ਤਸਮਾਨੀਆ ਵਿੱਚ ਪਾਏ ਗਏ ਹੁਣ ਤੱਕ ਦੇ ਸਭ ਤੋਂ ਜ਼ਿਆਦਾ ਇੱਕ ਦਿਨ ਵਿੱਚ ਕਰੋਨਾ ਦੇ ਮਾਮਲੇ

ਤਸਮਾਨੀਆ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ ਨਵੇਂ 27 ਮਾਮਲੇ ਦਰਜ ਹੋਏ ਹਨ ਜੋ ਕਿ ਪ੍ਰਤੀ ਦਿਨ ਦੇ ਹੁਣ ਤੱਕ ਦੇ ਆਂਕੜਿਆਂ ਵਿੱਚ ਸਭ ਤੋਂ ਵੱਧ ਹਨ। ਰਾਜ ਵਿੱਚ ਇਸ ਸਮੇਂ ਕੁੱਲ ਕਰੋਨਾ ਪੀੜਿਤਾਂ ਦੀ ਸੰਖਿਆ 79 ਹੋ ਗਈ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ, ਵੀਰਵਾਰ ਨੂੰ ਇੱਥੇ 26 ਕਰੋਨਾ ਦੇ ਨਵੇਂ ਮਾਮਲੇ ਪਾਏ ਗਏ ਸਨ।
ਸਿਹਤ ਅਧਿਕਾਰੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਰਾਜ ਵਿੱਚ ਕਰੋਨਾ ਦੇ ਮਰੀਜ਼ ਦਿਸੰਬਰ 15 ਤੋਂ ਹੀ ਆਉਣੇ ਸ਼ੁਰੂ ਹੋਏ ਜਦੋਂ ਕਿ ਰਾਜ ਦੇ ਬਾਰਡਰ ਪੂਰਨ ਤੌਰ ਤੇ ਵੈਕਸੀਨੇਟਿਡ ਲੋਕਾਂ ਲਈ ਖੋਲ੍ਹੇ ਗਏ ਸਨ ਅਤੇ ਹੁਣ ਇਹ ਲਗਾਤਾਰ ਦਿਨ ਪ੍ਰਤੀ ਦਿਨ ਵੱਧਦੇ ਹੀ ਜਾ ਰਹੇ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ।
ਰਾਜ ਵਿੱਚ ਇਸ ਸਮੇਂ ਕਰੋਨਾ ਦਾ 1 ਮਰੀਜ਼ ਹਸਪਤਾਲ ਵਿੱਚ ਭਰਤੀ ਹੈ ਅਤੇ ਜ਼ੇਰੇ ਇਲਾਜ ਹੈ।
ਰਾਜ ਦੇ ਮੁੱਖ ਸਿਹਤ ਅਧਿਕਾਰੀ ਮਾਰਕ ਵੇਸ਼ ਨੇ ਕਿਹਾ ਕਿ ਇਨ੍ਹਾਂ ਮਾਮਲਿਆਂ ਤੋਂ ਅੰਦਾਜ਼ਾ ਲਗਾਇਆ ਜਾ ਹੀ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਰਾਜ ਵਿੱਚ ਕਰੋਨਾ ਦੇ ਸਥਾਨਕ ਮਾਮਲੇ ਵੀ ਦਰਜ ਹੋਣਗੇ ਅਤੇ ਇਸ ਵਾਸਤੇ ਸਰਕਾਰ ਉਚਿਤ ਅਤੇ ਲਾਜ਼ਮੀ ਕਦਮ ਚੁੱਕ ਰਹੀ ਹੈ ਅਤੇ ਕਿਸੇ ਵੀ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ ਬਰ ਤਿਆਰ ਹੈ।
ਰਾਜ ਵਿੱਚ ਪੂਰਨ ਤੌਰ ਤੇ ਟੀਕਾਕਰਣ ਦੀ ਦਰ 91% ਹੈ ਅਤੇ ਇਸ ਵਿੱਚ 12 ਸਾਲ ਤੋਂ ਵੱਧ ਉਮਰ ਵਰਗ ਦੇ ਲੋਕ ਸ਼ਾਮਿਲ ਹਨ।

Install Punjabi Akhbar App

Install
×