ਤਸਮਾਨੀਆ ਵਿੱਚ ਕਰੋਨਾ ਦੇ ਨਵੇਂ 92 ਮਾਮਲੇ ਦਰਜ, 2 ਕਰੋਨਾ ਪੀੜਿਤ ਵਿਅਕਤੀ ਹਸਪਤਾਲ ਵਿੱਚ ਭਰਤੀ

ਪ੍ਰਧਾਨ ਮੰਤਰੀ ਵੱਲੋਂ ਅੱਜ ਵੀ ਸੱਦੀ ਗਈ ਕੈਬਨਿਟ ਮੀਟਿੰਗ

ਤਸਮਾਨੀਆ ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ ਨਵੇਂ ਮਾਮਲਿਆਂ ਦੇ ਆਂਕੜਿਆਂ ਵਿੱਚ 5137 ਮਾਮਲੇ ਦਰਜ ਹੋਏ ਹਨ ਅਤੇ ਅਧਿਕਾਰੀਆਂ ਨੇ 13 ਜਣਿਆਂ ਦੀਆਂ ਮੌਤਾਂ ਦੀ ਵੀ ਪੁਸ਼ਟੀ ਕੀਤੀ ਹੈ।
ਰਾਜ ਭਰ ਦੇ 386 ਕਰੋਨਾ ਦੇ ਚਲੰਤ ਮਾਮਲਿਆਂ ਵਿੱਚੋਂ 178 ਨੂੰ ਤਾਂ ਘਰਾਂ ਅੰਦਰ ਹੀ ਉਨ੍ਹਾਂ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ। ਕਰੋਨਾ ਪੀੜਿਤ 2 ਵਿਅਕਤੀਆਂ ਨੂੰ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ ਅਤੇ ਇਨ੍ਹਾਂ ਨੂੰ ਕਈ ਹੋਰ ਵੀ ਸਰੀਰਕ ਸਮੱਸਿਆਵਾਂ ਹਨ।
ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਦੇਸ਼ ਅੰਦਰ ਕਰੋਨਾ ਦੀਆਂ ਵੱਧਦੀਆਂ ਸਮੱਸਿਆਵਾਂ ਦੀ ਚਰਚਾ ਅਤੇ ਸਮਾਧਾਨ ਦੇ ਸੁਝਾਵਾਂ ਆਦਿ ਲਈ ਅੱਜ ਵੀ ਕੈਬਨਿਟ ਦੀ ਮੀਟਿੰਗ ਸੱਦੀ ਹੋਈ ਹੈ ਅਤੇ ਇਸ ਵਿੱਚ ਸੀਮਾਵਾਂ ਆਦਿ ਨਾਲ ਸਬੰਧਤ ਚਰਚਾਵਾਂ ਦੇ ਨਾਲ ਨਾਲ ਕਰੋਨਾ ਟੈਸਟਿੰਗ ਦੀਆਂ ਸਮੱਸਿਆਵਾਂ ਅਤੇ ਹਸਪਤਾਲਾਂ ਵਿੱਚ ਵੱਧਦੇ ਦਬਾਅ ਆਦਿ ਉਪਰ ਵਿਚਾਰ ਵਿਮਰਸ਼ ਕੀਤੇ ਜਾਣਗੇ।

Install Punjabi Akhbar App

Install
×