
ਸ੍ਰੀ ਜਿਉਫ ਲੀ (Minister for Skills and Tertiary Education) ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ, ਨਿਊ ਸਾਊਥ ਵੇਲਜ਼ ਦਾ ਉਘਾ ਅਦਾਰਾ ਟੈਫੇ, (TAFE) ਆਪਣੇ ਸਿਖਿਆਰਥੀਆਂ ਨੂੰ ਉਦਯੋਗਿਕ ਇਕਾਈਆਂ ਵਾਸਤੇ ਨਵੀਆਂ ਅਤੇ ਆਧੁਨਿਕ ਸਿਖਲਾਈਆਂ ਦੇਣ ਵਾਸਤੇ ਨਵੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਰਿਹਾ ਹੈ ਅਤੇ ਇਸ ਵਾਸਤੇ ਨਵੇਂ ਦੋ ਹੋਰ ਅਦਾਰੇ ਵੀ ਸਥਾਪਿਤ ਕੀਤੇ ਜਾ ਰਹੇ ਹਨ ਜਿੱਥੇ ਕਿ ਮਾਹਿਰਾਂ ਵੱਲੋਂ ਵਿਦਿਆਰਥੀਆਂ ਨੂੰ ਉਦਯੋਗਿਕ ਇਕਾਈਆਂ ਵਾਸਤੇ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਵਾਸਤੇ ਪਹਿਲਾਂ ਤੋਂ ਹੀ 80 ਮਿਲੀਅਨ ਡਾਲਰ ਦਾ ਫੰਡ ਰੱਖਿਆ ਗਿਆ ਹੈ ਅਤੇ ਇਸ ਰਾਹੀਂ ‘ਸੈਂਟਰ ਆਫ ਐਕਸੀਲੈਂਸ’ ਉਸਾਰਿਆ ਜਾਵੇਗਾ ਜਿਸ ਵਿੱਚ ਕਿ ਵਿਸ਼ਵ ਪੱਧਰ ਦੇ ਮਾਹਿਰਾਂ ਦੁਆਰਾ ਨਵੇਂ ਆਧੁਨਿਕ ਤਕਨੀਕਾਂ, ਕੰਮ ਧੰਦਿਆਂ ਦੇ ਨਵੇਂ ਨਵੇਂ ਤਰੀਕੇ, ਸਬੰਧਤ ਲੋੜੀਂਦਾ ਸਾਜੋ ਸਾਮਾਨ ਆਦਿ ਹਰ ਤਰ੍ਹਾਂ ਨਾਲ ਸਿਖਿਆਰਥੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ। ਇਹ ਨਵਾਂ ਅਦਾਰਾ ਕਿੰਗਜ਼ਵੁੱਡ ਕੈਂਪਸ ਦਾ ਹੀ ਹਿੱਸਾ ਹੋਵੇਗਾ। ਇਸ ਵਿੱਚ ਆਪਣਾ ਯੋਗਦਾਨ ਪਾਉਣ ਵਾਲੇ ਉਦਯੋਗ ਪਤੀਆਂ ਅਤੇ ਮਾਹਿਰਾਂ ਕੋਲੋਂ ਇਸ ਲਈ ਆਵੇਦਨ ਮੰਗੇ ਜਾ ਰਹੇ ਹਨ ਅਤੇ ਉਹ 1 ਫਰਵਰੀ 2021 ਤੱਕ ਆਪਣੀ ਇੱਛਾ ਅਨੁਸਾਰ ਆਵੇਦਨ ਦੇ ਸਕਦੇ ਹਨ। ਇਸ ਤੋਂ ਇਲਾਵਾ ਟੈਫੇ ਨਾਲ ਸਬੰਧਤ ਹੀ ਇੱਕ ਹੋਰ ਅਦਾਰਾ -ਰਿਹਾਇਸ਼ੀ ਏਜਡ ਕੇਅਰ ਸੈਂਟਰ ਆਫ ਐਕਸੀਲੈਂਸ ਵੀ ਇਸ ਪ੍ਰਾਜੈਕਟ ਦਾ ਹੀ ਹਿੱਸਾ ਹੈ ਅਤੇ ਇਸ ਅਦਾਰੇ ਰਾਹੀਂ ਏਜਡ ਕੇਅਰ ਉਦਯੋਗ ਨਾਲ ਸਬੰਧਤ ਕਿਰਿਆਵਾਂ ਦੀ ਸਿਖਲਾਈ ਦਿੱਤੀ ਜਾਵੇਗੀ ਕਿਉਂਕਿ ਇੱਕ ਅੰਦਾਜ਼ੇ ਮੁਤਾਬਿਕ ਅੱਜ ਜਿਸ ਦਰ ਨਾਲ ਇਸ ਖੇਤਰ ਵਿੱਚ ਕਾਮੇ ਵਧ ਰਹੇ ਹਨ, ਇਸ ਦਰ ਤੋਂ ਇਲਾਵਾ, 2050 ਤੱਕ ਘੱਟੋ ਘੱਟ ਵੀ ਇੱਕ ਮਿਲੀਅਨ ਹੋਰ ਅਜਿਹੇ ਹੀ ਕਾਮਿਆਂ ਦੀ ਜ਼ਰੂਰਤ ਇਸ ਖੇਤਰ ਵਿੱਚ ਹੋਣ ਵਾਲੀ ਹੈ। ਇਸ ਵਾਸਤੇ ਹਿੱਸਾ ਪਾਉਣ ਵਾਲੇ ਆਵੇਦਕਾਂ ਲਈ 15 ਫਰਵਰੀ 2021 ਤੱਕ ਦੀ ਤਾਰੀਖ ਤੈਅ ਕੀਤੀ ਗਈ ਹੈ। ਜ਼ਿਆਦਾ ਜਾਣਕਾਰੀ ਵਾਸਤੇ ਅਤੇ ਹੋ ਰਹੇ ਕੰਮਾਂ ਦੀ ਜਾਣਕਾਰੀ ਲਈ https://www.tenders.nsw.gov.au/doe/?event=public.rft.show&RFTUUID=E35B0BE6-EF37-DF83-92580F379603F8B8 (ਕੰਸਟਰਕਸ਼ਨ ਵਾਲਾ ਕੰਮ) ਵਿਜ਼ਿਟ ਕੀਤਾ ਜਾ ਸਕਦਾ ਹੈ ਅਤੇ ਏਜਡ ਕੇਅਰ ਵਾਸਤੇ https://www.tenders.nsw.gov.au/doe/?event=public.rft.show&RFTUUID=E79A85D2-E2B7-01E2-30E07F11A305F0E4 ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।