ਅਧਿਕਾਰਿਕ ਤੌਰ ਤੇ ਜਾਰੀ ਕੀਤੇ ਗਏ ਆਂਕੜਿਆਂ ਅਨੁਸਾਰ, ਤਸਮਾਨੀਆ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ ਨਵੇਂ 1139 ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ ਆਂਕੜੇ ਦਰਸਾਉਂਦੇ ਹਨ ਕਿ ਬੀਤੇ 3 ਦਿਨਾਂ ਵਿੱਚ ਲਗਾਤਰ ਕੁੱਲ ਕਰੋਨਾ ਦੇ ਚਲੰਤ ਮਾਮਲਿਆਂ ਵਿੱਚ ਗਿਰਾਵਟ ਪਾਈ ਜਾ ਰਹੀ ਹੈ ਜੋ ਕਿ ਸ਼ੁੱਭ ਸੰਕੇਤ ਹਨ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਮੇਂ ਰਾਜ ਵਿੱਚ ਕੁੱਲ ਕਰੋਨਾ ਦੇ ਚਲੰਤ ਮਾਮਲਿਆਂ ਦੀ ਗਿਣਤੀ 7108 ਹੈ ਜਦੋਂ ਕਿ ਇਹ ਲਗਾਤਾਰ ਬੀਤੇ ਦਿਨਾਂ ਵੀਰਵਾਰ ਨੂੰ 7969 ਅਤੇ ਸ਼ੁਕਰਵਾਰ ਨੂੰ 7439 ਤੋਂ ਘੱਟਦੀ ਹੀ ਦਿਖਾਈ ਦੇ ਰਹੀ ਹੈ।
ਨਵੇਂ ਮਾਮਲਿਆਂ ਵਿੱਚੋਂ 884 ਮਾਮਲੇ ਤਾਂ ਰੈਪਿਡ ਐਂਟੀਜਨ ਟੈਸਟਾਂ ਦੇ ਨਤੀਜੇ ਹਨ ਜਦੋਂ ਕਿ 255 ਮਾਮਲੇ ਪੀ.ਸੀ.ਆਰ. ਟੈਸਟਾਂ ਦੇ ਨਤੀਜੇ ਹਨ।
ਰਾਜ ਭਰ ਵਿੱਚ ਇਸ ਸਮੇਂ ਹਸਪਤਾਲਾਂ ਵਿੱਚ ਕੁੱਲ 22 ਕਰੋਨਾ ਪੀੜਿਤ ਲੋਕ, ਦਾਖਿਲ ਹਨ ਜਦੋਂ ਕਿ 1 ਵਿਅਕਤੀ ਆਈ.ਸੀ.ਯੂ. ਵਿੱਚ ਵੀ ਹੈ।
ਜ਼ਿਕਰਯੋਗ ਹੈ ਕਿ ਨਾਰਥ ਵੈਸਟ ਰਿਜਨਲ ਹਸਪਤਾਲ (ਬਰਨੀ) ਵਿਖੇ ਇਸ ਸਮੇਂ 90 ਤੋਂ ਵੀ ਜ਼ਿਆਦਾ ਸਟਾਫ ਮੈਂਬਰ ਜਾਂ ਤਾਂ ਕਰੋਨਾ ਪੀੜਿਤ ਹਨ ਅਤੇ ਜਾਂ ਫੇਰ ਨਜ਼ਦੀਕੀ ਸੰਬੰਧਾਂ ਕਾਰਨ ਆਈਸੋਲੇਸ਼ਨ ਵਿੱਚ ਹਨ ਅਤੇ ਸਟਾਫ ਦੀ ਕਮੀ ਦਾ ਮੁੱਖ ਕਾਰਨ ਹਨ ਪਰੰਤੂ ਸਰਕਾਰ ਦਾ ਕਹਿਣਾ ਹੈ ਕਿ ਫੇਰ ਵੀ ਸਿਹਤ ਕਰਮੀ ਪੂਰੀ ਲਗਨ ਅਤੇ ਤਨਦੇਹੀ ਨਾਲ 24 ਘੰਟੇ, ਕਰੋਨਾ ਤੋਂ ਬਚਾਉ ਆਦਿ ਲਈ ਕੰਮ ਕਰ ਰਹੇ ਹਨ।