‘ਇੱਛਾ ਮ੍ਰਿਤੂ’ ਨੂੰ ਮਾਨਤਾ ਦੇਣ ਵਾਲਾ ਤਸਮਾਨੀਆ ਬਣਿਆ ਦੇਸ਼ ਦਾ ਤੀਸਰਾ ਰਾਜ -ਅਗਲੇ 18 ਮਹੀਨਿਆਂ ਵਿੱਚ ਲਾਗੂ ਹੋਵੇਗਾ ਕਾਨੂੰਨ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬਜ਼ੁਰਗਾਂ ਅਤੇ ਹੋਰ ਅਜਿਹੇ ਲੋਕ ਜਿਹੜੇ ਕਿ ਜੀਵਨ ਤੋਂ ਉਪਰ ਉਠਣਾ ਚਾਹੁੰਦੇ ਹਨ ਅਤੇ ‘ਇੱਛਾ ਮ੍ਰਿਤੂ’ ਦੇ ਧਾਰਨੀ ਬਣ ਜਾਂਦੇ ਹਨ, ਲਈ ਤਸਮਾਨੀਆ ਦੇ ਉਪਰਲੇ ਸਦਨ ਨੇ ਬਿਲ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਹੁਣ ਆਉਣ ਵਾਲੇ ਅਗਲੇ 18 ਮਹੀਨਿਆਂ ਵਿੱਚ ਇਸ ਬਿਲ ਨੂੰ ਕਾਨੂੰਨ ਦੇ ਰੂਪ ਵਿੱਚ ਪ੍ਰਵਾਨਗੀ ਦੇ ਕੇ ਲਾਗੂ ਕਰ ਲਿਆ ਜਾਵੇਗਾ ਅਤੇ ਇਸ ਦੇ ਨਾਲ ਹੀ ਤਸਮਾਨੀਆ ਰਾਜ, ਅਸਟ੍ਰੇਲੀਆ ਦੇਸ਼ ਦਾ ਤੀਸਰਾ ਅਜਿਹਾ ਸੂਬਾ ਬਣ ਗਿਆ ਹੈ ਜਿੱਥੇ ਕਿ ਉਕਤ ਕਾਨੂੰਨ ਨੂੰ ਮਾਨਤਾ ਮਿਲ ਗਈ ਹੈ।
ਬੀਤੀ ਰਾਤ ਤਸਮਾਨੀਆ ਸਦਨ ਅੰਦਰ ਵਿੱਚ ਪ੍ਰਵਾਨਗੀ ਦਿੱਤੀ ਗਈ ਹੈ ਅਤੇ ਜ਼ਿਕਰਯੋਗ ਹੈ ਕਿ ਇਹ ਬਿਲ ਇਸ ਮਹੀਨੇ ਦੀ 5 ਤਾਰੀਖ ਨੂੰ ਨਿਚਲੇ ਸਦਨ ਤੋਂ 16-6 ਦੀਆਂ ਵੋਟਾਂ ਮੁਤਾਬਿਕ ਪਾਸ ਹੋ ਕੇ ਉਪਰਲੇ ਸਦਨ ਕੋਲ ਭੇਜਿਆ ਗਿਆ ਸੀ ਅਤੇ ਇਸ ਦੀ ਪੈਰਵੀ ਲਈ ਪ੍ਰੀਮੀਅਰ ਪੀਟਰ ਗਟਵੇਨ ਵੀ ਅੱਗੇ ਆਏ ਹਨ।
ਇਸ ਕਾਨੂੰਨ ਮੁਤਾਬਿਕ ਅਜਿਹੇ ਲੋਕ ਜੋ ਕਿ ਕਿਸੇ ਭਿਆਨਕ ਬਿਮਾਰੀ ਤੋਂ ਗ੍ਰਸਤ ਹਨ ਅਤੇ ਡਾਕਟਰੀ ਰਿਪੋਰਟਾਂ ਮੁਤਾਬਿਕ ਅਗਲੇ 6 ਕੁ ਮਹੀਨਿਆਂ ਵਿੱਚ ਉਨ੍ਹਾਂ ਦੀ ਮੌਤ ਹੋਣੀ ਵੀ ਤੈਅ ਹੈ ਅਤੇ ਉਹ ਮੌਜੂਦਾ ਸਮੇਂ ਵਿੱਚ ਮਹਿਜ਼ ਤਕਲੀਫ਼ ਹੀ ਭੋਗ ਰਹੇ ਹਨ ਤਾਂ ਫੇਰ ਅਜਿਹੇ ਮਰੀਜ਼ਾਂ ਨੂੰ, ਜੇ ਉਹ ਚਾਹੁਣ ਤਾਂ, ਇੱਛਾਂ ਮ੍ਰਿਤੂ, ਕਾਨੂੰਨ ਮੁਤਾਬਿਕ ਦਿੱਤੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਪੱਛਮੀ ਆਸਟ੍ਰੇਲੀਆ ਅਤੇ ਵਿਕਟੋਰੀਆ ਇਸ ਕਾਨੂੰਨ ਨੂੰ ਆਪਣੇ ਰਾਜਾਂ ਅੰਦਰ ਮਾਨਤਾ ਦੇ ਚੁਕੇ ਹਨ।
ਇਸ ਬਿਲ ਨੂੰ ਪੇਸ਼ ਕਰਨ ਵਾਲੇ ਆਜ਼ਾਦ ਸਾਂਸਦ ਮਾਈਕ ਗੈਫਨੀ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਹ ਇਹ ਮੁਹਿੰਮ ਦਾ ਹਿੱਸਾ ਹਨ ਅਤੇ ਅਜਿਹੇ ਲੋਕਾਂ ਨੂੰ ਮੁਕਤੀ ਦੇਣ ਦੇ ਚਾਹਵਾਨ ਹਨ ਜੋ ਕਿ ਇਸ ਦੀ ਇੱਛਾ ਰੱਖਦੇ ਹਨ।

Install Punjabi Akhbar App

Install
×