ਟੈਫੇ ਨਿਊ ਸਾਊਥ ਵੇਲਜ਼ ਦੀ ਆਸਟ੍ਰੇਲੀਆਈ ਇੰਸਟੀਚਿਊਟ ਆਫ ਸਪੋਰਟ ਨਾਲ ਸਾਂਝੇਦਾਰੀ -ਟੀਚਾ ਨਵੇਂ ਅਥਲੀਟਾਂ ਦੀ ਤਿਆਰੀ ਦਾ

ਹੁਨਰ ਅਤੇ ਟੈਰਟਰੀ ਐਜੁਕੇਸ਼ਨ ਸਬੰਧਤ ਵਿਭਾਗਾਂ ਦੇ ਮੰਤਰੀ ਸ੍ਰੀ ਜਿਉਫ ਲੀ ਨੇ ਇੱਕ ਐਲਾਨਨਾਮੇ ਵਿੱਚ ਦੱਸਿਆ ਕਿ ਨਿਊ ਸਾਊਥ ਵੇਲਜ਼ ਰਾਜ ਸਰਕਾਰ ਨੇ ਟੈਫੇ ਦੇ ਜ਼ਰੀਏ ਆਸਟ੍ਰੇਲੀਅਨ ਇੰਸਟੀਚਿਊਟ ਆਫ ਸਪੋਰਟ ਨਾਲ ਸਾਂਝੇਦਾਰੀ ਕਰਦਿਆਂ ਇੱਕ ਸਮਝੌਤਾ ਕੀਤਾ ਹੈ ਜਿਸ ਦੇ ਤਹਿਤ ਕਿ ਨਵੇਂ ਅਥਲੀਟਾਂ ਨੂੰ ਟ੍ਰੇਨਿੰਗ ਦੇ ਨਾਲ ਨਾਲ ਉਨ੍ਹਾਂ ਦੀ ਪੜ੍ਹਾਈ ਵੀ ਪੂਰੀ ਕਰਵਾ ਕੇ ਅਗਲੀਆਂ ਪ੍ਰਤੀਯੋਗਤਾਵਾਂ ਲਈ ਤਿਆਰ ਕੀਤਾ ਜਾਵੇਗਾ ਅਤੇ ਨਾਲ ਹੀ ਉਨ੍ਹਾਂ ਨੂੰ ਵੋਕੇਸ਼ਨਲ ਟ੍ਰੇਨਿੰਗ ਵੀ ਦਿੱਤੀ ਜਾਵੇਗੀ।
ਬੀਤੇ ਸਾਲ 2020 ਦੀ ਤੁਲਨਾ ਵਿੱਚ ਮੌਜੂਦਾ ਸਮਿਆਂ ਅੰਦਰ ਦੁੱਗਣੀ ਤਾਦਾਦ ਵਿੱਚ ਨਵੇਂ ਅਥਲੀਟ ਏ.ਆਈ.ਐਸ. ਕੈਰੀਅਰ ਪ੍ਰੈਕਟਿਸ਼ਨਰ ਰੈਫਰਲ ਨੈਟਵਰਕ ਦੇ ਸੰਪਰਕ ਵਿੱਚ ਆ ਰਹੇ ਹਨ ਅਤੇ ਇਹ ਲੋਕ ਚਾਹੁੰਦੇ ਹਨ ਕਿ ਟੈਫੇ ਅਤੇ ਜਾਂ ਫੇਰ ਯੂਨੀਵਰਸਿਟੀ ਉਨ੍ਹਾਂ ਦੇ ਖੇਡਾਂ ਤੋਂ ਬਾਅਦ ਦੇ ਜੀਵਨ ਦਾ ਵੀ ਧਿਆਨ ਰੱਖੇ ਅਤੇ ਉਸ ਵਾਸਤੇ ਉਚਿਤ ਵਿਵਸਥਾ ਹੁਣ ਤੋਂ ਹੀ ਕੀਤੀ ਜਾਵੇ ਤਾਂ ਬਿਹਤਰ ਹੈ।
ਸ੍ਰੀ ਲੀ ਨੇ ਕਿਹਾ ਕਿ ਵਧੀਆ ਅਤੇ ਚੁਣਿੰਦਾ ਖਿਡਾਰੀ ਹਮੇਸ਼ਾ ਹੀ ਆਪਣੇ ਆਪ ਨੂੰ ਇੰਨਾ ਕੁ ਲਚਕੀਲਾ ਰੱਖਣਾ ਚਾਹੁੰਦੇ ਹਨ ਕਿ ਖੇਡਾਂ ਦੇ ਨਾਲ ਨਾਲ ਉਨ੍ਹਾਂ ਦੇ ਹੋਰ ਰੌਜ਼ਗਾਰ ਵਾਸਤੇ ਵੀ ਉਹ ਉਚਿਤ ਗਿਆਨ ਅਤੇ ਸਿਖਲਾਈ ਹਾਸਿਲ ਕਰ ਸਕਣ ਤਾਂ ਕਿ ਉਨ੍ਹਾਂ ਦੇ ਜੀਵਨ ਵਿੱਚ ਖੇਡਾਂ ਤੋਂ ਬਾਅਦ ਕਿਸੇ ਕਿਸਮ ਦੀ ਗਿਰਾਵਟ ਨਾ ਆਵੇ।
ਏ.ਆਈ.ਐਸ. ਦੇ ਸੀ.ਈ.ਓ. ਪੀਟਰ ਕੋਂਡੇ ਦਾ ਕਹਿਣਾ ਹੈ ਕਿ ਇਹ ਬਹੁਤ ਵਧੀਆ ਗੱਲ ਹੈ ਅਤੇ ਸਰਕਾਰ ਦੇ ਇਸ ਫੈਸਲੇ ਨਾਲ ਬਹੁਤ ਸਾਰੇ ਖਿਡਾਰੀਆਂ ਨੂੰ ਫਾਇਦਾ ਹੋਵੇਗਾ ਅਤੇ ਅਜਿਹੇ ਖਿਡਾਰੀ ਜੋ ਕਿ ਆਪਣੇ ਕੁੱਝ ਅਜਿਹੇ ਮੋਕੇ ਗਵਾ ਚੁਕੇ ਹਨ, ਨੂੰ ਵੀ ਮੁੜ ਤੋਂ ਸਿਖਲਾਈ ਪ੍ਰਾਪਤੀ ਦਾ ਮੋਕਾ ਮਿਲੇਗਾ।

Install Punjabi Akhbar App

Install
×