ਤਾਮਿਲਨਾਡੂ ਵਿੱਚ 16 ਮਈ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਦੀ ਟੀਮ ਨੇ ਤਿੰਨ ਟਰੱਕਾਂ ਵਿੱਚੋਂ 570 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਪੈਸਾ ਚੋਣਾਂ ਦੌਰਾਨ ਇਸਤੇਮਾਲ ਹੋਣਾ ਸੀ। ਪੈਸਾ ਕਿਸ ਦਾ ਸੀ ਤੇ ਇਹ ਕਿੱਥੇ ਇਸਤੇਮਾਲ ਹੋਣਾ ਸੀ, ਇਸ ਬਾਰੇ ਚੋਣ ਕਮਿਸ਼ਨ ਨੇ ਕੁਝ ਨਹੀਂ ਦੱਸਿਆ। ਮਿਲੀ ਜਾਣਕਾਰੀ ਅਨੁਸਾਰ ਚੋਣ ਕਮਿਸ਼ਨ ਦੀ ਟੀਮ ਨੇ ਤਾਮਿਲਨਾਡੂ ਦੇ ਜ਼ਿਲ੍ਹਾ ਚੇਂਗਾਪੱਲੀ ਵਿੱਚ ਨਾਕਾ ਲਾਇਆ ਹੋਇਆ ਸੀ।