ਪੰਜਾਬ ਤੇ ਭਾਰੂ ਹੋ ਰਹੇ ਬਿਹਾਰੀ ਪੰਜਾਬੀਆਂ ਦੀ ਕਾਮੇਡੀ ਭਰਪੂਰ ਫਿਲਮ ‘ਤਾਰਾ ਮੀਰਾ’

Article entertainmnet Jawanda (2)

ਪੰਜਾਬੀ ਫਿਲਮਾਂ ਦੀਆਂ ਕਹਾਣੀਆਂ ਯਥਾਰਤ ਦੇ ਨੇੜੇ ਹੋ ਕੇ ਗੁਜਰਦੀਆਂ ਹਨ ਇਸ ਗੱਲ ਦਾ ਅੰਦਾਜ਼ਾ ਤੁਸੀ ਆ ਰਹੀ ਪੰਜਾਬੀ ਫਿਲਮ ‘ਤਾਰਾ ਮੀਰਾ ‘ ਤੋਂ ਲਾ ਸਕਦੇ ਹੋ। ਬਿਨਾਂ ਸ਼ੱਕ ਅੱਜ ਪੰਜਾਬ ਦੇ ਸਰਦਾਰ ਤਾਂ ਵਿਦੇਸਾਂ ਵਿੱਚ ਦਿਹਾੜੀਆਂ ਕਰਨ ਲਈ ਭੱਜੇ ਜਾ ਰਹੇ ਹਨ ਤੇ ਬਿਹਾਰੀ ਭਈਏ ਪੰਜਾਬ ਵਿੱਚ ਸਰਦਾਰੀਆਂ ਕਾਇਮ ਕਰ ਰਹੇ ਹਨ।  ‘ਤਾਰਾ ਮੀਰਾ’ ਫਿਲਮ ਦਾ ਸਬੰਧ ਖੇਤਾਂ ਵਿੱਚ ਪੈਦਾ ਹੋਣ ਵਾਲੀ ‘ਤਾਰਾਮੀਰਾ’ ਫ਼ਸਲ ਨਾਲ ਨਹੀਂ ਬਲਕਿ ਇਹ ਤਾਂ ਫਿਲਮ ਦੀ ਨਾਇਕ ਅਤੇ ਨਾਇਕਾ ਦੇ ਨਾਂ  ਅਧਾਰਤ ਹੈ ਜੋ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਹਨ । ਤਾਰਾ ਆਪਣੀ ਮੀਰਾ ਨੂੰ ਜਿਮੀਦਾਰ ਸਰਦਾਰਾਂ ਦੀ ਕੁੜੀ ਸਮਝਦਾ ਹੈ ਜਦਕਿ ਉਹ ਪਰਵਾਸੀ ਭਈਆਂ ਤੋਂ ਸਰਦਾਰ ਬਣੇ  ਪਰਿਵਾਰ ਦੀ ਕੁੜੀ ਹੈ ਜੋ ਵਿਦੇਸ ਗਏ ਸਰਦਾਰਾਂ ਦੀ ਕੋਠੀ ਵਿੱਚ ਰਹਿ ਰਹੇ ਹਨ। ਜਦਕਿ ਤਾਰਾ ਪਿੰਡ ਦੇ ਕਹਿੰਦੇ- ਕਹਿੰਦੇ ਸਰਦਾਰ ਦਾ ਮੁੰਡਾ ਹੈ ਜੋ ਬਿਹਾਰੀ ਭਈਆਂ ਦੇ ਸਖਤ ਖਿਲਾਫ਼ ਹੈ। ਇਸੇ ਭਰਮ ਭੁਲੇਖੇ ਵਿੱਚ ਇਹ ਫਿਲਮ ਇੱਕ ਨਵਂੀ ਕਹਾਣੀ ਅਤੇ ਕਾਮੇਡੀ ਦਾ ਮਾਹੌਲ ਸਿਰਜਦੀ ਹੈ। ਰਣਜੀਤ ਬਾਵਾ ਨੇ ਪਹਿਲੀ ਵਾਰ ਆਪਣੀਆਂ ਪਹਿਲੀਆਂ ਫਿਲਮਾਂ ਤੋਂ ਬਹੁਤ ਹਟਕੇ ਕਿਰਦਾਰ ਨਿਭਾਇਆ ਹੈ। ਜਦਕਿ ਉਸ ਨਾਲ ਮੁੱਖ ਭੂਮਿਕਾ ਨਿਭਾਉਣ ਵਾਲੀ ਨਾਜ਼ੀਆਂ ਹੂਸੈਨ ਵੀ ਆਪਣੀ ਦਿਲਕਸ਼ ਅਦਾਵਾ ਨਾਲ ਦਰਸ਼ਕਾ ਦਾ ਭਰਪੂਰ ਮਨੋਰੰਜਨ ਕਰੇਗੀ। ਇਸ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਯੋਗਰਾਜ ਸਿੰਘ,ਸਵਿੰਦਰ ਮਾਹਲ, ਸੁਦੇਸ਼ ਲਹਿਰੀ ਅਨੀਤਾ ਦੇਵਗਣ, ਜੁਗਰਾਜ ਸਿੰਘ ਰਾਜੀਵ ਠਾਕੁਰ,ਅਸ਼ੋਕ ਪਾਠਕ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਨਿਰਦੇਸ਼ਨ  ਰਾਜੀਵ ਢੀਂਗਰਾਂ ਨੇ ਕੀਤਾ ਹੈ ਜੋ ਇਸ ਤੋਂ ਪਹਿਲਾਂ ਅਮਰਿੰਦਰ ਗਿੱਲ ਨਾਲ ‘ਲਵ ਪੰਜਾਬ’ ਅਤੇ ਕਪਿਲ ਸ਼ਰਮਾ ਨਾਲ ਫਿਰੰਗੀ’ ਫਿਲਮਾਂ ਦਾ ਨਿਰਦੇਸ਼ਨ ਦੇ ਚੁੱਕੇ ਹਨ। ਇਹ ਉਨ•ਾਂ ਦੀ ਤੀਸਰੀ ਫਿਲਮ ਹੈ ਜਿਸ ਨਾਲ ਉਹ ਬਤੌਰ ਨਿਰਮਾਤਾ ਵੀ ਅੱਗੇ ਆਏ ਹਨ। ਗੁਰੂ ਰੰਧਾਵਾ, ਅਸ਼ੋਕ ਯਾਦਵ, ਜੋਤੀ ਸੇਖੋਂ ਅਤੇ ਸ਼ਿਲਪਾ ਸ਼ਰਮਾ ਰਾਜੀਵ ਢੀਂਗਰਾਂ ਵਲੋਂ ਨਿਰਮਾਣ ਕੀਤੀ ਇਸ ਫਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਰਾਜੀਵ ਨੇ ਹੀ ਲਿਖਿਆ ਹੈ ਤੇ ਡਾਇਲਾਗ ਧੀਰਜ ਰਤਨ ਨੇ ਲਿਖੇ ਹਨ।  ਨਿਰਮਾਤਾ ਨਿਰਦੇਸ਼ਕ ਰਾਜੀਵ ਢੀਂਗਰਾਂ ਨੇ ਦੱਸਿਆ ਕਿ 11 ਅਕਤੂਬਰ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਨਾਲ ਉਹ ਪੰਜਾਬੀ ਦਰਸਕਾਂ ਨੂੰ ਇੱਕ ਨਵਾਂ ਮਨੋਰੰਜਨ ਦੇਣ ਜਾ ਰਹੇ ਹਨ। ਇਸ ਫਿਲਮ ਦੀ ਕਹਾਣੀ ਮੌਜੂਦਾ ਸਿਨੇਮੇ ਤੋਂ ਬਹੁਤ ਹਟਕੇ ਇੱਕ ਨਿਵੇਕਲੇ ਵਿਸ਼ੇ ਅਧਾਰਤ ਹੈ ਜੋ ਸਮਾਜ ਵਿੱਚੋਂ ਨਸਲੀ ਭੇਦ-ਭਾਵ ਤੋਂ ਉਪੱਰ ਉੱਠ ਕੇ ਸੱਚੇ ਪਿਆਰਾਂ ਦੀ ਗਵਾਹੀ ਭਰਦੀ ਕਾਮੇਡੀ ਭਰਪੂਰ ਰੁਮਾਂਟਿਕ ਫ਼ਿਲਮ ਹੈ। ਇਸ ਫਿਲਮ ਦਾ ਟਰੇਲਰ ਅਤੇ ਸੰਗੀਤ ਦਰਸ਼ਕਾਂ ਦੀ ਪਹਿਲਾਂ ਹੀ ਪਸੰਦ ਬਣਿਆ ਹੋਇਆ ਹੈ ਤੇ ਫਿਲਮ ਵੀ ਜਰੂਰ ਪਸੰਦ ਆਵੇਗੀ।

ਹਰਜਿੰਦਰ ਸਿੰਘ ਜਵੰਦਾ

Install Punjabi Akhbar App

Install
×