ਨਿਊ ਸਾਊਥ ਵੇਲਜ਼ ਸਰਕਾਰ ਦੇ ਡੈਮਾਂ ਵਾਲੇ ਪ੍ਰਾਜੈਕਟ ਨੂੰ ਸਥਾਨਕ ਭਾਈਚਾਰਿਆਂ ਵੱਲੋਂ ਸਮਰਥਨ

ਇੱਕ ਸਰਵੇਖਣ ਮੁਤਾਬਿਕ, ਰਾਜ ਦੇ ਉਤਰ-ਪੂਰਬ ਵਿੱਚ ਸਥਿਤ ਟੈਮਵਰਥ ਵਿਚਲੇ ਵਿਆਂਗਲਾ ਡੈਮ ਦੀ ਪਾਣੀ ਦੀ ਸਮਰੱਥਾ ਵਧਾਉਣ ਵਾਸਤੇ ਇੱਕ ਨਵਾਂ ਡੈਮ ਬਣਾਉਣ ਵਾਲੇ ਪ੍ਰਾਜੈਕਟ ਨੂੰ ਸਥਾਨਕ ਲੋਕਾਂ ਨੇ ਸਮਰਥਨ ਪ੍ਰਦਾਨ ਕੀਤਾ ਹੈ। ਸਰਵੇਖਣ ਮੁਤਾਬਿਕ ਨਵੇਂ ਡੰਗੋਵੈਨ ਡੈਮ (88%) ਅਤੇ ਵਿਆਂਗਲਾ ਡੈਮ (84%) ਸਥਾਨਕ ਲੋਕਾਂ ਨੇ ਇਸ ਵਿੱਚ ਸਹਿਮਤੀ ਪ੍ਰਗਟਾਈ ਹੈ ਕਿ ਉਕਤ ਪ੍ਰਾਜੈਕਟਾਂ ਨਾਲ ਜਿੱਥੇ ਸਥਾਨਕ ਲੋਕਾਂ ਲਈ ਰੌਜ਼ਗਾਰ ਮੁਹੱਈਆ ਹੋਣਗੇ ਉਥੇ ਹੀ ਸਥਾਨਕ ਲੋਕਾਂ ਦੇ ਕੰਮ-ਧੰਦਿਆਂ ਵਿੱਚ ਵੀ ਇਜ਼ਾਫ਼ਾ ਹੋਵੇਗਾ। ਉਕਤ ਪ੍ਰਾਜੈਕਟਾਂ ਵਾਸਤੇ ਘੱਟੋ ਘੱਟ 850 ਸਥਾਨਕ ਭਾਈਚਾਰੇ ਦੇ ਲੋਕਾਂ ਨਾਲ ਵਿਸਤਾਰ ਨਾਲ ਗੱਲਬਾਤ ਕੀਤੀ ਗਈ ਜਿਨ੍ਹਾਂ ਵਿੱਚ ਕਿ ਸਥਾਨਕ ਰਹਿਣ ਵਾਲੇ, ਕੰਮ-ਧੰਦਿਆਂ ਵਾਲੇ, ਸਟੇਕ ਹੋਲਡਰਾਂ ਦੇ ਨਾਲ ਨਾਲ ਡ੍ਰਈਵਰੀ ਨਾਲ ਸਬੰਧਤ ਲੋਕ ਆਦਿ ਵੀ ਸ਼ਾਮਿਲ ਹਨ। ਰਾਜ ਦੇ ਪਾਣੀਆਂ, ਪ੍ਰਾਪਰਟੀਆਂ ਅਤੇ ਹਾਊਸਿੰਗ ਵਿਭਾਗਾਂ ਦੇ ਮੰਤਰੀ ਮੈਲਿੰਡਾ ਪਾਵੇ ਅਨੁਸਾਰ ਹਰ ਕੋਈ ਇਹੀ ਚਾਹੁੰਦਾ ਹੈ ਕਿ ਉਕਤ ਨਵੇਂ ਡੈਮਾਂ ਨਾਲ ਪਾਣੀ ਦੀ ਸਮੱਸਿਆ (ਕਿਸਾਨਾਂ ਲਈ ਅਤੇ ਘਰੇਲੂ ਇਸਤੇਮਾਲ ਲਈ) ਹੱਲ ਹੋਵੇ ਅਤੇ ਇਸਦੇ ਦੂਸਰੇ ਲਾਭ ਵੀ ਸਥਾਨਕ ਲੋਕਾਂ ਨੂੰ ਸਿੱਧੇ ਰੂਪ ਵਿੱਚ ਪ੍ਰਾਪਤ ਹੋਣ ਅਤੇ ਰਾਜ ਦੀ ਅਰਥ-ਵਿਵਸਥਾ ਦੇ ਨਾਲ ਨਾਲ ਸੈਰ-ਸਪਾਟੇ ਵਿੱਚ ਵੀ ਵਾਧਾ ਹੋਵੇ। ਮੰਤਰੀ ਜੀ ਨੇ ਇਹ ਵੀ ਕਿਹਾ ਕਿ ਰਾਜ ਸਰਕਾਰ ਦੇ ਅਜਿਹੇ ਵਿਕਾਸ ਕਾਰਜਾਂ ਉਪਰ ਸਰਕਾਰ ਨੇ ਇੱਕ ਮਿਲੀਅਨ ਡਾਲਰ ਖਰਚ ਵੀ ਕੀਤੇ ਹੋਏ ਹਨ ਅਤੇ ਇਨ੍ਹਾਂ ਪ੍ਰਾਜੈਕਟਾਂ ਨਾਲ ਡੰਗੋਵੈਨ ਵਿੱਚ 80% ਅਤੇ ਵਿਆਂਗਲਾ ਵਿੱਚ 77% ਪਾਣੀ ਦੀ ਸਮੱਸਿਆ ਹੱਲ ਹੋਵੇਗੀ ਅਤੇ ਇਸ ਦੇ ਨਾਲ ਹੀ ਦੋਹਾਂ ਥਾਵਾਂ ਉਪਰ ਰੌਜ਼ਗਾਰ ਦੇ ਵਾਧੇ ਕਾਰਨ ਅਰਥ-ਵਿਵਸਥਾ ਵਿੱਚ ਕ੍ਰਮਵਾਰ 75% ਅਤੇ 77% ਦਾ ਇਜ਼ਾਫ਼ਾ ਵੀ ਹੋਵੇਗਾ। ਕੂਟਾਮੁੰਡਰਾ ਤੋਂ ਐਮ.ਪੀ. ਸਟੈਫ ਕੂਕੇ ਅਤੇ ਟੈਮਵਰਥ ਤੋਂ ਐਮ.ਪੀ. ਕੈਵਿਨ ਐਂਡਰਸਨ ਦਾ ਕਹਿਣਾ ਹੈ ਕਿ ਸਰਕਾਰ ਦੇ ਫੈਸਲਿਆਂ ਵਿੱਚ ਜਦੋਂ ਲੋਕਰਾਏ ਵੀ ਸ਼ਾਮਿਲ ਹੋ ਜਾਵੇ ਤਾਂ ਫੇਰ ਅਜਿਹੇ ਕੰਮ ਹਮੇਸ਼ਾ ਹਰ ਇੱਕ ਦੇ ਫਾਇਦੇ ਲਈ ਹੀ ਹੁੰਦੇ ਹਨ ਅਤੇ ਉਹ ਇਸ ਗੱਲੋਂ ਸਰਕਾਰ ਅਤੇ ਸਥਾਨਕ ਭਾਈਚਾਰੇ ਦਾ ਤਹਿ ਦਿਲੋਂ ਧੰਨਵਾਦ ਵੀ ਕਰਦੇ ਹਨ।

Install Punjabi Akhbar App

Install
×