ਤਸਮਾਨੀਆ ਚੋਣਾਂ -ਪ੍ਰੀਮੀਅਰ ਪੀਟਰ ਗਟਵੇਨ ਅਤੇ ਰੈਬੇਕਾ ਵ੍ਹਾਈਟ ਵੱਲੋਂ ਪੂਰਾ ਜ਼ੋਰ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਕੋਵਿਡ-19 ਦੇ ਚਲਦਿਆਂ, ਤਸਮਾਨੀਆ ਦੇ ਲਿਬਰਲ ਪ੍ਰੀਮੀਅਰ ਪੀਟਰ ਗਟਵੇਨ ਨੇ ਰਾਜ ਅੰਦਰ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦਾ ਜੂਆ ਖੇਡ ਲਿਆ ਹੈ ਅਤੇ ਕੁਈਨਜ਼ਲੈਂਡ ਅਤੇ ਪੱਛਮੀ ਆਸਟ੍ਰੇਲੀਆ ਦੀ ਜਨਤਾ ਵੱਲੋਂ ਉਥੋਂ ਦੀਆਂ ਸਰਕਾਰਾਂ ਨੂੰ ਮਿਲੇ ਸਿੱਧੇ ਸਮਰਥਨ ਦੇ ਮੱਦੇਨਜ਼ਰ, ਤਸਮਾਨੀਆ ਅੰਦਰ ਵੀ ਆਪਣਾ ਪੂਰਨ ਪ੍ਰਭਾਵ ਸਾਬਿਤ ਕਰਨ ਦੀ ਠਾਣ ਲਈ ਹੈ ਅਤੇ ਇਸ ਵਾਸਤੇ ਆਉਣ ਵਾਲੇ ਕੱਲ੍ਹ 1 ਮਈ, 2021 ਦਿਨ ਸ਼ਨਿਚਰਵਾਰ, ਨੂੰ ਹੋਣ ਵਾਲੀਆਂ ਰਾਜ ਅੰਦਰਲੀਆਂ ਚੋਣਾਂ ਵਾਸਤੇ ਅੱਡੀ ਚੋਟੀ ਦਾ ਜ਼ੋਰ ਲਗਾ ਦਿੱਤਾ ਹੈ ਅਤੇ ਦੋਹਾਂ ਨੇਤਾਵਾਂ ਦਾ ਦਾਅਵਾ ਹੈ ਕਿ ਉਹ ਅਲਪ-ਮੱਤ ਵਿੱਚ ਸਰਕਾਰ ਨਹੀਂ ਚਲਾਉਣਗੇ ਅਤੇ ਪੂਰੀ ਮੈਜੋਰਟੀ ਨਾਲ ਆਪਣੀ ਸਰਕਾਰ ਬਣਾਉਣਗੇ।
ਸ੍ਰੀ ਗਟਵੇਨ ਨੇ ਉਕਤ ਐਲਾਨ ਮਾਰਚ ਦੀ 26 ਤਾਰੀਖ ਨੂੰ ਕੀਤਾ ਸੀ ਅਤੇ ਜ਼ਿਕਰਯੋਗ ਹੈ ਕਿ ਹਾਲੇ ਰਾਜ ਸਰਕਾਰ ਦਾ ਸਮਾਂ ਇੱਕ ਸਾਲ ਦਾ ਬਕਾਇਆ ਸੀ ਪਰੰਤੂ ਰਾਜਕੀਏ ਸੰਕਟ ਨੂੰ ਦੇਖਦਿਆਂ ਹੋਇਆਂ ਉਨ੍ਹਾਂ ਨੇ ਸਮੇਂ ਤੋਂ ਪਹਿਲਾਂ ਹੀ ਰਾਜ ਅੰਦਰ ਆਪਣਾ ਬਹੁਮੱਤ ਸਾਬਿਤ ਕਰਨ ਲਈ ਰਾਜ ਅੰਦਰ ਸਮੇਂ ਤੋਂ ਪਹਿਲਾਂ ਹੀ ਚੋਣਾਂ ਦਾ ਐਲਾਨ ਕਰ ਦਿੱਤਾ ਸੀ।
