ਟੈਲੈਂਟ ਸਰਚ 2021 ਸੀਜ਼ਨ-9 ਦੇ ਮੁਕਾਬਲਿਆਂ ‘ਚ ਬੱਚਿਆਂ ਤੇ ਉਨਾਂ ਦੇ ਮਾਪਿਆਂ ਦੀ ਭਰਪੂਰ ਦਿਲਚਸਪੀ

ਬੱਚਿਆਂ ਅੰਦਰ ਨੈਤਿਕ ਕਦਰਾਂ-ਕੀਮਤਾਂ ਦੇ ਵਿਕਾਸ ਦਾ ਉਪਰਾਲਾ ਸ਼ਲਾਘਾਯੋਗ: ਮਹਿੰਦੀਰੱਤਾ

ਕੋਟਕਪੂਰਾ:- ਜੈਕਾਰਾ ਮੂਵਮੈਂਟ ਸ਼ੋਸ਼ਲ ਆਰਗੇਨਾਈਜੇਸ਼ਨ ਵਲੋਂ ਸਥਾਨਕ ਗੁਰਦਵਾਰਾ ਪਾਤਸ਼ਾਹੀ ਦਸਵੀਂ ਵਿਖੇ ਕਰਵਾਏ ਗਏ ‘ਟੈਲੈਂਟ ਸਰਚ 2021’ ਸੀਜ਼ਨ-9 ਸਬੰਧੀ ਜਾਣਕਾਰੀ ਦਿੰਦਿਆਂ ਇਸ ਦੇ ਸੰਸਥਾਪਕ ਅਮਰਦੀਪ ਸਿੰਘ ਦੀਪਾ ਅਤੇ ਚੇਅਰਮੈਨ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਕਿ ਉਕਤ ਪ੍ਰੋਗਰਾਮ ਤਹਿਤ ਛੋਟੀ ਉਮਰ ਦੇ ਬੱਚੇ/ਬੱਚੀਆਂ ਦੇ ਧਾਰਮਿਕ ਗੀਤ, ਸ਼ਬਦ-ਗਾਇਣ, ਕਵਿਤਾ, ਖਾਲਸਾਈ ਡਰੈੱਸ ਅਤੇ ਪ੍ਰਸ਼ਨੌਤਰੀ ਮੁਕਾਬਲੇ ਕਰਵਾਏ ਗਏ ਜਿੰਨਾ ਦਾ ਸਬੰਧ 22 ਜਨਵਰੀ ਨੂੰ ਲਏ ਗਏ ਆਡੀਸ਼ਨਾ ਨਾਲ ਸੀ। ਉਕਤ ਮੁਕਾਬਲਿਆਂ ‘ਚ 100 ਤੋਂ ਜਿਆਦਾ ਬੱਚਿਆਂ ਨੇ ਭਾਗ ਲਿਆ, ਜਿੰਨਾ ‘ਚੋਂ 40 ਤੋਂ ਜਿਆਦਾ ਬੱਚਿਆਂ ਦੀ ਫਾਈਨਲ ਮੁਕਾਬਲੇ ਲਈ ਚੋਣ ਕੀਤੀ ਗਈ। ਉਨਾਂ ਦੱਸਿਆ ਕਿ ਫਾਈਨਲ ਮੁਕਾਬਲਿਆਂ ਦੀ ਜੱਜਮੈਂਟ ਲਈ ਪ੍ਰੋ. ਅਰੁਣਾ ਰੰਦੇਵ, ਗੁਰੀ ਮੱਕੜ, ਭਾਈ ਗੁਰਪ੍ਰੀਤ ਸਿੰਘ ਖਾਲਸਾ ਜਦਕਿ ਖਾਲਸਾਈ ਪਹਿਰਾਵੇ ਦੇ ਮੁਕਾਬਲੇ ਲਈ ਨਰਿੰਦਰਪਾਲ ਸਿੰਘ ਪਾਰਸ ਅਤੇ ਚਰਨਜੀਤ ਕੌਰ ਨੇ ਜੱਜਮੈਂਟ ਦੀਆਂ ਸੇਵਾਵਾਂ ਦਿੱਤੀਆਂ। ਸਟੇਜ ਸੰਚਾਲਨ ਕਰਦਿਆਂ ਵਰਿੰਦਰ ਕਟਾਰੀਆ ਨੇ ਦੱਸਿਆ ਕਿ ਧਾਰਿਮਕ ਗੀਤ ਮੁਕਾਬਲਿਆਂ ‘ਚੋਂ ਹਰਲੀਨ ਸ਼ਰਮਾ ਨੇ ਪਹਿਲਾ, ਮਨਿੰਦਰ ਦੂਜਾ ਅਮਨਿੰਦਰ ਸਿੰਘ ਤੀਜਾ, ਸ਼ਰਨਦੀਪ ਕੌਰ ਅਤੇ ਜਸ਼ਨਪ੍ਰੀਤ ਸਿੰਘ ਨੇ ਉਤਸ਼ਾਹ ਵਧਾਊ ਸਥਾਨ ਹਾਸਲ ਕੀਤਾ। ਇਸੇ ਤਰਾਂ ਸ਼ਬਦ ਗਾਇਣ ਮੁਕਾਬਲਿਆਂ ‘ਚ ਅਨਮੋਲਪ੍ਰੀਤ ਕੌਰ ਪਹਿਲੇ, ਤਨਿਸ਼ਕਾ ਦੂਜੇ, ਮੰਨਤ ਕੌਰ ਤੀਜੇ ਜਦਕਿ ਕਵਿਤਾ ਮੁਕਾਬਲਿਆਂ ‘ਚ ਦਿਵਜੋਤ ਕੋਰ ਨੇ ਪਹਿਲਾ, ਜਸਪ੍ਰੀਤ ਕੌਰ ਨੇ ਦੂਜਾ ਅਤੇ ਪੂਰਵੀ ਖੁਰਾਣਾ ਨੇ ਤੀਜਾ ਸਥਾਨ ਹਾਸਲ ਕੀਤਾ। ਜੈਕਾਰਾ ਮੂਵਮੈਂਟ ਦੇ ਉਕਤ ਉਪਰਾਲਿਆਂ ਦੀ ਪ੍ਰਸੰਸਾ ਕਰਦਿਆਂ ਜਥੇਦਾਰ ਬਾਬਾ ਕੁਲਵੰਤ ਸਿੰਘ ਚਾਣਕੀਆ, ਕਰਨੈਲ ਸਿੰਘ ਮੱਕੜ, ਪ੍ਰਿੰ. ਪਰਮਜੀਤ ਕੌਰ, ਕੋਆਰਡੀਨੇਟਰ ਰਵਨੀਤ ਕੌਰ ਮੱਕੜ, ਰਜਿੰਦਰ ਸਿੰਘ ਜੱਸਲ, ਲਵੀ ਕੋਟਕਪੂਰਾ, ਗੁਰਪ੍ਰੀਤ ਸਿੰਘ ਬਾਵਾ ਅਤੇ ਹੋਰ ਬੁਲਾਰਿਆਂ ਨੇ ਦਾਅਵਾ ਕੀਤਾ ਕਿ ਅਜਿਹੇ ਮੁਕਾਬਲਿਆਂ ‘ਚ ਭਾਗ ਲੈਣ ਨਾਲ ਬੱਚਿਆਂ ਅੰਦਰ ਨੈਤਿਕ ਕਦਰਾਂ-ਕੀਮਤਾਂ ਦਾ ਵਿਕਾਸ ਹੁੰਦਾ ਹੈ। ਅੰਤ ‘ਚ ਪ੍ਰਬੰਧਕਾਂ ਅਤੇ ਮਹਿਮਾਨਾ ਵਲੋਂ ਜੇਤੂ ਬੱਚਿਆਂ ਅਤੇ ਸਹਿਯੋਗੀਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
27 ਜੀ ਐਸ ਸੀ ਐਫ ਡੀ ਕੇ ਖਬਰ ਨਾਲ ਸਬੰਧਤ ਤਸਵੀਰ ਵੀ।

Install Punjabi Akhbar App

Install
×