ਕ੍ਰੇਗ ਕੈਲੀ ਦੀਆਂ ਕਰੋਨਾਂ ਸਬੰਧੀ ਅਫ਼ਵਾਹਾਂ ਦੇ ਖ਼ਿਲਾਫ਼ ਹੁਣ ਖੜ੍ਹੀ ਹੋਈ ਸਿਡਨੀ ਤੋਂ ਐਮ.ਪੀ. ਤਾਨੀਆ ਪਲਿਬਰਸੇਕ

ਪ੍ਰਧਾਨ ਮੰਤਰੀ ਦੇ ਸੰਘਿਆਨ ਕਾਰਨ ਕ੍ਰੇਗ ਕੈਲੀ ਨੇ ਆਪਣੇ ਵਿਚਾਰਾਂ ਤੋਂ ਖਿੱਚੇ ਹੱਥ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਸਮੁੱਚੇ ਆਸਟ੍ਰੇਲੀਆਈ ਰਾਜਨੀਤੀ ਦੇ ਗਲਿਆਰੇ ਅੰਦਰ ਇਸ ਸਮੇਂ ਕਰੋਨਾ ਸਬੰਧੀ ਗਲਤ ਅਫ਼ਵਾਹਾਂ ਕਾਰਨ ਸੁਰਖਿਆਂ ਬਟੋਰ ਰਹੇ ਲਿਬਰਲ ਐਮ.ਪੀ. ਕ੍ਰੇਗ ਕੈਲੀ ਲਗਾਤਾਰ ਇਸ ਗੱਲ ਤੋਂ ਇਨਕਾਰ ਕਰਦੇ ਆ ਰਹੇ ਹਨ ਕਿ ਉਨ੍ਹਾਂ ਨੇ ਕਦੇ ਵੀ ਕੋਈ ਵੀ ਅਫ਼ਵਾਹ ਨਹੀਂ ਫੈਲਾਈ ਪਰੰਤੂ ਰਾਜਨੀਤੀਕਾਂ ਵੱਲੋਂ ਉਨ੍ਹਾਂ ਦਾ ਵਿਰੋਧ ਕਰਨਾ ਲਗਾਤਾਰ ਜਾਰੀ ਹੈ ਅਤੇ ਹੁਣ ਸਿਡਨੀ ਤੋਂ ਲੇਬਰ ਐਮ.ਪੀ. ਤਾਨੀਆ ਪਲਿਬਰਸੇਕ ਵੀ ਇਸੇ ਦਿਸ਼ਾ ਵਿੱਚ ਖੜ੍ਹੇ ਹੋ ਗਏ ਹਨ ਅਤੇ ਸ੍ਰੀ ਕੈਲੀ ਨੂੰ ਲਗਾਤਾਰ ਆਗਾਹ ਕਰ ਰਹੇ ਹਨ ਕਿ ਉਹ ਕਰੋਨਾ ਸਬੰਧੀ ਆਪਣੀਆਂ ਅਫ਼ਵਾਹਾਂ ਨੂੰ ਫੈਲਾ ਕੇ ਲੋਕਾਂ ਅੰਦਰ ਡਰ-ਭੈਅ ਦਾ ਮਾਹੌਲ ਨਾ ਉਸਾਰਨ। ਐਮ.ਪੀ. ਤਾਨੀਆ ਨੇ ਕਿਹਾ ਕਿ ਸ੍ਰੀ ਕੈਲੀ ਦੀਆਂ ਅਫ਼ਵਾਹਾਂ ਕਾਰਨ ਲੋਕ ਕਰੋਨਾ ਦੇ ਟੀਕਾਕਰਣ ਤੋਂ ਮੂੰਹ ਮੋੜ ਸਕਦੇ ਹਨ ਅਤੇ ਇਹ ਬਹੁਤ ਜ਼ਿਆਦਾ ਖ਼ਤਰਨਾਕ ਵੀ ਹੋ ਸਕਦਾ ਹੈ ਪਰੰਤੂ ਸ੍ਰੀ ਕੈਲੀ ਦਾ ਕਹਿਣਾ ਹੈ ਕਿ ਉਹ ਤਾਂ ਅਜਿਹਾ ਕੋਈ ਵੀ ਕੰਮ ਨਹੀਂ ਕਰ ਰਹੇ ਪਰੰਤੂ ਤੁਹਾਡੇ ਵਰਗੇ ਲੋਕ ਹਨ ਜਿਹੜੇ ਕਿ ਉਨ੍ਹਾਂ ਦੀਆਂ ਗੱਲਾਂ ਨੂੰ ਗਲਤ ਤਰੀਕੇ ਨਾਲ ਮਤਲਭ ਕੱਢ ਕੇ ਲੋਕਾਂ ਅੰਦਰ ਭੈਅ ਦਾ ਮਾਹੌਲ ਖੜ੍ਹਾ ਕਰ ਰਹੇ ਹਨ। ਮੌਜੂਦਾ ਸਮੇਂ ਵਿੱਚ ਤਾਂ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਵੀ ਐਮ.ਪੀ. ਕੈਲੀ ਦੇ ਅਜਿਹੇ ਕੰਮਾਂ ਦੀ ਨਿਖੇਧੀ ਕਰ ਚੁਕੇ ਹਨ ਅਤੇ ਉਨ੍ਹਾਂ ਕਿਹਾ ਹੈ ਕਿ ਸ੍ਰੀ ਕੈਲੀ ਦੀਆਂ ਗੱਲਾਂ ਨਕਾਰਾਤਮਕ ਮਾਹੌਲ ਸਿਰਜ ਰਹੀਆਂ ਹਨ। ਵੈਸੇ ਸ੍ਰੀ ਕੈਲੀ ਨੇ ਹੁਣ ਪ੍ਰਧਾਨ ਮੰਤਰੀ ਦੀਆਂ ਗੱਲਾਂ ਨੂੰ ਮੰਨਦਿਆਂ ਇਹ ਮੰਨ ਲਿਆ ਹੈ ਕਿ ਉਹ ਸੋਸ਼ਲ ਮੀਡੀਆ ਉਪਰ ਆਪਣੀਆਂ ਦਲੀਲਾਂ ਨੂੰ ਵਾਪਿਸ ਲੈ ਰਹੇ ਹਨ ਅਤੇ ਹੁਣ ਉਹ ਸਰਕਾਰ ਦੁਆਰਾ ਕੀਤਾ ਜਾਣ ਵਾਲੇ ਕਰੋਨਾ ਦੇ ਟੀਕਾਕਰਣ ਨੂੰ ਉਤਸਾਹਿਤ ਕਰਨਗੇ ਅਤੇ ਇਸਦੇ ਖ਼ਿਲਾਫ਼ ਨਹੀਂ ਬੋਲਣਗੇ।

Install Punjabi Akhbar App

Install
×