸਮੇਂ ਜੋ ਸਥਿਤੀਆਂ ਬਣੀਆਂ ਹੋਈਆਂ ਹਨ, ਉਹ ਕਿਤੇ ਨਾ ਕਿਤੇ ਜਾ ਕੇ ਔਰਤਾਂ ਦੇ ਮਾਣ-ਸਨਮਾਨ ਨਾਲ ਜਾ ਜੁੜਦੀਆਂ ਹਨ ਅਤੇ ਇਹ ਮਾਮਲਾ ਵੀ ਕੁੱਝ ਇੱਦਾਂ ਦਾ ਹੀ ਹੈ। ਸ੍ਰੀਮਤੀ ਹਿਕੀ ਨੇ ਵੀ ਲਿਬਰਲ ਐਮ.ਪੀ. ਐਰਿਕ ਐਬਟ ਉਪਰ ਇਲਜ਼ਾਮ ਲਗਾਏ ਸਨ ਕਿ ਉਨ੍ਹਾਂ ਨੇ ਬ੍ਰਿਟਨੀ ਹਿਗਿਨਜ਼ ਬਾਰੇ ਅਪਮਾਣ ਯੋਗ ਸ਼ਬਦਾਂ ਦਾ ਪ੍ਰਯੋਗ ਕੀਤਾ ਪਰੰਤੂ ਸ੍ਰੀ ਐਬਟ ਨੇ ਇਸ ਤੋਂ ਕੋਰਾ ਇਨਕਾਰ ਕਰ ਦਿੱਤਾ ਅਤੇ ਇਸੇ ਗੱਲ ਦੇ ਬੇਇਜ਼ਤੀ ਮਹਿਸੂਸ ਕਰਦਿਆਂ ਸ੍ਰੀਮਤੀ ਹਿਕੀ ਨੇ ਆਪਣੇ ਆਪ ਨੂੰ ਉਕਤ ਪਾਰਟੀ ਤੋਂ ਪਰਾਂ ਕਰ ਲਿਆ ਅਤੇ ਆਜ਼ਾਦ ਉਮੀਦਵਾਰ ਦੀ ਭੂਮਿਕਾ ਵਿੱਚ ਆ ਗਏ।
ਜ਼ਿਕਰਯੋਗ ਹੈ ਕਿ ਰਾਜ ਸਰਕਾਰ 2018 ਵਿੱਚ ਬਣਾਈ ਗਈ ਸੀ ਜਦੋਂ ਇਹ 13 ਸੀਟਾਂ ਜਿੱਤ ਕੇ ਸਦਨ ਵਿੱਚ ਆਈ ਸੀ ਅਤੇ 22 ਸਾਲਾਂ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਸਰਕਾਰ ਨੇ ਆਪਣੀ ਪਾਰੀ ਨੂੰ ਦੁਹਰਾਇਆ ਸੀ। ਮੌਜੂਦਾ ਸਮੇਂ ਅੰਦਰ ਤਸਮਾਨੀਆ ਰਾਜ ਦੇ ਹੇਠਲੇ ਸਦਨ ਅੰਦਰ ਕੁੱਲ 25 ਸੀਟਾਂ ਵਿੱਚੋਂ ਲਿਬਰਲ ਪਾਰਟੀ ਦੇ 12 ਐਮ.ਪੀ. ਹਨ ਅਤੇ ਲੇਬਰ ਪਾਰਟੀ ਦੇ 9; ਗ੍ਰੀਨਜ਼ ਦੇ 2 ਅਤੇ ਆਜ਼ਾਦ ਉਮੀਦਵਾਰ ਵੀ 2 ਦੀ ਗਿਣਤੀ ਵਿੱਚ ਹਨ ਅਤੇ ਇਸ ਦੇ ਨਾਲ ਹੀ ਹੁਣ ਰਾਜ ਸਰਕਾਰ ਨੂੰ ਇਸ ਗੱਲ ਦਾ ਨਿਰਣਾ ਲੈਣਾ ਪਿਆ ਹੈ ਕਿ ਚੋਣਾਂ ਹੀ ਕਰਵਾ ਲਈਆਂ ਜਾਣ।

Install Punjabi Akhbar App

Install
×