ਤਸਮਾਨੀਆ ਦੇ ਸਿਹਤ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਬੀਤੇ 24 ਘੰਟਿਆਂ ਦੇ ਆਂਕੜੇ ਦਰਸਾਉਂਦੇ ਹਨ ਕਿ ਰਾਜ ਵਿੱਚ ਇਸ ਸਮੇਂ ਦੌਰਾਨ ਕਰੌਨਾ ਦੇ ਨਵੇਂ 1202 ਮਾਮਲੇ ਦਰਜ ਹੋਏ ਹਨ। ਨਵੇਂ ਦਰਜ ਹੋਏ ਮਾਮਲਿਆਂ ਵਿੱਚ 961 ਤਾਂ ਰੈਪਿਡ ਟੈਸਟਾਂ ਦੇ ਨਤੀਜੇ ਹਨ ਜਦੋਂ ਕਿ 241 ਪੀ.ਸੀ.ਆਰ. ਟੈਸਟਾਂ ਦੇ ਨਤੀਜੇ ਹਨ।
ਰਾਜ ਦੇ ਹਸਪਤਾਲਾਂ ਵਿੱਚ 40 ਕਰੋਨਾ ਮਰੀਜ਼ ਦਾਖਲ ਹਨ ਜਿਨ੍ਹਾਂ ਵਿੱਚੋਂ 18 ਦਾ ਇਲਾਜ ਤਾਂ ਕੋਵਿਡ-19 ਤਹਿਤ ਹੀ ਹੋ ਰਿਹਾ ਹੈ ਅਤੇ 22 ਕੋਵਿਡ ਮਰੀਜ਼ਾਂ ਦਾ ਇਲਾਜ ਹੋਰ ਮੈਡੀਕਲ ਕੰਡੀਸ਼ਨਾਂ ਦੇ ਤਹਿਤ ਵੀ ਹੋ ਰਿਹਾ ਹੈ।