ਤਸਮਾਨੀਆ ਵਿੱਚ ਵੱਧ ਰਿਹਾ ਕਰੋਨਾ ਦਾ ਆਂਕੜਾ, ਨਵੇਂ 428 ਮਾਮਲੇ ਦਰਜ, ਕੁੱਲ ਮਾਮਲੇ ਹੋਏ ਦੁੱਗਣੇ

ਤਸਮਾਨੀਆ ਰਾਜ 15 ਦਿਸੰਬਰ ਤੋਂ ਪਹਿਲਾਂ ਕਰੋਨਾ ਮੁੱਕਤ ਮੰਨਿਆ ਜਾ ਰਿਹਾ ਸੀ। ਜਦੋਂ ਦਾ ਇੱਥੇ ਦੇ ਬਾਰਡਰ ਖੋਲ੍ਹੇ ਗਏ ਤਾਂ ਉਦੋਂ ਤੋਂ ਹੀ ਇੱਥੇ ਕਰੋਨਾ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਅਤੇ ਦਿਨ ਪ੍ਰਤੀ ਦਿਨ ਕਰੋਨਾ ਦੇ ਮਾਮਲਿਆਂ ਵਿੱਚ ਇਜ਼ਾਫ਼ਾ ਹੀ ਹੁੰਦਾ ਜਾ ਰਿਹਾ ਹੈ।
ਬੀਤੇ 24 ਘੰਟਿਆਂ ਦੌਰਾਨ ਤਸਮਾਨੀਆ ਵਿੱਚ ਕਰੋਨਾ ਦੇ ਨਵੇਂ 428 ਮਾਮਲੇ ਦਰਜ ਕੀਤੇ ਗਏ ਹਨ ਅਤੇ ਇਸ ਸਮੇਂ ਰਾਜ ਅੰਦਰ ਕੁੱਲ ਕਰੋਨਾ ਪੀੜਿਤਾਂ ਦੀ ਸੰਖਿਆ ਦੁੱਗਣੀ ਹੋ ਕੇ 938 ਤੱਕ ਪਹੁੰਚ ਗਈ ਹੈ।
ਜ਼ਿਆਦਾਤਰ ਲੋਕਾਂ ਦਾ ਇਲਾਜ ਘਰਾਂ ਅੰਦਰ ਹੀ ਚੱਲ ਰਿਹਾ ਹੈ ਅਤੇ 79 ਲੋਕ ਕਮਿਊਨਿਟੀ ਕਲਿਨਿਕਾਂ ਆਦਿ ਵਿੱਚ ਦਾਖਲ ਵੀ ਹਨ।
ਜ਼ਿਕਰਯੋਗ ਹੈ ਕਿ ਬੀਤੇ ਦਿਨ, ਵੀਰਵਾਰ ਨੂੰ ਤਸਮਾਨੀਆ ਸਰਕਾਰ ਨੇ ਇੱਥੇ ਆਉਣ ਵਾਲੇ ਯਾਤਰੀਆਂ ਲਈ 72 ਘੰਟਿਆਂ ਪਹਿਲਾਂ ਵਾਲੀ ਪੀ.ਸੀ.ਆਰ. ਟੈਸਟ ਵਾਲੀ ਸ਼ਰਤ ਵੀ ਹਟਾ ਦਿੱਤੀ ਹੈ ਅਤੇ ਹੁਣ ਇੱਕ ਦਿਨਾ ਪਹਿਲਾਂ ਵਾਲਾ ਰੈਪਿਡ ਐਂਟੀਜਨ ਟੈਸਟ ਹੀ ਜ਼ਰੂਰੀ ਰੱਖਿਆ ਗਿਆ ਹੈ।

Install Punjabi Akhbar App

Install
×