2050 ਦਾ ਜ਼ੀਰੋ ਐਮਿਸ਼ਨ ਦੇ ਟਾਰਗੇਟ ਵਿੱਚੋਂ ਖੇਤੀਬਾੜੀ ਨੂੰ ਕੀਤਾ ਜਾ ਸਕਦਾ ਹੈ ਬਾਹਰ -ਵਧੀਕ ਪ੍ਰਧਾਨ ਮੰਤਰੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਵਧੀਕ ਪ੍ਰਧਾਨ ਮੰਤਰੀ ਮਾਈਕਲ ਮੈਕਕੋਰਮੈਕ ਨੇ ਇੱਕ ਅਹਿਮ ਇੰਟਰਵਿਊ ਵਿੱਚ ਕਿਹਾ ਹੈ ਕਿ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਵੱਲੋਂ ਪ੍ਰਵਾਨ ਕੀਤੇ ਗਏ 2050 ਦੇ ਜ਼ਰੀੋ ਕਾਰਬਨ ਐਮਿਸ਼ਨ ਦੇ ਟੀਚੇ ਦੇ ਚਲਦਿਆਂ ਇਸ ਵਿੱਚੋਂ ਖੇਤੀਬਾੜੀ ਨੂੰ ਬਾਹਰ ਰੱਖਿਆ ਜਾ ਸਕਦਾ ਹੈ ਅਤੇ ਨਿਊਜ਼ਲੈਂਡ ਵਾਲੇ ਏਜੰਡੇ ਨੂੰ ਅਪਥਾ ਕੇ ਕੰਮ ਕੀਤਾ ਜਾ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਾਲੇ ਤਾਂ 2050 ਬਹੁਤ ਦੂਰ ਹੈ ਕਿਉਂਕਿ ਹਾਲੇ ਤਾਂ ਦੇਸ਼ 2020-2021 ਦੀਆਂ ਹੀ ਮੁਸੀਬਤਾਂ ਨੂੰ ਝੇਲ ਰਿਹਾ ਹੈ ਅਤੇ ਇਹੋ ਸਾਲ ਹੀ ਦੇਸ਼ ਵਾਸਤੇ ਬਹੁਤ ਵੱਡੀਆਂ ਚੁਣੌਤੀਆਂ ਲੈ ਕੇ ਆਏ ਹਨ। ਉਨ੍ਹਾਂ ਕਿਹਾ ਕਿ ਅਗਲੇ 30 ਸਾਲਾਂ ਦੀ ਚਿੰਤਾ ਤੋਂ ਜ਼ਿਆਦਾ ਜ਼ਰੂਰੀ ਸਾਨੂੰ ਅੱਜ ਦੀਆਂ ਚੁਣੌਤੀਆਂ ਸਤਾ ਰਹੀਆਂ ਹਨ ਅਤੇ ਇਨ੍ਹਾਂ ਤੋਂ ਪਾਰ ਦੇਸ਼ ਦੀ ਬੇੜੀ ਲਾਉਣਾ ਹੁਣ ਸਭ ਦਾ ਪਹਿਲਾ ਅਤੇ ਅਹਿਮ ਫ਼ਰਜ਼ ਬਣ ਗਿਆ ਹੈ। ਉਨ੍ਹਾਂ ਚਿੰਤਾ ਅਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ 2020 ਤੋਂ ਵੀ ਪਹਿਲਾਂ ਤੋਂ ਹੀ ਸ਼ੁਰੂ ਹੋ ਚੁਕੀਆਂ ਆਫ਼ਤਾਵਾਂ ਜਿਨ੍ਹਾਂ ਵਿੱਚ ਕਿ ਸੋਕਾ, ਬੁਸ਼ਫਾਇਰ, ਹੜ੍ਹ ਅਤੇ ਫੇਰ ਕਰੋਨਾ ਮਹਾਂਮਾਰੀ ਸ਼ਾਮਿਲ ਹਨ -ਇਨ੍ਹਾਂ ਸਭ ਨੇ ਹਾਲ ਦੀ ਘੜੀ ਤਾਂ ਹਰ ਤਰਫ਼ੋਂ ਧਿਆਨ ਹਟਾ ਕੇ ਦੇਸ਼ ਦੀ ਹਿੱਲੀ ਹੋਈ ਅਰਥ-ਵਿਵਸਥਾ ਨੂੰ ਮੁੜ ਤੋਂ ਲੀਹਾਂ ਉਪਰ ਲੈ ਕੇ ਆਉਣ ਵੱਲ ਸਾਰੀਆਂ ਕੋਸ਼ਿਸ਼ਾਂ ਦਾ ਮੂੰਹ ਮੋੜ ਦਿੱਤਾ ਹੈ ਅਤੇ ਹੁਣ ਹਰ ਕਿਸੇ ਦਾ ਧਿਆਨ ਸਿਰਫ ਅਤੇ ਸਿਰਫ ਇਸ ਪਾਸੇ ਹੀ ਹੈ ਕਿ ਕਿਵੇਂ ਅਰਥ ਵਿਵਸਥਾ ਨੂੰ ਮੁੜ ਤੋਂ ਖੜ੍ਹਾ ਕੀਤਾ ਜਾਵੇ। ਉਨ੍ਹਾਂ ਖੇਤੀਬਾੜੀ ਦਾ ਜ਼ਿਕਰ ਕਰਦਿਆਂ ਕਿਹਾ ਕਿ 2050 ਤੱਕ ਦੇ ਜ਼ੀਰੋ ਕਾਰਬਨ ਅਮਿਸ਼ਨ ਦਾ ਮੁੱਖ ਟੀਚਾ ਉਦਯੋਗਿਕ ਜਗਤ ਹੀ ਹੈ ਅਤੇ ਖੇਤੀਬਾੜੀ ਨੂੰ ਇਸ ਵਿੱਚ ਸ਼ਾਮਿਲ ਕਰਕੇ ਕਿਸਾਨਾਂ ਨੂੰ ਟਾਰਗੇਟ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਉਹੀ ਅੰਨਦਾਤਾ ਹਨ ਜਿਹੜੇ ਸਾਡੀਆਂ ਡਾਇਨਿੰਗ ਟੇਬਲਾਂ ਉਪਰ ਵਾਲਾ ਖਾਣਾ ਪੁੱਝਦਾ ਕਰਦੇ ਹਨ ਅਤੇ ਅਸੀਂ ਆਰਾਮ ਨਾਲ ਬੈਠ ਕੇ ਆਪਣਾ ਢਿੱਡ ਉਸੀ ਖਾਣੇ ਨਾਲ ਭਰਦੇ ਹਾਂ।

Install Punjabi Akhbar App

Install
×