ਏਅਰ ਏਸ਼ੀਆ ਫਲਾਈਟ ਨੰਬਰ QZ8501 ਦਾ ਪਿਛਲਾ ਪੂੰਛ ਵਾਲਾ ਹਿੱਸਾ ਮਿਲਿਆ

airasia qz8501 rescue 150107

ਬਸਰਨੈਸ (ਇੰਡੋਨੇਸ਼ੀਆ ਸਰਚ ਅਤੇ ਰੈਸਕਿਊ ਏਜੰਸੀ) ਦੇ ਮੁਖੀ ਬੈਮਬੈਂਗ ਸੋਲਿਟਸਿੳ ਨੇ ਦੱਸਿਆ ਕਿ ਏਅਰ ਏਸ਼ੀਆ ਫਲਾਈਟ ਨੰਬਰ QZ8501 ਦਾ ਪਿਛਲਾ ਪੂੰਛ ਵਾਲਾ ਹਿੱਸਾ ਮਿਲ ਗਿਆ ਹੈ। ਇਹ ਜਹਾਜ਼ ਦਾ ਉਹ ਮਹੱਤਵਪੂਰਨ ਹਿੱਸਾ ਹੁੰਦਾ ਹੈ ਜਿਸ ਵਿੱਚ ਬਲੈਕ ਬਾਕਸ ਅਤੇ ਫਲਾਈਟ ਡਾਟਾ ਰਿਕਾਰਡਰ ਸੁਰੱਖਿਅਤ ਰੱਖੇ ਗਏ ਹੁੰਦੇ ਹਨ।
ਏਅਰ ਏਸ਼ੀਆ ਦੇ ਚੀਫ ਕਾਰਜਕਾਰੀ ਟੋਨੀ ਫਰਨਾਂਡੇਜ਼ ਨੇ ਟਵੀਟ ਕਰਕੇ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਹੈ। ਉਨਾ੍ਹਂ ਨੇ ਟਵੀਟ ਰਾਹੀਂ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਬਲੈਕ ਬਾਕਸ ਵਾਲਾ ਹਿੱਸਾ ਮਿਲ ਗਿਆ ਹੈ ਅਤੇ ਸਾਨੂੰ ਲੋੜ ਹੈ ਉਨਾ੍ਹਂ ਸਭ ਵਸਤੂਆਂ ਨੂੰ ਲੱਭਣ ਦੀ ਜਿਨਾ੍ਹਂ ਨਾਲ ਉਨਾ੍ਹਂ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਜਾ ਸਕੇ ਜਿਨਾ੍ਹਂ ਦੇ ਪਰਿਵਾਰ ਦੇ ਮੈਂਬਰ ਇਸ ਕਰੈਸ਼ ਵਿੱਚ ਖਤਮ ਹੋ ਚੁਕੇ ਹਨ ਅਤੇ ਉਨਾ੍ਹਂ ਦੇ ਦੁੱਖ ਦਰਦ ਨੂੰ ਵੰਡਿਆ ਜਾ ਸਕੇ। ਇਹ ਸਭ ਸਾਡੇ ਵਾਸਤੇ ਸਭ ਤੋਂ ਪਹਿਲ ਦੇ ਆਧਾਰ ਤੇ ਕਰਨ ਵਾਲਾ ਕੰਮ ਹੈ।
ਏਅਰ ਏਸ਼ੀਆ ਫਲਾਈਟ ਨੰਬਰ QZ8501 ਦਾ ਇਹ ਮੰਦਭਾਗਾ ਜਹਾਜ਼ 28 ਦਿਸੰਬਰ ਨੂੰ ਇੰਡੋਨੇਸ਼ੀਆ ਦੇ ਸੁਰਾਬਾਯਾ ਸ਼ਹਿਰ ਤੋਂ ਸਿੰਗਾਪੁਰ ਜਾਣ ਵਾਸਤੇ ਉਡਿਆ ਸੀ ਅਤੇ ਆਪਣੀ ਉਡਾਣ ਤੋਂ ਮਹਿਜ਼ 40 ਮਿੰਟਾਂ ਬਾਅਦ ਹੀ ਬੋਰਨਿਓ ਆਈਲੈਂਡ ਤੇ ਜਲ ਮਗਨ ਹੋ ਗਿਆ ਸੀ। ਬਹੁਤ ਵੱਡੇ ਪੈਮਾਨੇ ਤੇ ਖੋਜੀ ਓਪਰੇਸ਼ਨ ਹੋਣ ਦੇ ਬਾ-ਵਾਜੂਦ, ਖਰਾਬ ਮੌਸਮ ਖੋਜ ਕਾਰਜਾਂ ਵਿੱਚ ਰੁਕਾਵਟ ਪਾ ਰਿਹਾ ਹੈ ਪਰੰਤੂ ਫੇਰ ਵੀ ਖੋਜ ਕਾਰਜ ਜਾਰੀ ਹੈ। ਹੁਣ ਤੱਕ 39 ਮ੍ਰਿਤਕ ਦੇਹਾਂ ਸਮੁੰਦਰ ਦੇ ਪਾਣੀ ਵਿੱਚ ਤੈਰਦੀਆਂ ਮਿਲੀਆਂ ਹਨ।
ਖੋਜੀ ਦਸਤੇ ਦੇ ਚੀਫ ਅਨੂਸਾਰ ਜਹਾਜ਼ ਦੇ ਤਕਰੀਬਨ 5 ਵੱਡੇ ਹਿੱਸੇ ਮਿਲੇ ਹਨ ਪਰ ਇਹ ਹਿੱਸੇ ਕਿਹੜੇ ਹਨ ਇਸਦੀ ਤਸਦੀਕ ਅਜੇ ਨਹੀਂ ਕੀਤੀ ਗਈ।
ਇੰਡੋਨੇਸ਼ੀਆ ਨੇ ਕਿਹਾ ਹੈ ਕਿ ਇਹ ਜਹਾਜ਼ ਗੈਰ ਕਾਨੂੰਨੀ ਤਰੀਕੇ ਨਾਲ ਅਤੇ ਅਣਮਿੱਥੇ ਸਮੇਂ ਮੁਤਾਬਿਕ ਚਲ ਰਿਹਾ ਸੀ ਜਦੋਂ ਇਹ ਕਰੈਸ਼ ਹੋਇਆ। ਏਅਰ ਏਸ਼ੀਆ ਦੀ ਸੁਰਾਬਾਯਾ-ਸਿੰਗਾਪੁਰ ਰੂਟ ਤੇ ਸਾਰੀਆਂ ਫਲਾਈਟਾਂ ਨੂੰ ਰੱਦ ਕਰ ਦਿੱਤਾ ਗਿਆ ਹੈ।

Install Punjabi Akhbar App

Install
×