ਤਸਮਾਨੀਆ ਦੀ ਬੀਕਨਫੀਲਡ ਕਾਨ ਫੇਰ ਤੋਂ ਖੁਲ੍ਹਣ ਦੀਆਂ ਤਿਆਰੀਆਂ ਵਿੱਚ

OLYMPUS DIGITAL CAMERA

(ਐਸ.ਬੀ.ਐਸ.) 14 ਸਾਲ ਪਹਿਲਾਂ 2006 ਵਿੱਚ ਇੱਕ ਹਾਦਸੇ ਦਾ ਸ਼ਿਕਾਰ ਹੋਈ ਤਸਮਾਨੀਆ ਦੀ ਬੀਕਨਫੀਲਡ ਸੋਨੇ ਦੀ ਕਾਨ -ਆਪਣੇ ਨਵੇਂ ਮਾਲਕਾਂ ਦੇ ਨਾਲ, ਫੇਰ ਤੋਂ ਖੁਲ੍ਹਣ ਦੀਆਂ ਤਿਆਰੀਆਂ ਵਿੱਚ ਹੈ। ਦੇਸ਼ ਵਿਚਲੀ ਐਨ.ਕਿਊ. ਮਿਨਰਲਜ਼ ਨੇ ਹੁਣ ਇਸ ਕਾਨ ਨੂੰ ਖਰੀਦ ਲਿਆ ਹੈ। 2012 ਵਿੱਚ ਜਦੋਂ ਸੋਨੇ ਦੀਆਂ ਕੀਮਤਾਂ ਬਹੁਤ ਘੱਟ ਗਈਆਂ ਸਨ ਤਾਂ ਇਸ ਕਾਨ ਨੂੰ ਬੰਦ ਕਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਸੰਨ 2006 ਵਿੱਚ ਇਸ ਕਾਨ ਅੰਦਰ ਹਾਦਸਾ ਵਾਪਰ ਗਿਆ ਸੀ ਅਤੇ ਘੱਟ ਤੋਂ ਘੱਟ ਦੋ ਕਾਮਿਆਂ ਨੂੰ -ਜੋ ਕਿ ਕਾਨ ਦੇ ਅੰਦਰ ਫੱਸ ਗਏ ਸਨ, ਪੂਰੇ ਪੰਜਾ ਦਿਨ੍ਹਾਂ ਬਾਅਦ ਬਚਾਉ ਦਸਤਿਆਂ ਵੱਲੋਂ ਕਾਨ ਵਿੱਚੋਂ ਜਿੰਦਾ ਬਾਹਰ ਕੱਢਿਆ ਗਿਆ ਸੀ। ਐਨ.ਕਿਊ. ਮਿਨਰਲਜ਼ ਜਿਸ ਕੋਲ ਕਿ ਤਸਮਾਨੀਆ ਦੀ ਹੈਲਰ ਗੋਲਡ ਮਾਈਨ ਵੀ ਹੈ, ਦਾ ਅੰਦਾਜ਼ਾ ਹੈ ਕਿ ਇਸ ਦੇ ਹੇਠਲੇ ਸੈਕਸ਼ਨ ਵਿੱਚ 483,000 ਓਂਸ ਸੋਨਾ ਹੈ।