ਦਰਅਸਲ ਸਾਲ 2018 ਵਿੱਚ ਲਿਬਰਲ ਪਾਰਟੀ ਦੀ ਸਰਕਾਰ ਪ੍ਰੀਮੀਅਰ ਵਿਲ ਹੋਜਮੈਨ ਦੀ ਤਰਜਮਾਨੀ ਵਿੱਚ 25 ਵਿੱਚੋਂ 13 ਸੀਟਾਂ ਲੈ ਕੇ ਸੱਤਾ ਵਿੱਚ ਆਈ ਸੀ ਅਤੇ ਫੇਰ ਜਨਵਰੀ 2020 ਵਿੱਚ ਸ੍ਰੀ ਹੋਜਮੈਨ ਵੱਲੋਂ ਅਸਤੀਫਾ ਦੇਣ ਕਾਰਨ, ਸ੍ਰੀ ਗਟਵੇਨ ਨੇ ਸਰਕਾਰ ਦੀ ਕਮਾਂਡਸੰਭਾਲ ਲਈ ਸੀ।
ਲਿਬਰਲ ਕਲਾਰਕ ਐਮ.ਪੀ., ਸੂ ਹਿਕੀ ਸਪੀਕਰ ਦੀ ਕੁਰਸੀ ਉਪਰ ਚੋਣ ਜਿੱਤ ਕੇ ਕਾਬਜ਼ ਹੋ ਗਈ ਸੀ ਪਰੰਤੂ ਇਸੇ ਸਾਲ ਮਾਰਚ ਦੇ ਮਹੀਨੇ ਵਿੱਚ ਪ੍ਰੀਮੀਅਰ ਗਟਵੇਨ ਨੇ ਸੂ ਹਿਕੀ ਨੂੰ ਅਗਲੀਆਂ ਚੋਣਾਂ ਲਈ ਚੋਣ ਲੜਵਾਉਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਇਸੇ ਕਾਰਨ ਸੂ ਹਿਕੀ ਨੇ ਅਸਤੀਫ਼ਾ ਦੇ ਦਿੱਤਾ ਸੀ ਅਤੇ ਰਾਜ ਸਰਕਾਰ ਅਲਪ-ਮੱਤ ਵਿੱਚ ਚਲੀ ਗਈ ਸੀ।
ਇਸ ਹਫ਼ਤੇ ਹੋਣ ਵਾਲੀਆਂ ਚੋਣਾਂ ਲਈ ਪ੍ਰੀਮੀਆਰ ਪੀਟਰ ਗਟਵੇਨ ਅਤੇ ਲੇਬਰ ਪਾਰਟੀ ਦੀ ਨੇਤਾ ਰੈਬੇਕਾ ਵ੍ਹਾਈਟ ਨੇ ਆਪਣਾ ਪੂਰਾ ਜ਼ੋਰ ਲਗਾ ਰੱਖਿਆ ਹੈ ਅਤੇ ਇਹ ਵੀ ਜ਼ਾਹਿਰ ਹੈ ਕਿ ਬਹੁਤ ਸਾਰੇ ਮੁੱਦੇ ਅਜਿਹੇ ਹਨ ਜਿਨ੍ਹਾਂ ਦੇ ਚੋਣਾਂ ਉਪਰ ਪ੍ਰਭਾਵ ਪਾਉਣ ਦੀ ਸੰਭਾਵਨਾ ਹੈ ਜਿਵੇਂ ਕਿ ਰਾਜ ਦੀ ਅਰਥ ਵਿਵਸਥਾ, ਕਰੋਨਾ ਕਾਲ ਦੌਰਾਨ ਵੀ ਸਹੀਬੱਧ ਅਤੇ ਹੈਰਾਨੀਜਨਕ ਤਰੀਕਿਆਂ ਨਾਲ ਕੰਮ ਕਰਦੀ ਰਹੀ ਹੈ ਅਤੇ ਫੈਡਰਲ ਸਰਕਾਰ ਵੱਲੋਂ ਜਾਬਕੀਪਰ ਅਤੇ ਜਾਬਸੀਕਰ ਵਾਲੀਆਂ ਪੇਮੈਂਟਾਂ ਬੰਦ ਕਰਨਾ ਵੀ ਅਜਿਹਾ ਹੀ ਹਾਵੀ ਮੁੱਦਾ ਹੈ ਜਿਸ ਨੇ ਕਿ ਰਾਜ ਸਰਕਾਰ ਦੀ ਅਰਥ ਵਿਵਸਥਾ ਉਪਰ ਮਾਰੂ ਅਸਰ ਪਾਇਆ ਸੀ। ਕੋਵਿਡ ਵੈਕਸੀਨ ਦੇ ਵਿਤਰਣ ਵਿੱਚ ਹੋ ਰਹੀ ਦੇਰੀ ਅਤੇ ਇਸ ਸਬੰਧੀ ਕਈ ਪ੍ਰਕਾਰ ਦੀਆਂ ਅਣਗਹਿਲੀਆਂ ਦਾ ਮੁੱਦਾ ਵੀ ਗਰਮਾਇਆ ਹੋਇਆ ਹੈ। ਪ੍ਰਧਾਨ ਮੰਤਰੀ ਸਕਾਟ ਮੋਰੀਸਨ ਵੱਲੋਂ ਵੀ ਚੋਣਾਂ ਦੌਰਾਨ ਰਾਜ ਦਾ ਕਿਸੇ ਕਿਸਮ ਦਾ ਕੋਈ ਵੀ ਦੌਰਾ ਨਹੀਂ ਕੀਤਾ ਗਿਆ -ਲੋਕ ਇਸਨੂੰ ਵੀ ਲੈ ਰਹੇ ਹਨ।
ਵਿਰੋਧੀਆਂ ਵੱਲੋਂ ਰਾਜ ਸਰਕਾਰ ਨੂੰ, ਕੋਵਿਡ ਦੌਰਾਨ ਹਸਪਤਾਲਾਂ ਦੇ ਠੀਕ ਤਰ੍ਹਾਂ ਨਾਲ ਪ੍ਰਬੰਧਨ ਨਾ ਕਰਨ ਲਈ ਵੀ ਲਤਾੜਿਆ ਜਾ ਰਿਹਾ ਹੈ ਅਤੇ ਸਰਕਾਰ ਦੇ 2018 ਦੇ ਆਪਣੇ ਚੋਣ ਵਾਅਦਿਆਂ ਉਪਰ ਪੂਰਾ ਨਾ ਉਤਰਨ ਦੇ ਵੀ ਤਾਅਨੇ ਮਾਰੇ ਜਾ ਰਹੇ ਹਨ।
ਕਿਉਂਕਿ ਆਖੀਰ ਨੂੰ ਤਾਂ ਸਾਰੀਆਂ ਸਥਿਤੀਆਂ ਅੰਤ ਵਿੱਚ ਜਨਤਾ ਦੇ ਹੀ ਹੱਥ ਹੁੰਦੀਆਂ ਹਨ ਅਤੇ ਕੱਲ੍ਹ ਨੂੰ ਜਨਤਾ ਆਪਣੀ ਰਾਇ ਅਨੁਸਾਰ ਵੋਟਿੰਗ ਵਿੱਚ ਆਪਣਾ ਯੋਗਦਾਨ ਪਾਵੇਗੀ -ਇਸ ਵਾਸਤੇ ਸਭ ਵੱਲੋਂ ਹੀ ਜਨਤਾ ਵੱਲ ਹੀ ਦੇਖਿਆ ਜਾ ਰਿਹਾ ਹੈ।

Welcome to Punjabi Akhbar

Install Punjabi Akhbar
×
Enable Notifications    OK No thanks