ਆਸਟਰੇਲੀਆ ਨੇ ਤਮਿਲ ਪਰਿਵਾਰ ਵਾਪਿਸ ਸ਼੍ਰੀਲੰਕਾ ਭੇਜੇ: ਗੈਰਕਾਨੂੰਨੀ ਤੌਰ ‘ਤੇ ਪਨਾਹ ਲਈ ਆ ਰਹੇ ਸਨ ਆਸਟੇਰਲੀਆ

ਮੈਲਬਰਨ-ਆਸਟਰੇਲੀਆ ਨੇ ਉਨ੍ਹਾਂ ਤਮਿਲ ਮੂਲ ਦੇ ਸ਼੍ਰੀਲੰਕਾ ਨਾਲ ਸੰਬੰਧਿਤ ਪਰਿਵਾਰਾਂਂ ਨੂੰ ਵਾਪਿਸ ਭੇਜ ਿਦੱਤਾ ਹੈ ਜੋ ਕਿਸ਼ਤੀ ਜ਼ਰੀਏ ਮੁਲਕ ‘ਚ ਪਨਾਹ ਲਈ ਆਏ ਸਨ ਲੱਕੜ ਦੀ ਕਿਸ਼ਤੀ ਜ਼ਰੀਏ ਖ਼ਤਰਿਆਂ ਭਰਪੂਰ ਸਮੁੰਦਰੀ ਸਫ਼ਰ ਤੈਅ ਕਰਕੇ ਕੋਕਸ ਟਾਪੂ ਪਹੁੰਚੇ ਇੰਨਾਂ ਪਰਿਵਾਰਾਂ ਨੂੰ ਬਾਰਡਰ ਸੁਰੱਖਿਆ ਫੋਰਸ ਨੇ ਗ੍ਰਿਫ਼ਤਾਰ ਕਰ ਲਿਆ ਸੀ ਵੈਸਟਰਨ ਸੂਬੇ ਦੇ ਪੱਛਮ ‘ਚ ਇਹ ਟਾਪੂ ਸ਼੍ਰੀਲੰਕਾ ਤੋਂ ਕਰੀਬ 2800 ਕਿਲੋਮੀਟਰ ਉੱਤੇ ਪੈਂਦਾ ਹੈ ਅਤੇ ਇਹ ਆਸਟਰੇਲੀਅਨ ਖਿੱਤਾ ਹੈ ਆਵਾਸ ਮੰਤਰੀ ਵੱਲ੍ਹੋੰ ਜਾਰੀ ਕੀਤੀ ਗਈ ਜਾਣਕਾਰੀ ਮੁਤਾਬਿਕ ਸਰਕਾਰ ਗੈਰਕਾਨੂੰਨੀ ਆਵਾਸ ਨੂੰ ਰੋਕਣ ਲਈ ਵਚਨਬੱਧ ਹੈ ਅਤੇ ਸਮੁੰਦਰ ਰਸਤੇ ਆਉਂਦੀਆਂ ਕਿਸ਼ਤੀਆਂ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਮੰਤਰੀ ਨੇ ਪੁਸ਼ਟੀ ਕੀਤੀ ਕਿ ਇਹ ਪਰਿਵਾਰ ਜਿੰਨਾਂ ‘ਚ ਜੀਆਂ ਦੀ ਗਿਣਤੀ 12 ਸੀ,ਨੂੰ ਸ੍ਰੀਲੰਕਾ ਪਹੁੰਚਦੇ ਕਰਕੇ ਅਧਿਕਾਰੀਆਂ ਹਵਾਲੇ ਕਰ ਦਿੱਤਾ ਗਿਆ ਹੈ ਮੰਤਰੀ ਮੁਤਾਬਿਕ ਇਸ ਸਾਲ ਹੁਣ ਤੱਕ ਤਿੰਨ ਕਿਸ਼ਤੀਆਂ ਵਾਪਿਸ ਭੇਜੀਆਂ ਜਾ ਚੁੱਕੀਆਂ ਹਨ ਇਸ ਦੌਰਾਨ ਸਰਕਾਰ ਨੇ ਵਿਰੋਧੀ ਧਿਰ ਦੀ ਬਾਰਡਰ ਸੁਰੱਖਿਆ ਨੀਤੀ ਦੀ ਆਲੋਚਨਾ ਵੀ ਕੀਤੀ ਲੇਬਰ ਦੀ ਸੰਸਦ ਮੈਂਬਰ ਨੇ ਕਿਸ਼ਤੀਆਂ ਰਾਹੀਂ ਆਉਣ ਵਾਲੇ ਜ਼ਿਆਦਾਤਰ ਪਨਾਹਗੀਰਾਂ ਨੂੰ ਸਹੀ ਮਾਅਨਿਆਂ ‘ਚ ਰਿਫ਼ਿਊਜ਼ੀ ਕਿਹਾ ਹੈ ਜੋ ਸਰਕਾਰ ਦੀ ਸਖ਼ਤ ਪਹੁੰਚ ਦਾ ਸ਼ਿਕਾਰ ਹੋ ਰਹੇ ਹਨ ਪਰ ਪਾਰਟੀ ਮੁਖੀ ਨੇ ਐਮ.ਪੀ ਨਾਲ ਤੁਰਤ ਅਸਹਿਮਤੀ ਜਿਤਾਈ ਹੈ
ਮਨੁੱਖੀ ਤਸਕਰਾਂ ਨੂੰ ਨੱਥ ਪਾਉਣ ਦੇ ਨਿਸ਼ਾਨੇ ਨਾਲ ਸਰਕਾਰ ਪਿਛਲੇ ਸਾਲਾਂ ‘ਚ ਗੈਰਕਾਨੂੰਨੀ ਆਉਣ ਵਾਲੇ ਲੋਕਾਂ ਨੂੰ ਮੁਲਕ ਤੋਂ ਬਾਹਰ ਨੁਆਰੂ ਦੇ ਟਾਪੂਆੰ ਉੱਪਰ ਸਥਿਤ ਬੰਦੀ ਕੇਂਦਰਾਂਂ ਕੇਂਦਰਾਂਂ ‘ਚ ਰੱਖ ਰਹੀ ਹੈ ਜਿਸ ਦੇ ਚਲਦਿਆਂ ਇਸ ਰਾਹ ਨੂੰ ਆਉਣ ਵਾਲਿਆਂ ਦੀ ਗਿਣਤੀ ਹੁਣ ਨਾਂਹ ਦੇ ਬਰਾਬਰ ਹੋ ਗਈ ਹੈ ਗਰੀਨਜ਼ ਪਾਰਟੀ ਤੋੰ ਬਿਨਾ ਜ਼ਿਆਦਾਤਰ ਪਾਰਟੀਆਂ ਇਸ ਮਸਲੇ ‘ਤੇ ਸਖ਼ਤਾਈ ਲਈ ਇੱਕਸੁਰ ਵੀ ਨਜ਼ਰ ਆਉਂਦੀਆਂ ਹਨ

ਤੇਜਸ਼ਦੀਪ ਸਿੰਘ ਅਜਨੌਦਾ

tejashdeep@gmail.com

Install Punjabi Akhbar App

Install
×