‘ਤਾਸਮਨ’ ਨਵੰਬਰ ਅੰਕ ਲੋਕ ਅਰਪਣ ਅਤੇ ਸਾਹਿਤਿਕ ਬੈਠਕ ਦਾ ਆਯੋਜਨ

ਬ੍ਰਿਸਬੇਨ) ਇੱਥੇ ਪੰਜਾਬੀ ਸਾਹਿਤ ਅਤੇ ਮਾਤ ਭਾਸ਼ਾ ਦੇ ਪਸਾਰੇ ਲਈ ਕਾਰਜਸ਼ੀਲ ਸੰਸਥਾ ‘ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ’ ਵੱਲੋਂ ਸਾਹਿਤਕ ਮੈਗਜ਼ੀਨ ‘ਤਾਸਮਨ’ ਨਵੰਬਰ ਅੰਕ ਲੋਕ ਅਰਪਣ ਅਤੇ ਕਵੀ ਦਰਬਾਰ ਆਯੋਜਿਤ ਕੀਤਾ ਗਿਆ। ਸਮਾਰੋਹ ਦਾ ਮੰਚ ਸੰਚਾਲਨ ‘ਤਾਸਮਨ’ ਦੇ ਮੁੱਖ ਸੰਪਾਦਕ ਹਰਮਨਦੀਪ ਗਿੱਲ ਵੱਲੋਂ ਇਸ ਮੈਗਜ਼ੀਨ ਨੂੰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਸਾਹਿਤ ਪ੍ਰੇਮੀਆਂ ਲਈ ਸਾਹਤਿਕ ਪੁੱਲ ਦੱਸਿਆਂ ਕੀਤਾ ਅਤੇ ਆਪਣੀ ਕਵਿਤਾ ਰਾਹੀਂ ਸਮਾਜਿਕ ਸੁਨੇਹੇ ਅਤੇ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ‘ਤੇ ਚਿੰਤਾ ਪ੍ਰਗਟਾਈ। ਪ੍ਰਧਾਨ ਵਰਿੰਦਰ ਅਲੀਸ਼ੇਰ ਵੱਲੋਂ ਪੰਜਾਬੀ ਕਾਵਿ ਛੰਦਬੱਧਾਂ ਰਾਹੀਂ ਭਾਰਤ ਦੇ ਮੌਜੂਦਾ ਹਾਲਾਤਾਂ ਬਾਬਤ ਉਸਾਰੂ ਸੰਦੇਸ਼ ਦਿੰਦਿਆਂ ਹਾਕਮ ਸਰਕਾਰਾਂ ਨੂੰ ਹੈਂਕੜ ਵਿਸਾਰ ਲੋਕਾਂ ਦੀ ਭਲਾਈ ਤੇ ਬਹਾਲੀ ਲਈ ਕੰਮ ਕਰਨ ਨੂੰ ਪ੍ਰੇਰਿਆ। ਉਹਨਾਂ ਮੈਗਜ਼ੀਨ ਦੀ ਮੈਂਬਰਸ਼ਿਪ ਅਤੇ ਭਵਿੱਖੀ ਵਿਉਂਤਬੰਦੀ ਬਾਰੇ ਵਿਸਥਾਰ ਜਾਣਕਾਰੀ ਵੀ ਦਿੱਤੀ। ਇਸ ਤੋਂ ਇਲਾਵਾ ਪਰਮਿੰਦਰ, ਗੁਰਵਿੰਦਰ, ਦਿਨੇਸ਼ ਸ਼ੇਖਪੁਰੀ, ਜਗਜੀਤ ਖੋਸਾ, ਹਰਜੀਤ ਲਸਾੜਾ ਆਦਿ ਵੱਲੋਂ ਕਵਿਤਾ ਅਤੇ ਤਕਰੀਰਾਂ ਰਾਹੀਂ ਕਿਸਾਨੀ ਸੰਘਰਸ਼, ਸਮਾਜਿਕ ਮੁੱਦਿਆਂ ਅਤੇ ਹਾਕਮਾਂ ਦੇ ਲੂੰਬੜ ਵਰਤਾਰੇ ਦਾ ਗੰਭੀਰ ਚਿੰਤਨ ਕੀਤਾ। ਗਾਇਕ ਹਰਮਨ ਦੇ ਗੀਤਾਂ ਤੇ ਸੰਗੀਤਕ ਸੁਮੇਲ ਨਾਲ ਚੰਗਾ ਸਾਹਿਤਿਕ ਰੰਗ ਬੰਨਿਆਂ। ਸਭਾ ਦੇ ਉੱਪ ਪ੍ਰਧਾਨ ਜਗਜੀਤ ਸਿੰਘ ਖੋਸਾ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਚੰਗੇ ਸਾਹਿਤ ਨੂੰ ਲੋਕਾਂ ਤੱਕ ਪਹੁੰਚਦਾ ਕਰਨਾ ਸਮੇਂ ਦੀ ਮੰਗ ਹੈ ਅਤੇ ਇਹ ਕੰਮ ਲੋਕਾਂ ਲਈ ਸਾਹਿਤ ਪ੍ਰਤੀ ਸੰਜੀਦਗੀ ਦੀ ਮੰਗ ਵੀ ਕਰਦਾ ਹੈ। ਉਹਨਾਂ ਪੰਜਾਬੀ ਬੋਲੀ ਦੇ ਪਸਾਰ ਲਈ ਸੰਸਥਾ ਦੀਆਂ ਭਵਿੱਖੀ ਸਰਗਰਮੀਆਂ ਲਈ ਵਚਨਬੱਧਤਾ ਵੀ ਦੁਹਰਾਈ। ਸੰਸਥਾ ਕਰਮੀਆਂ ਵੱਲੋਂ ਪ੍ਰੋਗਰਾਮ ਦੇ ਅੰਤ ਵਿੱਚ ‘ਤਾਸਮਨ’ ਮੈਗਜ਼ੀਨ ਦਾ ਨਵੰਬਰ ਅੰਕ ਲੋਕ ਅਰਪਣ ਕੀਤਾ ਗਿਆ।

Install Punjabi Akhbar App

Install
×