ਤਸਮਾਨੀਆ ਵਿਚ ਕਰੋਨਾ ਦੇ ਨਵੇਂ 55 ਮਾਮਲੇ ਦਰਜ, ਕੁੱਲ ਮਾਮਲੇ ਹੋਏ 300

ਅੱਜ ਦੇ ਆਂਕੜਿਆਂ ਮੁਤਾਬਿਕ, ਤਸਮਾਨੀਆ ਵਿੱਚ ਕਰੋਨਾ ਦੇ ਨਵੇਂ 55 ਮਾਮਲੇ ਦਰਜ ਕੀਤੇ ਗਏ ਹਨ ਅਤੇ ਰਾਜ ਦੇ ਕੁੱਲ 300 ਕਰੋਨਾ ਪੀੜਿਤਾਂ ਵਿੱਚੋਂ 150 ਦੀ ਤਾਂ ਘਰਾਂ ਅੰਦਰ ਹੀ ਸਾਂਭ-ਸੰਭਾਲ ਅਤੇ ਦੇਖਰੇਖ ਕੀਤੀ ਜਾ ਰਹੀ ਹੈ ਜਦੋਂ ਕਿ 63 ਕਮਿਊਨਿਟੀ ਕਲਿਨਿਕਾਂ ਆਦਿ ਵਿੱਚ ਦਾਖਲ ਹਨ। ਇੱਕ ਕਰੋਨਾ ਪੀੜਿਤ ਵਿਅਕਤੀ ਹਸਪਤਾਲ ਵਿੱਚ ਵੀ ਦਾਖਲ ਹੈ ਅਤੇ 23 ਹੋਰ ਲੋਕਾਂ ਦੀ ਪੜਤਾਲ ਕੀਤੀ ਜਾ ਰਹੀ ਹੈ।
ਬੀਤੇ ਦਿਨ ਮੰਗਲਵਾਰ ਤੱਕ, ਏ.ਸੀ.ਟੀ. ਵਿੱਚ ਇਸ ਸਮੇਂ 252 ਕਰੋਨਾ ਪੀੜਿਤ ਸਨ ਜਦੋਂ ਕਿ 43 ਤਸਮਾਨੀਆ ਵਿੱਚ ਸਨ ਅਤੇ 13 ਨਾਰਦਰਨ ਟੈਰਿਟਰੀ ਵਿਚ ਸਨ ਅਤੇ ਪੱਛਮੀ ਆਸਟ੍ਰੇਲੀਆ ਵਿੱਚ ਹਾਲ ਦੀ ਘੜੀ ਕੋਈ ਨਵਾਂ ਮਰੀਜ਼ ਦਰਜ ਨਹੀਂ ਹੋਇਆ ਸੀ।

Install Punjabi Akhbar App

Install
×