ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਸੈਨਹੋਜੇ ‘ਚ ਹੋਈ ਅੰਨ੍ਹੇਵਾਹ ਫਾਇਰਿੰਗ -ਇਕ ਪੰਜਾਬੀ ਨੌਜਵਾਨ ਸਮੇਤ ਨੌਂ ਲੋਕਾਂ ਦੀ ਮੌਤ

ਨਿਊਯਾਰਕ -ਬੀਤੇਂ ਦਿਨ ਬੁੱਧਵਾਰ ਨੂੰ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਸੈਨਹੋਜੇ ਦੇ ਵੈਲੀ ਟਰਾਂਸਪੋਟੇਸ਼ਨ ਅਥਾਰਟੀ (ਵੀਟੀਏ ) ਨਾਂ ਦੇ ਇਕ ਰੇਲ ਯਾਰਡ ਵਿੱਚ ਗੋਲੀਬਾਰੀ ਹੋਣ ਦੀ  ਸੂਚਨਾ ਹੈ, ਇਸ ਗੋਲਾਬਾਰੀ ਚ’ ਇਕ ਪੰਜਾਬੀ ਗੁਰਸਿੱਖ ਨੌਜਵਾਨ ਤਪਤੇਜਦੀਪ ਸਿੰਘ ਗਿੱਲ  (36) ਸਾਲਾ  ਵੀ ਮਾਰਿਆ ਗਿਆ ਹੈ। ਤਪਤੇਜਦੀਪ ਸਿੰਘ ਗਿੱਲ ਇੱਥੇ ਇਸ ਰੇਲ ਯਾਰਡ  ਵਿੱਚ ਕੰਮ ਕਰਦਾ ਸੀ।ਅਤੇ ਉਹ ਆਪਣੀ ਪਤਨੀ  ਸਮੇਤ  ਯੂਨੀਅਨ ਸਿਟੀ ਕੈਲੀਫੋਰਨੀਆ ਵਿਖੇ ਰਹਿੰਦਾ ਸੀ ਅਤੇ 2 ਅਤੇ 4 ਸਾਲ ਦੀ ਉਮਰ  ਦੇ  ਛੋਟੇ ਬੱਚਿਆ ਦਾ ਬਾਪ ਸੀ। ਮ੍ਰਿਤਕ ਦਾ ਪੰਜਾਬ ਤੋ ਪਿਛੋਕੜ ਜਿਲ੍ਹਾ ਅੰਮ੍ਰਿਤਸਰ ਦੇ ਪਿੰਡ ਗਗੜੇਵਾਲ ਸੀ।ਇਸ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਹਮਲਾਵਰ ਸਮੇਤ ਕੁੱਲ 9 ਲੋਕਾਂ ਦੇ ਮਾਰੇ ਜਾਣ ਦੀ ਸੂਚਨਾ  ਹੈ। ਜਿੰਨਾਂ ਚ’ ਇਕ ਵਿਅਕਤੀ ਗੰਭੀਰ ਰੂਪ ਚ’ ਸਥਾਨਕ  ਹਾਲਤ ਵਿੱਚ ਹਸਪਤਾਲ  ਦਾਖਲ   ਹੈ। ਦੱਸਿਆ ਜਾਂਦਾ ਹੈ ਕਿ  ਸੈਮੂਅਲ ਨਾਂ ਦੇ ਹਮਲਾਵਰ ਨੇ ਅੰਨ੍ਹੇਵਾਹ ਗੋਲ਼ੀਆਂ ਚਲਾਉਣ ਤੋਂ ਬਾਅਦ ਉਸ ਨੇ ਖ਼ੁਦ ਨੂੰ ਵੀ ਗੋਲੀ ਮਾਰ ਕੇ ਖਤਮ ਕਰ ਲਿਆ। ਅਤੇ ਹਮਲਾਵਰ ਸੈਮੂਅਲ ਇਸੇ ਯਾਰਡ ਵਿੱਚ ਹੀ ਕੰਮ ਕਰਦਾ ਸੀ।

Install Punjabi Akhbar App

Install
×